ਖਹਿਰਾ ਵੱਲੋਂ ਅਕਾਲੀ ਦਲ ਨੂੰ ਕੱਲ੍ਹ ਦਾ 'ਚੱਕਾ ਜਾਮ' ਰੱਦ ਕਰਨ ਦੀ ਅਪੀਲ

Thursday, Sep 24, 2020 - 05:07 PM (IST)

ਖਹਿਰਾ ਵੱਲੋਂ ਅਕਾਲੀ ਦਲ ਨੂੰ ਕੱਲ੍ਹ ਦਾ 'ਚੱਕਾ ਜਾਮ' ਰੱਦ ਕਰਨ ਦੀ ਅਪੀਲ

ਜਲੰਧਰ— ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ 25 ਸਤੰਬਰ ਨੂੰ ਕਿਸਾਨ ਜਥੇਬੰਦੀਆਂ ਦੇ ਪੰਜਾਬ ਬੰਦ ਦੇ ਬਰਾਬਰ 'ਚੱਕਾ ਜਾਮ' ਦੇ ਆਪਣੇ ਸੱਦੇ ਨੂੰ ਮੁਲਤਵੀ ਕਰਨ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਮੂਹ ਪੰਜਾਬੀਆਂ ਅਤੇ ਸਿਆਸੀ ਪਾਰਟੀਆਂ ਨੂੰ ਕੱਲ੍ਹ ਦੇ ਪੰਜਾਬ ਬੰਦ ਦੇ ਸੱਦੇ ਨੂੰ ਕਾਮਯਾਬ ਬਣਾਉਣ ਲਈ ਵੀ ਕਿਹਾ ਹੈ।

ਉਨ੍ਹਾਂ ਕਿਹਾ ਕਿ 25 ਸਤੰਬਰ ਨੂੰ ਬਾਦਲ ਦਲ ਨੇ ਕਿਸਾਨ ਜਥੇਬੰਦੀਆਂ ਦੇ ਪ੍ਰੋਗਰਾਮ ਦੇ ਨਾਲ ਹੀ 'ਚੱਕਾ ਜਾਮ' ਕਰਨ ਦੀ ਕਾਲ ਦਿੱਤੀ ਹੈ। ਖਹਿਰਾ ਨੇ ਕਿਹਾ ਕਿ ਜੇਕਰ ਸੁਖਬੀਰ ਬਾਦਲ ਸੱਚ 'ਚ ਇਹ ਕਾਨੂੰਨ ਪੰਜਾਬ ਦੇ ਕਿਸਾਨਾਂ 'ਤੇ ਲਾਗੂ ਨਹੀਂ ਹੋਣ ਦੇਣਾ ਚਾਹੀਦੇ ਹਨ ਤਾਂ ਉਨ੍ਹਾਂ ਨੂੰ ਕੱਲ੍ਹ ਵਾਲਾ ਰੱਖਿਆ ਗਿਆ ਪ੍ਰੋਗਰਾਮ 'ਚੱਕਾ ਜਾਮ' ਮੁਲਤਵੀ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਕਾਲੀ ਦਲ ਚੱਕਾ ਜਾਮ ਵਰਗਾ ਕੋਈ ਪ੍ਰੋਗਰਾਮ ਕਰਨਾ ਹੀ ਚਾਹੁੰਦੀ ਤਾਂ ਉਹ ਕੱਲ੍ਹ ਦੀ ਬਜਾਏ 26 ਤਰੀਕ ਜਾਂ ਫਿਰ 27 ਤਰੀਕ ਨੂੰ ਕਰ ਲਵੇ ਪਰ ਕਿਸਾਨ ਜਥੇਬੰਦੀਆਂ ਦੇ ਨਾਲ ਰੱਖੇ ਗਏ ਪ੍ਰੋਗਰਾਮ ਨਾਲ ਆਪਣਾ ਪ੍ਰੋਗਰਾਮ ਨਾ ਕਰੇ।

ਇਹ ਵੀ ਪੜ੍ਹੋ: ਪਹਿਲਾਂ ਤਾਂ ਅਸੀਂ ਹੱਥ ਜੋੜਦੇ ਸੀ ਪਰ ਹੁਣ ਦਿੱਲੀ ਦੀਆਂ ਕੰਧਾਂ ਹਿਲਾਵਾਂਗੇ: ਹਰਸਿਮਰਤ ਬਾਦਲ

PunjabKesari

ਖਹਿਰਾ ਨੇ ਕਿਹਾ ਕਿ ਪਹਿਲਾਂ ਤਾਂ ਹਾਸੋਹੀਣੀ ਗੱਲ ਇਹ ਹੈ ਕਿ ਜੇਕਰ ਕੱਲ੍ਹ ਪੰਜਾਬ 'ਚ ਕੋਈ ਟ੍ਰੈਫਿਕ ਚੱਲਣੀ ਹੀ ਨਹੀਂ ਹੈ ਤਾਂ ਅਕਾਲੀ ਦੱਲ 'ਚੱਕਾ' ਕਾਹਦਾ ਜਾਮ ਕਰਨ ਵਾਲੇ ਹਨ। ਉਨ੍ਹਾਂ ਸੁਖਬੀਰ ਬਾਦਲ ਨੂੰ ਅਪੀਲ ਕਰਦੇ ਕਿਹਾ ਕਿ ਜੇਕਰ ਤੁਸੀਂ ਕੱਲ੍ਹ ਵਾਲਾ ਪ੍ਰੋਗਰਾਮ ਕਰੇਗਾ ਤਾਂ ਕਿਤੇ ਨਾ ਕਿਤੇ ਦਿੱਲੀ ਦੇ ਤਖ਼ਤ ਨੂੰ ਇਸ ਦਾ ਫਾਇਦਾ ਨਜ਼ਰ ਆਵੇਗਾ ਕਿ ਅਜੇ ਵੀ ਪੰਜਾਬ ਦੇ ਲੋਕ ਇਕਮੁੱਠ ਨਹੀਂ ਹਨ। ਇਕਮੁੱਠ ਦਾ ਸੰਦੇਸ਼ਾ ਦੇਣ ਲਈ ਸੁਖਬੀਰ ਸਿੰਘ ਬਾਦਲ ਨੂੰ ਕੱਲ੍ਹ ਵਾਲਾ ਪ੍ਰੋਗਰਾਮ ਰੱਦ ਕਰਨਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਖਹਿਰਾ ਨੇ ਕਿਹਾ ਕਿ ਜਿਹੜੇ ਖੇਤੀ ਬਿਲ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਹਨ, ਇਨ੍ਹਾਂ ਦਾ ਵੱਡੇ ਪੱਧਰ 'ਤੇ ਵਿਰੋਧ ਕੀਤਾ ਜਾ ਰਿਹਾ ਹੈ। ਪੰਜਾਬ 'ਚ ਇਸ ਦਾ ਅਸਲ ਵਿਰੋਧ ਕਿਸਾਨ ਜਥੇਬੰਦੀਆਂ ਵੱਲੋਂ ਕੀਤਾ ਜਾ ਰਿਹਾ ਹੈ। ਕਿਸਾਨ ਜਥੇਬੰਦੀਆਂ ਵੱਲੋਂ 25 ਸਤੰਬਰ ਨੂੰ 'ਪੰਜਾਬ ਬੰਦ' ਦੀ ਕਾਲ ਦਿੱਤੀ ਗਈ ਹੈ। 

ਇਹ ਵੀ ਪੜ੍ਹੋ: ਪੰਜਾਬ 'ਚ 'ਕੋਰੋਨਾ' ਕੇਸ ਇਕ ਲੱਖ ਤੋਂ ਪਾਰ, ਡਰਾਉਣੇ ਅੰਕੜਿਆਂ ਨੇ ਸਰਕਾਰ ਦੀ ਉਡਾਈ ਨੀਂਦ

PunjabKesari

ਖਹਿਰਾ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕਰਦੇ ਕਿਹਾ ਕਿ ਇਕੱਠੇ ਹੋ ਕੇ ਪੰਜਾਬ ਬੰਦ ਦੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਨਾਲ ਇਕ ਸੁਨੇਹਾ ਦਿੱਲੀ ਦਰਬਾਰ ਤੱਕ ਪਹੁੰਚੇਗਾ ਕਿ ਪੰਜਾਬ ਦੇ ਲੋਕ ਕਾਲੇ ਕਾਨੂੰਨਾਂ ਨੂੰ ਕਦੇ ਵੀ ਪ੍ਰਵਾਨ ਨਹੀਂ ਕਰਨੇਗੇ। ਉਨ੍ਹਾਂ ਕਿਹਾ ਕਿ ਜੇਕਰ ਇਸੇ ਤਰ੍ਹਾਂ ਕੇਂਦਰ ਸਰਕਾਰ ਸੰਘਰਸ਼ ਕਰਨ ਨੂੰ ਮਜਬੂਰ ਕਰਦੀ ਰਹੇਗੀ ਤਾਂ ਜਿਵੇਂ 80 ਦੇ ਦਹਾਕੇ 'ਚ ਦੌਰ ਆਇਆ ਸੀ ਉਸੇ ਤਰ੍ਹਾਂ ਦਾ ਮੁੜ ਦੌਰ ਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਉਹ ਵੀ ਕੱਲ੍ਹ ਨੂੰ ਕਿਸਾਨਾਂ ਨਾਲ ਕਾਲਾ ਝੰਡਾ ਫੜ ਕੇ ਕੇਂਦਰ ਸਰਕਾਰ ਖ਼ਿਲਾਫ਼ ਕਾਲੇ ਕਾਨੂੰਨਾਂ ਦਾ ਵਿਰੋਧ ਕਰਨਗੇ।

ਇਹ ਵੀ ਪੜ੍ਹੋ: ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਰੋਲੀ ਕੁੜੀ ਦੀ ਪੱਤ, ਜਦ ਹੋਇਆ ਖੁਲਾਸਾ ਤਾਂ ਉੱਡੇ ਮਾਂ ਦੇ ਹੋਸ਼


author

shivani attri

Content Editor

Related News