ਸੂਰਜ ਦੇਵਤਾ ਨੇ ਵਿਖਾਈਆਂ ਅੱਖਾਂ, ਗਰਮ ਹਵਾਵਾਂ ਨੇ ਕੱਢੇ ਲੋਕਾਂ ਦੇ ਵੱਟ, ਪਾਰਾ 43 ਡਿਗਰੀ ਤੋਂ ਹੋਇਆ ਪਾਰ
Friday, Jun 11, 2021 - 11:35 AM (IST)
ਤਰਨਤਾਰਨ (ਰਮਨ) - ਦਿਨ-ਬ-ਦਿਨ ਵੱਧ ਰਹੀ ਗਰਮੀ ਦੌਰਾਨ ਸੂਰਜ ਦੇਵਤਾ ਨੇ ਆਪਣਾ ਅਸਲ ਰੂਪ ਵਿਖਾਉਂਦੇ ਹੋਏ ਲੋਕਾਂ ਨੂੰ ਜਿੱਥੇ ਘਰਾਂ ’ਚ ਬੰਦ ਹੋਣ ਲਈ ਮਜ਼ਬੂਰ ਕਰ ਦਿੱਤਾ, ਉੱਥੇ ਚੱਲ ਰਹੀਆਂ ਗਰਮ ਹਵਾਵਾਂ ਨੇ ਕਾਰੋਬਾਰੀਆਂ ਨੂੰ ਮੁਸ਼ਕਲਾਂ ’ਚ ਪਾ ਦਿੱਤਾ ਹੈ। ਜੂਨ ਮਹੀਨੇ ਦੀ ਸ਼ੁਰੂਆਤ ਹੁੰਦੇ ਸਾਰ ਤਾਪਮਾਨ 43 ਡਿਗਰੀ ਤੋਂ ਪਾਰ ਹੋਣ ਨਾਲ ਲੋਕਾਂ ਦੀ ਤੌਬਾ ਕਰਵਾ ਦਿੱਤੀ ਹੈ। ਵੱਧ ਰਹੀ ਗਰਮੀ ਕਾਰਨ ਜਿੱਥੇ ਬਜ਼ੁਰਗਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ, ਉੱਥੇ ਬੱਚਿਆਂ ਦਾ ਗਰਮੀ ਦੌਰਾਨ ਕਾਫ਼ੀ ਮੰਦਾ ਹਾਲ ਹੁੰਦਾ ਨਜ਼ਰ ਆ ਰਿਹਾ ਹੈ, ਜਿਸ ਤੋਂ ਰਾਹਤ ਪਾਉਣ ਲਈ ਬੱਚੇ ਖਾਣ-ਪੀਣ ਵਾਲੀਆਂ ਠੰਡੀਆਂ ਵਸਤੂਆਂ ਅਤੇ ਵਾਰ-ਵਾਰ ਨਹਾਉਂਦੇ ਦਿਖਾਈ ਦੇ ਰਹੇ ਹੈ। ਜ਼ਿਕਰਯੋਗ ਹੈ ਕਿ ਇਸ ਰਿਕਾਰਡ ਤੋੜ ਗਰਮੀ ਦੇ ਵਧਣ ਨਾਲ ਦਸਤ ਅਤੇ ਹੋਰ ਬੀਮਾਰੀਆਂ ਨੇ ਲੋਕਾਂ ਨੂੰ ਘੇਰਾ ਪਾਉਣਾ ਸ਼ੁਰੂ ਕਰ ਦਿੱਤਾ ਹੈ।
ਪੜ੍ਹੋ ਇਹ ਵੀ ਖ਼ਬਰ - ਮਾਂ ਨੇ ਫੋਨ ਚਲਾਉਣ ਤੋਂ ਕੀਤਾ ਮਨ੍ਹਾ ਤਾਂ ਦੋ ਭੈਣਾਂ ਦੇ ਇਕਲੌਤੇ ਭਰਾ ਨੇ ਛੱਡਿਆ ਘਰ, 13 ਦਿਨਾਂ ਬਾਅਦ ਮਿਲੀ ਲਾਸ਼
ਏ.ਸੀ, ਕੂਲਰਾਂ ਦੀ ਵਰਤੋਂ ਹੋਈ ਤੇਜ਼-ਪਿਛਲੇ ਕੁਝ ਦਿਨਾਂ ਦੌਰਾਨ ਤਾਪਮਾਨ ’ਚ ਲਗਾਤਾਰ ਵਾਧਾ ਹੋਣ ਨਾਲ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਾਪਮਾਨ 43 ਡਿਗਰੀ ਤੋਂ ਪਾਰ ਹੋਣ ਨਾਲ ਲੋਕਾਂ ਵਲੋਂ ਗਰਮੀ ਤੋਂ ਰਾਹਤ ਪਾਉਣ ਲਈ ਏਅਰ ਕੰਡੀਸ਼ਨਰ, ਕੂਲਰਾਂ, ਪੱਖਿਆਂ ਦੀ ਵਰਤੋਂ ’ਚ ਲਗਾਤਾਰ ਵਾਧਾ ਸ਼ੁਰੂ ਹੋ ਗਿਆ ਹੈ। ਘਰਾਂ, ਦੁਕਾਨਾਂ, ਦਫ਼ਤਰਾਂ ’ਚ ਜਿੱਥੇ ਇਨ੍ਹਾਂ ਬਿਜਲੀ ਨਾਲ ਚੱਲਣ ਵਾਲੇ ਯੰਤਰਾਂ ਦੀ ਵਰਤੋਂ ਵਿਚ ਤੇਜ਼ੀ ਆਉਣੀ ਸ਼ੁਰੂ ਹੋਈ, ਉੱਥੇ ਇਸ ਨਾਲ ਪਾਵਰ ਪਾਰਕੋਰੇਸ਼ਨ ਨੂੰ ਗਰਮੀ ਦੇ ਸੀਜਨ ਦੌਰਾਨ ਜ਼ਿਆਦਾ ਲਾਭ ਮਿਲਣ ਦੀ ਆਸ ਲਗਾਈ ਜਾ ਸਕਦੀ ਹੈ।
ਪੜ੍ਹੋ ਇਹ ਵੀ ਖ਼ਬਰ - ਪਤਨੀ ਤੇ ਮਤਰੇਈ ਮਾਂ ਤੋਂ ਤੰਗ ਵਿਅਕਤੀ ਨੇ ਆਪਣੀਆਂ 2 ਧੀਆਂ ਨੂੰ ਦਿੱਤੀ ਦਰਦਨਾਕ ਮੌਤ, ਫਿਰ ਖੁਦ ਵੀ ਕੀਤੀ ਖੁਦਕੁਸ਼ੀ
ਹੀਟ ਸਟਰੋਕ ਬੱਚਿਆਂ ਲਈ ਖਤਰਾ-ਤਾਪਮਾਨ ਦੇ ਵਧਣ ਨਾਲ ਜਿੱਥੇ ਬਜ਼ੁਰਗਾਂ ਅਤੇ ਬੱਚਿਆਂ ਨੂੰ ਉਲਟੀ, ਡਾਈਰੀਆ, ਢਿੱਡ ਇਨਫੈਕਸ਼ਨ, ਟਾਈਫਾਈਅਡ, ਪੀਲੀਆ ਆਦਿ ਬੀਮਾਰੀਆਂ ਨੇ ਘੇਰਾ ਪਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦਾ ਮੁੱਖ ਕਾਰਨ ਬਾਜ਼ਾਰਾਂ ’ਚ ਵਿਕਣ ਵਾਲੀਆਂ ਘਟੀਆ ਕਿਸਮ ਦੀਆਂ ਵਸਤੂਆਂ ਦੀ ਵਰਤੋਂ ਕਰਨਾ ਮੰਨਿਆਂ ਜਾ ਰਿਹਾ ਹੈ। ਘਟੀਆ ਕਿਸਮ ਦੇ ਮਟੀਰੀਆਲ ਨਾਲ ਤਿਆਰ ਕੀਤੀ ਗਈ ਬਰਫ਼, ਰੰਗ, ਸਕਰੀਨ ਆਦਿ ਤੋਂ ਇਲਾਵਾ ਨਾ ਪੀਣ ਯੋਗ ਪਾਣੀ ਨੇ ਕਈਆਂ ਨੂੰ ਆਪਣੀ ਲਪੇਟ ’ਚ ਲੈ ਲਿਆ ਹੈ। ਇਸ ਸਬਧੀ ਜਾਣਕਾਰੀ ਦਿੰਦੇ ਹੋਏ ਰੰਧਾਵਾ ਕਲੀਨਿਕ ਦੇ ਮਾਲਕ ਅਤੇ ਬੱਚਿਆਂ ਦੇ ਮਾਹਿਰ ਡਾ. ਸੁਪ੍ਰਿਯਾ ਰੰਧਾਵਾ ਨੇ ਦੱਸਿਆ ਕਿ ਅੱਤ ਦੀ ਪੈ ਰਹੀ ਗਰਮੀ ਅਤੇ ਚੱਲ ਰਹੀ ਗਰਮ ਹਵਾਂ ਤੋਂ ਬੱਚਿਆਂ ਨੂੰ ਬਚਾਉਣਾ ਚਾਹੀਦਾ ਹੈ।
ਪੜ੍ਹੋ ਇਹ ਵੀ ਖ਼ਬਰ - ਸੱਚਖੰਡ ਸ੍ਰੀ ਦਰਬਾਰ ਸਾਹਿਬ ਸੇਵਾ ਕਰਨ ਆਏ ਨੌਜਵਾਨ ਦੀ ਹੋਟਲ ਦੇ ਕਮਰੇ ’ਚੋਂ ਮਿਲੀ ਲਾਸ਼ (ਵੀਡੀਓ)
ਉਨ੍ਹਾਂ ਕਿਹਾ ਕਿ ਹੀਟ ਸਟਰੋਕ (ਲੂ ਲੱਗਣਾ) ਬੱਚਿਆਂ ਲਈ ਖ਼ਤਰਾ ਬਣ ਸਕਦੀ ਹੈ, ਜਿਸ ਕਾਰਨ ਤੇਜ਼ ਗਰਮੀ ਕਾਰਨ ਬੱਚਿਆਂ ਨੂੰ ਚੱਕਰ ਆਉਣਾ, ਉਲਟੀ ਆਉਣਾ, ਤੇਜ਼ ਬੁਖ਼ਾਰ, ਦੇਖਣ ’ਚ ਪ੍ਰੇਸ਼ਾਨੀ, ਬੇਹੋਸ਼ੀ ਆਉਣਾ, ਸਰੀਰ ’ਚ ਪਸੀਨਾ ਨਾ ਆਉਣਾ, ਬੀ.ਪੀ ਘੱਟ ਹੋਣਾ ਆਦਿ ਦਾ ਲੱਛਣ ਸਾਹਮਣੇ ਆ ਸਕਦੇ ਹਨ। ਇਸ ਤੋਂ ਬਚਾਉ ਲਈ ਖ਼ਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਧੁੱਪ ’ਚ ਜਾਣ ਤੋਂ ਗੁਰੇਜ਼ ਕਰਨ ਦੀ ਲੋੜ ਹੈ।
ਪੜ੍ਹੋ ਇਹ ਵੀ ਖ਼ਬਰ - ਪੰਜਾਬ ਦੇ ਇਸ ਜ਼ਿਲ੍ਹੇ ’ਚ 1927 ਤੋਂ ਬਣ ਰਹੀ 'ਸਪੈਸ਼ਲ ਲੱਸੀ', ਪੀਣ ਲਈ ਆਉਂਦੀਆਂ ਨੇ ਦੂਰ ਤੋਂ ਵੱਡੀਆਂ ਹਸਤੀਆਂ (ਵੀਡੀਓ)
ਧੁੱਪ ਵਿੱਚ ਚਮੜੀ ਹੋ ਸਕਦੀ ਹੈ ਕਾਲੀ
ਚਮੜੀ ਰੋਗਾਂ ਦੇ ਮਾਹਰ ਡਾਕਟਰ ਐੱਸ.ਐੱਸ ਮਾਨ ਨੇ ਦੱਸਿਆ ਕਿ ਧੁੱਪ ਰਾਹੀਂ ਅਲਟਰਾ ਵਾਈਲਟ ਕਿਰਨਾਂ ਨਾਲ ਚਮੜੀ ਦੀ ਉਪਰਲੀ ਪਰਤ ਖ਼ਰਾਬ ਹੋਣ ਕਾਰਨ ਕਾਲੀ ਹੋਣੀ ਸ਼ੁਰੂ ਹੋ ਜਾਂਦੀ ਹੈ, ਜਿਸ ਤੋਂ ਸਾਨੂੰ ਬਚਾਅ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਬਚਣ ਲਈ ਧੁੱਪ ’ਚ ਬਾਹਰ ਨਹੀਂ ਜਾਣਾ ਚਾਹੀਦਾ ਹੈ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ’ਚ ‘ਗੈਂਗਵਾਰ’, ਖ਼ਤਰਨਾਕ ਗੈਂਗਸਟਰ ਲੱਖਵਿੰਦਰ ਸਿੰਘ ਲੱਖਾ ਦਾ ਕਤਲ