ਅਸਤੀਫੇ ਦਾ ਐਲਾਨ ਕਰਨ ਤੋਂ ਪਹਿਲਾਂ ਫੂਲਕਾ ਨੂੰ ਸਲਾਹ ਮਸ਼ਵਰਾ ਕਰਨਾ ਚਾਹੀਦਾ ਸੀ : ਖਹਿਰਾ (ਵੀਡੀਓ)

09/12/2018 5:52:56 PM

ਬਠਿੰਡਾ (ਮਨੀਸ਼) - ਸੁਖਪਾਲ ਖਹਿਰਾ ਦੇ ਧੜੇ ਵਲੋਂ ਤਲਵੰਡੀ ਸਾਬੋਂ ਵਿਖੇ ਕਨਵੈਨਸ਼ਨ ਕੀਤੀ ਗਈ, ਜਿਸ 'ਚ ਉਨ੍ਹਾਂ ਨੇ ਜ਼ੋਰਦਾਰ ਹੱਲਾ ਬੋਲਦਿਆਂ ਲੋਕਾਂ ਨੂੰ ਪੰਜਾਬ ਦੇ ਹਿੱਤਾ ਲਈ ਉਨ੍ਹਾਂ ਦਾ ਸਾਥ ਦੇਣ ਦੀ ਅਪੀਲ ਕੀਤੀ। ਸੁਖਪਾਲ ਸਿੰਘ ਵਲੋਂ ਰੱਖੀ ਗਈ ਇਸ ਕਨਵੈਨਸ਼ਨ 'ਚ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਵਿਧਾਇਕ ਜਗਦੇਵ ਸਿੰਘ ਕਮਾਲੂ ਅਤੇ ਪਿਰਮਲ ਸਿੰਘ ਖਾਲਸਾ ਨੇ ਸ਼ਮੂਲੀਅਤ ਕੀਤੀ ਪਰ ਖਹਿਰੇ ਦੀ ਅੱਜ ਦੀ ਕਨਵੈਨਸ਼ਨ ਇਕੱਠ ਪੱਖੋਂ ਫਿੱਕੀ ਰਹੀ। ਉਨ੍ਹਾਂ ਨੇ ਇਸ ਮੌਕੇ ਵਿਧਾਨ ਸਭਾ ਚੋਣਾਂ ਮੌਕੇ 'ਆਪ' ਆਗੂਆਂ ਵੱਲੋਂ ਔਰਤਾਂ ਤੱਕ ਦਾ ਸ਼ੋਸਣ ਕੀਤੇ ਜਾਣ ਦੇ ਦੋਸ਼ ਵੀ ਲਗਾਏ।

ਪੱਤਰਕਾਰਾਂ ਨਾਲ ਗੱਲਾਬਤ ਕਰਦਿਆਂ 'ਆਪ' ਆਗੂ ਸੁਖਪਾਲ ਸਿੰਘ ਖਹਿਰਾ ਨੇ 15 ਸਤੰਬਰ ਨੂੰ ਮੁਕਤਸਰ ਸਾਹਿਬ ਦੀ ਮਲੋਟ ਵਿਖੇ ਕਨਵੈਨਸ਼ਨ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਨਵੈਨਸ਼ਨ ਦੌਰਾਨ ਪਾਰਟੀ ਨਾਲ ਸਮਝੋਤੇ ਬਾਰੇ ਕਿਹਾ ਕਿ ਉਹ ਗੱਲਬਾਤ ਲਈ ਤਿਆਰ ਹਨ ਪਰ ਬਠਿੰਡਾ ਕਨਵੈਨਸ਼ਨਾਂ ਦੇ 6 ਮਤੇ ਉਹ ਪਾਸ ਕਰਵਾ ਕੇ ਹੀ ਰਹਿਣਗੇ। ਫੂਲਕਾ ਦੇ ਅਸਤੀਫੇ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕੋਈ ਵੀ ਫੈਸਲਾ ਕਰਨ ਤੋਂ ਪਹਿਲਾ ਸਲਾਹ ਮਸ਼ਵਰਾ ਕਰਨਾ ਚਾਹੀਦਾ ਸੀ। ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ 'ਚ ਬਠਿੰਡਾ ਵਿਖੇ ਮੁੜ ਕਨਵੈਨਸ਼ਨ ਕਰਨ ਦਾ ਐਲਾਨ ਕਰਦੇ ਹੋਏ ਸਾਰਿਆਂ ਨੂੰ ਆਉਣ ਦਾ ਸੱਦਾ ਦੇਣ ਦੀ ਗੱਲ ਕੀਤੀ।


Related News