ਰਾਹੁਲ ਗਾਂਧੀ ਦੀ ਪੰਜਾਬ ਫੇਰੀ ਤੋਂ ਪਹਿਲਾਂ ਖਹਿਰਾ ਦਾ ਜਾਗਿਆ ਕਾਂਗਰਸ ਪ੍ਰੇਮ, ਬਾਦਲ ਜੋੜੇ ਦੀ ਖੋਲ੍ਹੀ ਪੋਲ

Wednesday, Sep 30, 2020 - 09:42 PM (IST)

ਰਾਹੁਲ ਗਾਂਧੀ ਦੀ ਪੰਜਾਬ ਫੇਰੀ ਤੋਂ ਪਹਿਲਾਂ ਖਹਿਰਾ ਦਾ ਜਾਗਿਆ ਕਾਂਗਰਸ ਪ੍ਰੇਮ, ਬਾਦਲ ਜੋੜੇ ਦੀ ਖੋਲ੍ਹੀ ਪੋਲ

ਜਲੰਧਰ/ਕਪੂਰਥਲਾ— ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਆਰਡੀਨੈਂਸਾਂ ਨੂੰ ਲੈ ਕੇ ਸਿਆਸਤ ਭੱਖਦੀ ਜਾ ਰਹੀ ਹੈ। ਇਕ ਪਾਸੇ ਜਿੱਥੇ ਕਿਸਾਨ ਸੜਕਾਂ 'ਤੇ ਆ ਗਏ ਹਨ, ਉਥੇ ਹੀ ਉਨ੍ਹਾਂ ਦੇ ਸੰਘਰਸ਼ ਨੂੰ ਹਰ ਵਰਗ ਦੀ ਸਪੋਰਟ ਮਿਲ ਰਹੀ ਹੈ। ਇਨ੍ਹਾਂ ਬਿੱਲਾਂ ਦੇ ਵਿਰੋਧ 'ਚ ਹੁਣ ਰਾਹੁਲ ਗਾਂਧੀ ਵੀ ਮੈਦਾਨ 'ਚ ਉਤਰਨ ਜਾ ਰਹੇ ਹਨ। ਰਾਹੁਲ ਗਾਂਧੀ ਪੰਜਾਬ 'ਚ 3 ਦਿਨ ਟ੍ਰੈਕਟਰ ਰੈਲੀਆਂ ਕਰਨਗੇ ਅਤੇ ਇਸ ਦੀ ਸ਼ੁਰੂਆਤ 2 ਅਕਤੂਬਰ ਤੋਂ ਮੋਗਾ ਤੋਂ ਕੀਤੀ ਜਾਵੇਗੀ। ਰਾਹੁਲ ਗਾਂਧੀ ਦੀ ਪੰਜਾਬ ਫੇਰੀ ਤੋਂ ਪਹਿਲਾਂ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਦਾ ਕਾਂਗਰਸ ਪ੍ਰੇਮ ਜਾਗਦਾ ਨਜ਼ਰ ਆ ਰਿਹਾ ਹੈ।

ਇਹ ਵੀ ਪੜ੍ਹੋ:  ਆਂਗਨਵਾੜੀ 'ਚ ਪੜ੍ਹਨ ਵਾਲੀ ਇਸ ਮਾਸੂਮ ਨੇ ਇੰਝ ਚਮਕਾਇਆ ਪੰਜਾਬ ਦਾ ਨਾਂ, ਪਰਿਵਾਰ ਹੋਇਆ ਬਾਗੋ-ਬਾਗ

PunjabKesari

ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਵੱਲੋਂ ਪੰਜਾਬ ਦੀ ਵਿਧਾਨ ਸਭਾ ਵੱਲੋਂ 2017 'ਚ ਕਿਸਾਨ ਵਿਰੋਧੀ ਕਾਨੂੰਨ ਪਾਸ ਕੀਤੇ ਜਾਣ ਸਬੰਧੀ ਬੋਲੇ ਜਾ ਰਹੇ ਝੂਠ ਦੀ ਸੁਖਪਾਲ ਸਿੰਘ ਖਹਿਰਾ ਨੇ ਪੋਲ ਖੋਲ੍ਹੀ ਹੈ। ਖਹਿਰਾ ਨੇ ਪੋਲ ਖੋਲ੍ਹਦੇ ਹੋਏ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਵੱਲੋਂ ਇਹ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਇਹ ਬਿੱਲ ਪੰਜਾਬ ਦੀ ਵਿਧਾਨ ਸਭਾ 'ਚ ਪਹਿਲਾਂ ਹੀ ਪਾਸ ਕੀਤੇ ਗਏ ਸਨ। ਖਹਿਰਾ ਨੇ ਕਿਹਾ ਕਿ ਪਿਛਲੇ ਦਿਨਾਂ ਤੋਂ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਵੱਲੋਂ ਪੰਜਾਬ ਦੀ ਵਿਧਾਨ ਸਭਾ ਦੇ ਕਾਨੂੰਨ ਨੂੰ ਲੈ ਕੇ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਜਿਹੜੇ ਕਾਨੂੰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੁਣ ਬਣਾਏ ਹਨ, ਉਹ ਪੰਜਾਬ ਦੀ ਵਿਧਾਨ ਸਭਾ 'ਚ 2017 'ਚ ਬਣਾ ਦਿੱਤੇ ਗਏ ਹਨ। ਇਹ ਸਭ ਝੂਠ ਹੈ।

ਇਹ ਵੀ ਪੜ੍ਹੋ:  ਕੈਨੇਡਾ 'ਚ ਖ਼ੁਦਕੁਸ਼ੀ ਕਰਨ ਵਾਲੇ ਜਲੰਧਰ ਦੇ ਨੌਜਵਾਨ ਦੇ ਪਿਤਾ ਨੇ ਕੀਤੇ ਹੈਰਾਨੀਜਨਕ ਖੁਲਾਸੇ

PunjabKesari

ਉਨ੍ਹਾਂ ਕਿਹਾ ਕਿ 14 ਅਗਸਤ 2017 ਨੂੰ ਮੰਡੀਆਂ ਦੇ ਐਕਟ ਦਾ ਇਕ ਛੋਟਾ ਜਿਹਾ ਸੋਧ ਬਿੱਲ ਪੇਸ਼ ਕੀਤਾ ਗਿਆ ਸੀ, ਜਿਸ 'ਚ ਇਹ ਕਿਤੇ ਵੀ ਨਹੀਂ ਕਿਹਾ ਗਿਆ ਸੀ ਕਿ ਪੰਜਾਬ ਦੀ ਸਰਕਾਰ ਸਾਰਾ ਮੰਡੀਕਰਨ ਖ਼ਤਮ ਕਰਨ ਜਾ ਰਹੀ ਹੈ ਅਤੇ ਨਾ ਹੀ ਐੱਮ. ਐੱਸ. ਪੀ. ਬਾਰੇ ਕੋਈ ਫ਼ੈਸਲਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਉਸ ਮੌਕੇ ਪੰਜਾਬ ਦੀ ਵਿਧਾਨ ਸਭਾ 'ਚ ਇਹ ਨਹੀਂ ਕਿਹਾ ਗਿਆ ਕਿ ਕਾਰਪੋਰੇਟ ਘਰਾਣਿਆਂ ਨੂੰ, ਪ੍ਰਾਈਵੇਟ ਵਪਾਰੀਆਂ ਨੂੰ, ਅੰਬਾਨੀਆਂ-ਅਡਾਨੀਆਂ ਨੂੰ ਪੰਜਾਬ ਦੇ ਕਿਸਾਨਾਂ ਨਾਲ ਉਨ੍ਹਾਂ ਦੀ ਜ਼ਮੀਨ ਠੇਕੇ 'ਤੇ ਲੈਣ ਦੀ ਕੋਈ ਇਜ਼ਾਜਤ ਨਹੀਂ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਉਸ ਸਮੇਂ ਪੰਜਾਬ ਸਟੇਟ ਮੰਡੀ ਬੋਰਡ ਦੇ ਹੇਠਾਂ ਹੀ ਸਪੈਸ਼ਲ ਮੰਡੀਆਂ ਨੂੰ ਇਜਾਜ਼ਤ ਦੇਣ ਨੂੰ ਲੈ ਕੇ ਇਹ ਇਕ ਛੋਟੀ ਜਿਹੀ ਸੋਧ ਕੀਤੀ ਗਈ ਸੀ।

ਇਹ ਵੀ ਪੜ੍ਹੋ:  14 ਸਾਲਾ ਕੁੜੀ ਦੀ ਫੇਸਬੁੱਕ 'ਤੇ ਭੇਜੇ ਅਸ਼ਲੀਲ ਮੈਸੇਜ, ਹੋਇਆ ਉਹ ਜੋ ਸੋਚਿਆ ਵੀ ਨਾ ਸੀ

PunjabKesari

ਸੁਖਬੀਰ ਤੇ ਹਰਸਿਮਰਤ ਦਾ ਝੂਠ ਲੂਣ 'ਚ ਆਟਾ ਪਾਉਣ ਦੇ ਬਰਾਬਰ
ਉਨ੍ਹਾਂ ਕਿਹਾ ਕਿ ਸੁਖਬੀਰ ਅਤੇ ਹਰਸਿਮਰਤ ਦਾ ਝੂਠ ਲੂਣ 'ਚ ਆਟਾ ਪਾਉਣ ਦੇ ਮੁਕਾਬਲੇ ਦਾ ਝੂਠ ਹੈ। ਉਨ੍ਹਾਂ ਕਿਹਾ ਕਿ 14 ਅਗਸਤ 2017 ਨੂੰ ਜਦੋਂ ਸੋਧ ਬਿੱਲ ਲਿਆਂਦਾ ਗਿਆ ਤਾਂ ਉਹ ਉਸ ਸਮੇਂ ਪੰਜਾਬ ਵਿਧਾਨ ਸਬਾ 'ਚ ਹੀ ਹਾਜ਼ਰ ਸਨ। ਇਸ 'ਚ ਕਿਤੇ ਵੀ ਕਿਸਾਨ ਵਿਰੋਧੀ ਕੋਈ ਗੱਲ ਨਹੀਂ ਕੀਤੀ ਗਈ ਹੈ। ਉਨ੍ਹਾਂ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੂੰ ਫਰਿਆਦ ਕਰਦੇ ਕਿਹਾ ਕਿ ਇੰਝ ਜਨਤਕ ਝੂਠ ਨਾ ਬੋਲੋ ਅਤੇ ਸਿਰਫ ਤੁਸੀਂ ਸਿਆਸੀ ਤੌਰ 'ਤੇ ਲੜਾਈ ਲੜੋ। ਉਨ੍ਹਾਂ ਕਿਹਾ ਕਿ 1 ਅਕਤੂਬਰ ਤੋਂ ਤੁਸੀਂ ਜਿਹੜਾ ਮਾਰਚ ਕਰਨਾ ਹੈ, ਉਹ ਜ਼ਰੂਰ ਕਰੋ ਪਰ ਝੂਠੀਆਂ ਗੱਲਾਂ ਕਹਿ ਕੇ ਪੰਜਾਬ ਦੇ ਵਿਧਾਨ ਸਭਾ ਦਾ ਬੇਬੁਨਿਆਦ ਅਪਮਾਨ ਨਾ ਕਰੋ।

ਇਹ ਵੀ ਪੜ੍ਹੋ: ਜਲੰਧਰ: ਨੌਜਵਾਨ ਦਾ ਕਤਲ ਕਰਨ ਤੋਂ ਪਹਿਲਾਂ ਦੀ ਵੀਡੀਓ ਆਈ ਸਾਹਮਣੇ, ਦੋਸਤ ਨੇ ਇੰਝ ਦਿੱਤਾ ਵਾਰਦਾਤ ਨੂੰ ਅੰਜਾਮ


author

shivani attri

Content Editor

Related News