ਰਵਨੀਤ ਬਿੱਟੂ ਦੀ ਅਗਵਾਈ ''ਚ ਕਾਫਲਾ ਮੋਗਾ ਰੈਲੀ ''ਚ ਕਰੇਗਾ ਸ਼ਮੂਲੀਅਤ: ਸੁਖਵੰਤ

Wednesday, Mar 06, 2019 - 09:48 AM (IST)

ਰਵਨੀਤ ਬਿੱਟੂ ਦੀ ਅਗਵਾਈ ''ਚ ਕਾਫਲਾ ਮੋਗਾ ਰੈਲੀ ''ਚ ਕਰੇਗਾ ਸ਼ਮੂਲੀਅਤ: ਸੁਖਵੰਤ

ਲੁਧਿਆਣਾ (ਸਲੂਜਾ) - ਪੰਜਾਬ ਕਾਂਗਰਸ ਦੇ ਸਾਬਕਾ ਉਪ ਪ੍ਰਧਾਨ ਸੁਖਵੰਤ ਸਿੰਘ ਦੁੱਗਰੀ ਨੇ ਕਿਹਾ ਕਿ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਦੀ ਮੋਗਾ ਅਧੀਨ ਪੈਂਦੇ ਪਿੰਡ ਕਿਲੀ ਚਾਹਲਾਂ 'ਚ 7 ਮਾਰਚ ਨੂੰ ਰੈਲੀ ਹੋਣ ਜਾ ਰਹੀ ਹੈ। ਕਾਂਗਰਸ ਪਾਰਟੀ ਦੀ ਇਸ ਵਿਸ਼ਾਲ ਰੈਲੀ 'ਚ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿਟੂ ਦੀ ਅਗਵਾਈ 'ਚ ਹਜ਼ਾਰਾਂ ਦੀ ਸੰਖਿਆ 'ਚ ਨੇਤਾਗਣ ਅਤੇ ਵਰਕਰ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕਰਨਗੇ।  

ਦੁੱਗਰੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੇ ਹਰ ਵਰਗ ਦੇ ਹਿੱਤਾਂ 'ਚ ਲਏ ਗਏ ਫੈਸਲਿਆਂ ਤੋਂ ਖੁਸ਼ ਲੋਕ ਆਪਣੇ ਆਪਣੇ ਸਾਧਨਾਂ ਦੇ ਜ਼ਰੀਏ ਰੈਲੀ 'ਚ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਇਥੇ ਕੈਪਟਨ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ, ਉਥੇ ਉਨ੍ਹਾਂ ਨੇ ਲਗਭਗ ਤਿੰਨ ਲੱਖ ਮਜ਼ਦੂਰਾਂ ਦੇ ਕਰਜ਼ ਮੁਆਫ ਕੀਤੇ ਹਨ।ਪੰਜਾਬ ਸਰਕਾਰ ਸਮੁੱਚੇ ਪੰਜਾਬ ਮੁਲਾਜ਼ਮਾਂ ਦੇ ਹਿੱਤਾਂ ਲਈ ਵਚਨਬੱਧ ਹੈ। ਆਉਣ ਵਾਲੇ ਦਿਨਾਂ 'ਚ ਮੁਲਾਜ਼ਮਾਂ ਦੇ ਹਿੱਤ 'ਚ ਵੱਡੇ ਫੈਸਲੇ ਲਏ ਜਾ ਰਹੇ ਹਨ। ਉਹ ਦਿਨ ਦੂਰ ਨਹੀਂ ਜਦ ਪੰਜਾਬ ਪ੍ਰਗਤੀ ਦੇ ਰਸਤੇ 'ਤੇ ਅੱਗੇ ਵਧਦੇ ਹੋਏ ਦੇਸ਼ ਦਾ ਇਕ ਮਾਡਲ ਰਾਜ ਦੇ ਰੂਪ 'ਚ ਵਿਕਸਤ ਹੋਵੇਗਾ। ਕੈਪਟਨ ਸਰਕਾਰ ਦੀ ਅਗਵਾਈ 'ਚ ਸਿੱਖਿਆ ਅਤੇ ਸਿਹਤ ਸੇਵਾਵਾਂ ਨੂੰ ਅਪਡੇਟ ਕੀਤਾ ਜਾ ਰਿਹਾ ਹੈ। ਸਰਕਾਰ ਦੀ ਹਰ ਸੰਭਵ ਕੋਸ਼ਿਸ਼ ਹੈ ਕਿ  ਹਰ ਬੱਚੇ ਨੂੰ ਸਿੱਖਿਆ ਦੀ ਪ੍ਰਾਪਤੀ ਹੋਵੇ ਅਤੇ ਦੇਸ਼ ਦਾ ਇਕ ਚੰਗਾ ਨਾਗਰਿਕ ਬਣ ਕੇ ਸਮਾਜ  ਅਤੇ ਦੇਸ਼ ਦੀ ਸੇਵਾ ਦੇ ਲਈ ਅੱਗੇ ਆਉਣ।  


author

rajwinder kaur

Content Editor

Related News