ਮਾਨਸੂਨ ਨੇ ਫੜ੍ਹੀ ਰਫਤਾਰ, ਹੁੰਮਸ ਭਰੀ ਗਰਮੀ ਤੋਂ ਲੋਕਾਂ ਨੂੰ ਮਿਲੀ ਰਾਹਤ
Thursday, Jul 30, 2020 - 10:31 AM (IST)
ਭਵਾਨੀਗੜ੍ਹ (ਵਿਕਾਸ/ਸੰਜੀਵ,ਕਾਂਸਲ): ਸੀਜਨ ਦੇ ਮਾਨਸੂਨ ਨੇ ਰਫਤਾਰ ਫੜ੍ਹ ਲਈ ਹੈ ਵੀਰਵਾਰ ਸਵੇਰੇ ਤੋਂ ਸ਼ੁਰੂ ਹੋਏ ਮੀਂਹ ਨੇ ਇਲਾਕੇ ਦੇ ਲੋਕਾਂ ਨੂੰ ਚਿਪਚਿਪਾਹਟ ਤੇ ਹੁੰਮਸ ਭਰੀ ਗਰਮੀ ਤੋਂ ਭਾਰੀ ਰਾਹਤ ਦਿੱਤੀ। ਇਸ ਤੋਂ ਵੀ ਇਲਾਵਾ ਰਾਹਤ ਦੀ ਗੱਲ ਇਹ ਹੈ ਕਿ ਮੌਸਮ ਵਿਭਾਗ ਅਨੁਸਾਰ ਆਉਂਦੇ ਐਤਵਾਰ ਤੱਕ ਮੌਸਮ ਅਜਿਹਾ ਹੀ ਖੁਸ਼ਗਵਾਰ ਬਣਿਆ ਰਹੇਗਾ।
ਇਹ ਵੀ ਪੜ੍ਹੋ: ਇਨਸਾਨੀਅਤ ਸ਼ਰਮਸਾਰ: 11 ਸਾਲ ਦੇ ਬੱਚੇ ਨੂੰ 20 ਵਾਰ ਬਣਾਇਆ ਹਵਸ ਦਾ ਸ਼ਿਕਾਰ
ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਕਾਰਨ ਪਾਰਾ 45 ਡਿਗਰੀ ਨੂੰ ਵੀ ਪਾਰ ਗਿਆ ਸੀ ਤੇ ਅੱਜ ਹੋਈ ਬਾਰਿਸ਼ ਤੋਂ ਬਾਅਦ ਪਾਰਾ ਡਿੱਗ ਕੇ 26 ਡਿਗਰੀ 'ਤੇ ਦਰਜ ਕੀਤਾ ਗਿਆ। ਸ਼ਹਿਰ 'ਚ ਮੀਂਹ ਦੇ ਨਾਲ ਹਲਕਾ ਹਨੇਰਾ ਛਾ ਗਿਆ, ਜਿਸ ਕਰਕੇ ਹਾਈਵੇ ਤੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਹੈੱਡ ਲਾਈਟਾਂ ਦਾ ਸਹਾਰਾ ਲੈਣਾ ਪਿਆ। ਮੀਂਹ ਨਾਲ ਸ਼ਹਿਰ ਦੇ ਨੀਵੇਂ ਹਿੱਸੇ ਪਾਣੀ ਨਾਲ ਨੱਕੋ-ਨੱਕ ਭਰ ਕੇ ਝੀਲ ਦਾ ਰੂਪ ਧਾਰਨ ਕਰ ਗਏ, ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਵੀ ਹੋਈ।
ਇਹ ਵੀ ਪੜ੍ਹੋ: 8 ਮਹੀਨੇ ਪਹਿਲਾਂ ਹੋਇਆ ਸੀ ਵਿਆਹ, ਹੁਣ ਸਹੁਰੇ ਘਰ 'ਚੋਂ ਮਿਲੀ ਕੁੜੀ ਦੀ ਲਾਸ਼