ਸੁਨੀਲ ਜਾਖੜ ਅੱਜ ਜਲੰਧਰ 'ਚ ਹੋਣਗੇ ਕਾਂਗਰਸੀ ਵਰਕਰਾਂ ਨਾਲ ਰੂ-ਬ-ਰੂ
Monday, Dec 09, 2019 - 11:55 AM (IST)

ਜਲੰਧਰ—ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਅੱਜ ਜਲੰਧਰ ਸ਼ਹਿਰੀ ਅਤੇ ਦਿਹਾਤੀ ਕਾਂਗਰਸ ਦੇ ਵਰਕਰਾਂ ਨਾਲ ਰੂ-ਬ-ਰੂ ਹੋਣਗੇ। ਜਾਖੜ ਅਰਬਨ ਅਸਟੇਟ ਫੇਜ਼-2 ਸਥਿਤ ਹੋਟਲ ਤਾਜ 'ਚ ਸਵੇਰੇ ਦਿਹਾਤੀ ਅਤੇ ਦੁਪਹਿਰ ਤੋਂ ਬਾਅਦ 3 ਵਜੇ ਦੇ ਕਰੀਬ ਲਾਜਪਤ ਨਗਰ 'ਚ ਸਥਿਤ ਲਾਇੰਸ ਭਵਨ 'ਚ ਸ਼ਹਿਰੀ ਵਰਕਰਾਂ ਨਾਲ ਮੀਟਿੰਗ ਕਰਨਗੇ। ਦੱਸ ਦੇਈਏ ਕਿ ਦਿਹਾਤੀ ਕਾਂਗਰਸ ਦੇ ਪ੍ਰਧਾਨ ਨੂੰ ਲੈ ਕੇ ਨਵਾਂ ਵਿਵਾਦ ਪੈਦਾ ਹੋ ਗਿਆ ਹੈ। ਜਿੱਥੇ ਇਕ ਪਾਸੇ ਜਾਖੜ ਕਾਂਗਰਸ ਦੇ ਵਰਕਰਾਂ ਨਾਲ ਰੂ-ਬ-ਰੂ ਹੋਣਗੇ, ਉਥੇ ਹੀ ਪ੍ਰਧਾਨ ਸੁਖਵਿੰਦਰ ਸਿੰਘ ਲਾਲੀ ਨੂੰ ਈ. ਡੀ. ਨੇ ਤਲਬ ਕੀਤਾ ਹੈ। ਦੋ ਦਿਨ ਪਹਿਲਾਂ ਲਾਲੀ ਦੇ ਨੰਗਲਸ਼ਾਮਾ ਸਥਿਤ ਰਿਹਾਇਸ਼ 'ਤੇ ਈ. ਡੀ. ਦੀ ਟੀਮ ਨੇ ਛਾਪੇਮਾਰੀ ਕੀਤੀ ਸੀ, ਇਸੇ ਸਿਲਸਿਲੇ 'ਚ ਈ. ਡੀ. ਨੇ ਅੱਜ ਪੁੱਛਗਿੱਛ ਲਈ ਬੁਲਾਇਆ ਹੈ।
ਜਾਖੜ ਦੇ ਪ੍ਰੋਗਰਾਮ ਨੂੰ ਲੈ ਕੇ ਦਿਹਾਤੀ ਅਤੇ ਸ਼ਹਿਰੀ ਵਿਧਾਇਕ ਵੀ ਘਬਰਾਏ ਹੋਏ ਹਨ। ਸੂਬਾ ਪ੍ਰਧਾਨ ਦੇ ਸਾਹਮਣੇ ਵਰਕਰ ਆਪਣੀ ਨਾਰਾਜ਼ਗੀ ਦੇ ਨਾਲ ਪੁਲਸ ਅਤੇ ਪ੍ਰਸ਼ਾਸਨ 'ਚ ਕੰਮ ਨਹੀਂ ਹੋਣ ਨੂੰ ਲੈ ਕੇ ਗੁੱਸਾ ਵੀ ਜ਼ਾਹਰ ਕਰਨਗੇ। ਅਜਿਹੇ 'ਚ ਕਈ ਵਿਧਾਇਕ ਇਸ ਵਾਰ ਸਹਿਮੇ ਹੋਏ ਹਨ ਕਿ ਨਾਰਾਜ਼ ਵਰਕਰ ਉਨ੍ਹਾਂ ਦੀ ਕਾਰਜਸ਼ੈਲੀ ਜਾਂ ਸ਼ਹਿਰ ਦੇ ਠੱਪ ਪਏ ਵਿਕਾਸ ਕੰਮਾਂ ਨੂੰ ਲੈ ਕੇ ਵੀ ਗੁੱਸਾ ਦਿਖਾ ਸਕਦੇ ਹਨ। ਦੱਸਣਯੋਗ ਹੈ ਕਿ ਸੁਨੀਲ ਜਾਖੜ ਨੇ ਬੀਤੇ ਦਿਨੀਂ ਸ਼ਹਿਰੀ ਅਤੇ ਦਿਹਾਤੀ ਕਾਂਗਰਸ ਵਰਕਰਾਂ ਦੇ ਨਾਲ ਮੀਟਿੰਗ ਕਰਨੀ ਸੀ ਪਰ ਭੈਣ ਦੀ ਮੌਤ ਹੋਣ ਕਰਕੇ ਮੀਟਿੰਗ ਰੱਦ ਕਰ ਦਿੱਤੀ ਗਈ ਸੀ।