...ਜਦੋਂ ਅੱਧੀ ਰਾਤ ਨੂੰ ਮੰਤਰੀ ਨੇ ਪੁਲਸ ਮੁਲਾਜ਼ਮਾਂ ਨੂੰ ਦਿੱਤੀ ਸ਼ਾਬਾਸ਼ੀ, ਤਸਵੀਰਾਂ ਵਾਇਰਲ

Monday, Feb 17, 2020 - 02:36 PM (IST)

ਹੁਸ਼ਿਆਰਪੁਰ (ਅਮਰਿੰਦਰ)— ਆਮਤੌਰ 'ਤੇ ਪੰਜਾਬ ਪੁਲਸ ਨਾਕਾਮੀ ਅਤੇ ਸਹੀ ਢੰਗ ਨਾਲ ਡਿਊਟੀ ਨਾ ਕਰਨ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਰਹਿੰਦੀ ਹੈ। ਇਥੇ ਦੱਸ ਦੇਈਏ ਕਿ ਕੁਝ ਅਜਿਹੇ ਵੀ ਮੁਲਾਜ਼ਮ ਹਨ ਜੋ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਂਦੇ ਹਨ ਅਤੇ ਕਈ ਵਾਰ ਉਨ੍ਹਾਂ ਦਾ ਯੋਗਦਾਨ ਵੀ ਸਾਹਮਣੇ ਨਹੀਂ ਆ ਪਾਉਂਦਾ ਹੈ। ਸ਼ਨੀਵਾਰ ਦੇਰ ਰਾਤ ਹੁਸ਼ਿਆਰਪੁਰ 'ਚ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ। ਦਰਅਸਲ ਸ਼ਨੀਵਾਰ ਦੇਰ ਰਾਤ ਕਰੀਬ 11 ਵਜੇ ਪੁਲਸ ਕਰਮਚਾਰੀ ਸ਼ਹਿਰ ਦੇ ਸਭ ਤੋਂ ਸੰਵੇਦਨਸ਼ੀਲ ਖੇਤਰ 'ਚ ਸ਼ਾਮਲ ਧੋਬੀਘਾਟ 'ਤੇ ਕੁਝ ਇਸ ਤਰ੍ਹਾਂ ਡਿਊਟੀ ਨਿਭਾਉਂਦੇ ਮਿਲੇ ਕਿ ਉਥੋਂ ਲੰਘ ਰਹੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਵੀ ਉਨ੍ਹਾਂ ਦੀ ਪਿੱਠ ਥਪਥਪਾਉਣ ਤੋਂ ਖੁਦ ਨੂੰ ਰੋਕ ਨਹੀਂ ਸਕੇ। ਦੇਰ ਰਾਤ ਹੋਈ ਇਸ ਪੂਰੀ ਘਟਨਾ ਦੀਆਂ ਤਸਵੀਰਾਂ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀਆਂ, ਜੋ ਐਤਵਾਰ ਨੂੰ ਸ਼ਹਿਰ 'ਚ ਚਰਚਾ ਦਾ ਵਿਸ਼ਾ ਬਣ ਗਈਆਂ।

ਇਨਾਮ ਕਿਉਂ? ਸਰ ਅਸੀਂ ਤਾਂ ਆਪਣੀ ਡਿਊਟੀ ਨਿਭਾਅ ਰਹੇ ਹਾਂ।
ਜਾਣਕਾਰੀ ਮੁਤਾਬਕ ਧੋਬੀਘਾਟ ਚੌਕ 'ਤੇ ਉਸ ਸਮੇਂ ਥਾਣਾ ਸਿਟੀ 'ਚ ਤਾਇਨਾਤ ਏ. ਐੱਸ. ਆਈ. ਸਿਕੰਦਰ ਸਿੰਘ ਦੇ ਨਾਲ ਸੁਸ਼ੀਲ ਕੁਮਾਰ ਅਤੇ 2 ਹੋਰ ਕਾਂਸਟੇਬਲ ਮੁਸਤੈਦ ਸਨ। ਧੋਬੀਘਾਟ ਚੌਕ ਤੋਂ ਲੈ ਕੇ ਆਦਮਵਾਲ ਤੱਕ ਅਕਸਰ ਚੋਰੀ ਦੇ ਮਾਮਲੇ ਨੂੰ ਦੇਖ ਚੌਕ 'ਤੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਵੀ ਇੰਸਟਾਲ ਕਰ ਦਿੱਤਾ ਗਿਆ ਹੈ। ਅਜਿਹੇ 'ਚ ਕੈਬਨਿਟ ਮੰਤਰੀ ਅਰੋੜਾ ਉਥੋਂ ਲੰਘ ਰਹੇ ਸਨ ਅਤੇ ਮੁਲਾਜ਼ਮਾਂ ਨੂੰ ਡਿਊਟੀ ਨਿਭਾਉਂਦੇ ਦੇਖ ਕੇ ਗੱਡੀ 'ਚੋਂ ਉਤਰ ਦੇ ਪੁਲਸ ਦੀ ਟੀਮ ਨੂੰ ਨਕਦੀ ਇਨਾਮ ਦੇਣਾ ਚਾਹਿਆ ਪਰ ਪੁਲਸ ਕਰਮੀਆਂ ਨੇ ਇਹ ਕਹਿੰਦੇ ਹੋਏ ਇਨਕਾਰ ਕਰ ਦਿੱਤਾ ਕਿ ਸਰ ਇਹ ਤਾਂ ਸਾਡੀ ਡਿਊਟੀ ਹੈ ਅਤੇ ਉਹ ਆਪਣੀ ਡਿਊਟੀ ਨਿਭਾਅ ਰਹੇ ਹਨ।

 

PunjabKesariਖੁਸ਼ ਹੋ ਕੇ ਮੁਲਾਜ਼ਮਾਂ ਨੂੰ ਪਾਨ ਖਿਲਾ ਕੇ ਕੀਤਾ ਸਨਮਾਨਤ
ਚੌਰਾਹੇ 'ਤੇ ਮੰਤਰੀ ਅਤੇ ਪੁਲਸ ਕਰਮਚਾਰੀਆਂ ਵਿਚਾਲੇ ਗੱਲਬਾਤ ਕਰਦੇ ਹੋਏ ਕਾਫੀ ਲੋਕ ਇਕੱਠੇ ਹੋ ਗਏ। ਇਹ ਹੀ ਨਹੀਂ ਉਸ ਸਮੇਂ ਸੜਕ 'ਤੋਂ ਲੰਘ ਰਹੇ ਵਾਹਨ ਚਾਲਕ ਵੀ ਗੱਡੀ 'ਚੋਂ ਉਤਰ ਪਏ ਤਾਂ ਮੰਤਰੀ ਨੇ ਚਾਰੋਂ ਪੁਲਸ ਕਰਮਚਾਰੀਆਂ ਤੋਂ ਪ੍ਰਭਾਵਿਤ ਹੋ ਕੇ ਉਥੇ ਸਥਿਤ ਮੁਕੇਸ਼ ਚੌਧਰੀ ਪਾਨ ਭੰਡਾਰ ਤੋਂ ਪਾਨ ਖੁਆ ਕੇ ਮੂੰਹ ਮਿੱਠਾ ਕਰਵਾਉਣ ਲੱਗੇ। ਇਹ ਹੀ ਨਹੀਂ ਦੇਖਦੇ ਹੀ ਦੇਖਦੇ ਲੋਕ ਮੰਤਰੀ ਦੇ ਨਾਲ ਸੈਲਫੀਆਂ ਵੀ ਲੈਣ ਲੱਗ ਗਏ।

ਦੁਕਾਨਦਾਰਾਂ ਨੂੰ ਵੀ ਪੁੱਛਿਆ ਕੋਈ ਸਮੱਸਿਆ ਤੋਂ ਨਹੀਂ
ਧੋਬੀਘਾਟ ਚੌਕ 'ਤੇ ਖੋਖੇ 'ਤੇ ਪਾਨ ਦੀ ਦੁਕਾਨ ਚਲਾਉਂਦੇ ਮੁਕੇਸ਼ ਚੌਧਰੀ ਦਾ ਕਹਿਣਾ ਹੈ ਕਿ ਉਸ ਨੂੰ ਰਾਤ ਦੇ ਸਮੇਂ ਭਰੋਸਾ ਹੀ ਨਹੀਂ ਹੋਇਆ ਕਿ ਉਸ ਦੀ ਦੁਕਾਨ 'ਤੇ ਖੁਦ ਕੈਬਨਿਟ ਮੰਤਰੀ ਪਾਨ ਲੈ ਕੇ ਸਾਰਿਆਂ ਨੂੰ ਖਿਲਾ ਰਹੇ ਹਨ। ਬਾਅਦ 'ਚ ਵਾਰ-ਵਾਰ ਮਨ੍ਹਾ ਕਰਨ 'ਤੇ ਵੀ ਉਨ੍ਹਾਂ ਨੇ ਪੂਰੇ ਪੈਸੇ ਪਾਨ ਦੇ ਉਸ ਨੂੰ ਦੇ ਦਿੱਤੇ। ਇਸ ਦੇ ਨਾਲ ਹੀ ਇਹ ਵੀ ਪੁੱਛਿਆ ਕਿ ਪੁਲਸ ਵਾਲੇ ਅਤੇ ਨਿਗਮ ਦੇ ਲੋਕ ਤੰਗ ਅਤੇ ਪਰੇਸ਼ਾਨ ਤਾਂ ਨਹੀਂ ਕਰਦੇ ਹਨ। ਕਰੀਬ ਅੱਧਾ ਘੰਟਾ ਰੁਕਣ ਤੋਂ ਬਾਅਦ ਉਹ ਮੰਤਰੀ ਦਾ ਕਾਫਿਲਾ ਅਗਲੇ ਪੜ੍ਹਾਅ ਵੱਲ ਨਿਕਲ ਗਿਆ।


shivani attri

Content Editor

Related News