ਵੀਕੈਂਡ ’ਚ ਟਰੇਨਾਂ ਦੀ ‘ਲੇਟ-ਲਤੀਫੀ’ ਬਣੀ ਸਮੱਸਿਆ: ਸਮਰ ਸਪੈਸ਼ਲ ਤੋਂ ਲੈ ਕੇ ਐਕਸਪ੍ਰੈੱਸ ਟਰੇਨਾਂ 7 ਘੰਟੇ ਤੱਕ ਲੇਟ

Sunday, Jun 02, 2024 - 04:27 AM (IST)

ਵੀਕੈਂਡ ’ਚ ਟਰੇਨਾਂ ਦੀ ‘ਲੇਟ-ਲਤੀਫੀ’ ਬਣੀ ਸਮੱਸਿਆ: ਸਮਰ ਸਪੈਸ਼ਲ ਤੋਂ ਲੈ ਕੇ ਐਕਸਪ੍ਰੈੱਸ ਟਰੇਨਾਂ 7 ਘੰਟੇ ਤੱਕ ਲੇਟ

ਜਲੰਧਰ (ਪੁਨੀਤ) - ਛੁੱਟੀਆਂ ਦੌਰਾਨ ਯਾਤਰੀਆਂ ਨੂੰ ਆਪਣੇ ਰੂਟਾਂ ’ਤੇ ਰੇਲ ਗੱਡੀਆਂ ਦਾ ਲੰਮਾ ਸਮਾਂ ਇੰਤਜ਼ਾਰ ਕਰਨਾ ਪੈ ਰਿਹਾ ਹੈ, ਜੋ ਕਿ ਪ੍ਰੇਸ਼ਾਨੀ ਦਾ ਕਾਰਨ ਬਣ ਰਿਹਾ ਹੈ। ਲੰਬੀ ਦੂਰੀ ਦੀਆਂ ਸਮਰ ਸਪੈਸ਼ਲ ਤੇ ਐਕਸਪ੍ਰੈੱਸ ਟਰੇਨਾਂ ’ਚ ਦੇਰੀ ਵੀਕੈਂਡ ’ਤੇ ਵੀ ਜਾਰੀ ਰਹੀ। ਇਸ ਕਾਰਨ ਯਾਤਰੀਆਂ ਨੂੰ ਭਿਆਨਕ ਗਰਮੀ ’ਚ ਪਲੇਟਫਾਰਮ ’ਤੇ ਸਮਾਂ ਬਿਤਾਉਣ ਲਈ ਮਜਬੂਰ ਹੋਣਾ ਪਿਆ। ਸਵੇਰ ਤੜਕੇ ਤੋਂ ਸ਼ਾਮ ਤੱਕ ਰੇਲ ਗੱਡੀਆਂ ਦੇਰੀ ਨਾਲ ਚੱਲਣ ਦੀ ਸੂਚਨਾ ਮਿਲੀ ਹੈ। ਇਸ ਸਿਲਸਿਲੇ ’ਚ ਕਈ ਟਰੇਨਾਂ 7 ਘੰਟੇ ਜਾਂ ਇਸ ਤੋਂ ਜ਼ਿਆਦਾ ਦੇਰੀ ਨਾਲ ਪੁੱਜੀਆਂ, ਜਿਸ ਕਾਰਨ ਯਾਤਰੀ ਪ੍ਰੇਸ਼ਾਨ ਨਜ਼ਰ ਆਏ।

ਫਰਿੱਜ ਦੀ ਥਾਂ ਮਿੱਟੀ ਦੇ ਘੜੇ 'ਚੋਂ ਪੀਓ ਪਾਣੀ, ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਹੁੰਦੈ ਬਚਾਅ

ਉੱਥੇ ਹੀ ਕਈ ਲੋਕਲ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ, ਜਦੋਂ ਕਿ ਕੁਝ ਟਰੇਨਾਂ ਨੂੰ ਥੋੜ੍ਹੇ ਸਮੇਂ ਲਈ ਬੰਦ ਕੀਤਾ ਜਾ ਰਿਹਾ ਹੈ, ਜਿਸ ਕਾਰਨ ਸਥਾਨਕ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯਾਤਰੀਆਂ ਦੀ ਇਹ ਸਮੱਸਿਆ 10 ਜੂਨ ਤੱਕ ਜਾਰੀ ਰਹੇਗੀ, ਕਿਉਂਕਿ ਰੇਲਵੇ ਵੱਲੋਂ ਫਿਲੌਰ-ਲੋਹੀਆਂ ਸੈਕਸ਼ਨ ਅਧੀਨ ਨਕੋਦਰ ਯਾਰਡ ਵਿਖੇ ਰੱਖ-ਰਖਾਅ ਦਾ ਕੰਮ ਕੀਤਾ ਜਾ ਰਿਹਾ ਹੈ। ਇਸੇ ਸਿਲਸਿਲੇ ’ਚ ਰੇਲ ਗੱਡੀ ਨੰ. 19226 ਆਪਣੇ ਨਿਰਧਾਰਤ ਸਮੇਂ ਅਨੁਸਾਰ 3.35 ਤੋਂ 7.18 ਘੰਟੇ ਦੀ ਦੇਰੀ ਨਾਲ ਸਵੇਰੇ 10.53 ਵਜੇ ਸਿਟੀ ਸਟੇਸ਼ਨ ਪਹੁੰਚੀ। ਇਸ ਦੇ ਨਾਲ ਹੀ 12413 ਪੂਜਾ ਐਕਸਪ੍ਰੈੱਸ ਨਿਰਧਾਰਿਤ ਸਮੇਂ ਤੋਂ 7 ਘੰਟੇ ਲੇਟ ਪਹੁੰਚੀ, ਜਦਕਿ 12715 ਸੱਚਖੰਡ ਐਕਸਪ੍ਰੈੱਸ 6 ਘੰਟੇ ਦੇਰੀ ਨਾਲ ਪਹੁੰਚੀ।

ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਕਿੰਨੇ ਵੱਖਰੇ ਸਨ 2004, 2009, 2014 ਅਤੇ 2019 ਦੇ ਐਗਜ਼ਿਟ ਪੋਲ!

ਸਵੇਰੇ 5.05 ਆਉਣ ਵਾਲੀ 18103 ਜਲਿਆਂਵਾਲਾ ਬਾਗ ਐਕਸਪ੍ਰੈੱਸ 3.07 ਘੰਟੇ ਦੀ ਦੇਰੀ ਨਾਲ 8.12 ਵਜੇ ਜਲੰਧਰ ਸਟੇਸ਼ਨ ਪਹੁੰਚੀ। ਇਸੇ ਤਰ੍ਹਾਂ 12460 ਨਵੀਂ ਦਿੱਲੀ ਇੰਟਰਸਿਟੀ ਐਕਸਪ੍ਰੈੱਸ, ਜੋ 7.20 ’ਤੇ ਸ਼ੁਰੂ ਹੋਈ, 2.29 ਘੰਟੇ ਦੀ ਦੇਰੀ ਨਾਲ 9.49 ’ਤੇ ਪਹੁੰਚੀ। ਮੇਲ ਟਰੇਨ ਹਾਵੜਾ 13005 ਸਵੇਰੇ 7 ਵਜੇ ਤੋਂ 2 ਘੰਟੇ ਦੀ ਦੇਰੀ ਨਾਲ 9 ਵਜੇ ਪਹੁੰਚੀ, 19611 ਦੁਪਹਿਰ 12.30 ਤੋਂ 1 ਘੰਟੇ ਦੀ ਦੇਰੀ ਨਾਲ 1.31 ਵਜੇ ਪਹੁੰਚੀ।

ਇਸੇ ਤਰ੍ਹਾਂ 22706 ਹਮਸਫਰ ਐਕਸਪ੍ਰੈੱਸ 5.30 ਘੰਟੇ, 11077 ਜੇਹਲਮ ਐਕਸਪ੍ਰੈੱਸ 3 ਘੰਟੇ ਲੇਟ ਰਹੀ। ਰੇਲ ਗੱਡੀ ਨੰ. 20848 ਦੁਰਗ ਸੁਪਰਫਾਸਟ 5 ਘੰਟੇ, 11057 ਅੰਮ੍ਰਿਤਸਰ ਐਕਸਪ੍ਰੈੱਸ ਤੇ 12919 ਮਾਲਵਾ ਐਕਸਪ੍ਰੈੱਸ 3-3 ਘੰਟੇ ਲੇਟ ਦਰਜ ਕੀਤੀਆਂ ਗਈਆਂ। ਨਵੀਂ ਦਿੱਲੀ ਜਾਣ ਵਾਲੀ 04076 ਸਮਰ ਸਪੈਸ਼ਲ, 19224 ਗਾਂਧੀਨਗਰ 2-2 ਘੰਟੇ ਦੀ ਦੇਰੀ ਨਾਲ ਚੱਲ ਰਹੀ ਸੀ। ਸ਼ਾਰਟ ਟਰੇਨ 04591 ਲਗਭਗ 1 ਘੰਟੇ ਦੀ ਦੇਰੀ ਦੀ ਰਿਪੋਰਟ ਹੋਈ।

ਇਹ ਵੀ ਪੜ੍ਹੋ- ਵੱਡਾ ਹਾਦਸਾ: ਨਦੀ 'ਚ ਕਿਸ਼ਤੀ ਪਲਟਣ ਕਾਰਨ ਪੰਜ ਬੱਚਿਆਂ ਸਣੇ 7 ਲੋਕਾਂ ਦੀ ਮੌਤ

ਭੀੜ ਕਾਰਨ ਬੈਠਣ ਲਈ ਆਸਾਨੀ ਨਾਲ ਨਹੀਂ ਮਿਲਦੀ ਜਗ੍ਹਾ
ਅੱਜਕੱਲ ਯਾਤਰੀਆਂ ਦੀ ਭੀੜ ਲੱਗੀ ਹੋਈ ਹੈ, ਜਿਸ ਕਾਰਨ ਰੇਲ ਗੱਡੀਆਂ ਦਾ ਇੰਤਜ਼ਾਰ ਕਰ ਰਹੇ ਯਾਤਰੀਆਂ ਨੂੰ ਆਸਾਨੀ ਨਾਲ ਬੈਠਣ ਲਈ ਥਾਂ ਨਹੀਂ ਮਿਲ ਰਹੀ। ਇਸ ਕਾਰਨ ਯਾਤਰੀਆਂ ਨੂੰ ਆਪਣੇ ਬੈਗ ਤੇ ਬ੍ਰੀਫਕੇਸ ਆਦਿ ’ਤੇ ਬੈਠ ਕੇ ਸਮਾਂ ਬਿਤਾਉਣਾ ਪੈਂਦਾ ਹੈ। ਬੱਚਿਆਂ ਨੂੰ ਲੈ ਕੇ ਆਉਣ ਵਾਲੇ ਯਾਤਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਉਂਕਿ ਬੱਚਿਆਂ ਨੂੰ ਗੱਲਾਂ ਸਮਝਾਉਣੀਆਂ ਬਹੁਤ ਮੁਸ਼ਕਲ ਹੁੰਦੀਆਂ ਹਨ। ਇਸ ਸਿਲਸਿਲੇ 'ਚ ਕਈ ਯਾਤਰੀਆਂ ਨੂੰ ਜ਼ਮੀਨ ’ਤੇ ਬੈਠੇ ਤੇ ਲੇਟਦੇ ਦੇਖਿਆ ਜਾ ਸਕਦਾ ਹੈ। ਇਸੇ ਤਰ੍ਹਾਂ ਕਈ ਯਾਤਰੀ ਪੌੜੀਆਂ ’ਤੇ ਬੈਠੇ ਨਜ਼ਰ ਆਉਂਦੇ ਹਨ।

ਇਹ ਵੀ ਪੜ੍ਹੋ- 'INDIA' ਜਨਬੰਧਨ ਨਿਸ਼ਚਿਤ ਤੌਰ 'ਤੇ ਹਾਸਿਲ ਕਰੇਗਾ 295 ਸੀਟਾਂ: ਜੈਰਾਮ ਰਮੇਸ਼

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


author

Inder Prajapati

Content Editor

Related News