ਜਾਖੜ ਨੇ 'ਗੈਂਗਸਟਰ ਕਲਚਰ' ਦਾ ਅਕਾਲੀਆਂ ਸਿਰ ਭੰਨਿਆ ਭਾਂਡਾ (ਵੀਡੀਓ)

12/10/2019 4:03:27 PM

ਚੰਡੀਗੜ੍ਹ : ਇੱਥੇ ਕਾਂਗਰਸ ਦੀ ਇਕ ਮੀਟਿੰਗ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਸੂਬੇ 'ਚ ਗੈਂਗਸਟਰ ਕਲਚਰ ਲਈ ਅਕਾਲੀਆਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਉਨ੍ਹਾਂ ਸਿਰ ਭਾਂਡਾ ਭੰਨਿਆ ਹੈ। ਸੁਨੀਲ ਜਾਖੜ ਨੇ ਕਿਹਾ ਕਿ ਅਕਾਲੀ ਦਲ ਨੇ ਪਹਿਲਾਂ ਲੋਕਾਂ ਨੂੰ ਲੁੱਟਿਆ, ਖਸੁੱਟਿਆ ਅਤੇ ਇਸ ਤੋਂ ਬਾਅਦ ਅਪਰਾਧਕ ਵਿਰਤੀ ਵਾਲੇ ਲੋਕਾਂ ਨੂੰ ਪਨਾਹ ਦੇ ਕੇ ਉਨ੍ਹਾਂ ਦਾ ਵੋਟਾਂ 'ਚ ਇਸਤੇਮਾਲ ਕੀਤਾ।

ਜਾਖੜ ਨੇ ਕਿਹਾ ਕਿ ਪੰਜਾਬ 'ਚ ਪਹਿਲਾਂ ਕਦੇ ਗੈਂਗਸਟਰ ਨਾਂ ਨਹੀਂ ਸੁਣਿਆ ਜਾਂਦਾ ਸੀ ਅਤੇ ਇਹ ਸ਼ਬਦ ਸਿਰਫ ਬਿਹਾਰ ਜਾਂ ਯੂ. ਪੀ. 'ਚ ਹੀ ਮਸ਼ਹੂਰ ਸੀ ਪਰ ਅਬੋਹਰ 'ਚ ਭੀਮ ਕਤਲਕਾਂਡ ਤੋਂ ਬਾਅਦ ਪੰਜਾਬ 'ਚ ਗੈਂਗਸਟਰਾਂ ਦਾ ਦਬਦਬਾ ਵਧਦਾ ਹੀ ਗਿਆ। ਜਾਖੜ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਨੇ ਇਨ੍ਹਾਂ ਗੈਂਗਸਟਰਾਂ 'ਤੇ ਨੱਥ ਪਾਈ ਹੈ ਅਤੇ ਹੁਣ ਗੈਂਗਸਟਰ ਜੇਲਾਂ ਅੰਦਰ ਪਏ ਹਨ। ਉਨ੍ਹਾਂ ਕਿਹਾ ਕਿ ਭਾਵੇਂ ਗੈਂਗਸਟਰ ਹੋਣ ਜਾਂ ਉਹ ਸਿਆਸੀ ਨੇਤਾ ਜੋ ਇਨ੍ਹਾਂ ਗੈਂਗਸਟਰਾਂ ਨੂੰ ਪਨਾਹ ਦਿੰਦੇ ਹਨ, ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Babita

This news is Edited By Babita