ਯੂਨਾਈਟਡ ਸਿੱਖ ਮੂਵਮੈਂਟ ਨੇ ਵੀ ਕੀਤਾ ਖਹਿਰਾ ਦਾ ਸਮਰਥਨ
Sunday, Jul 29, 2018 - 04:56 AM (IST)
ਚੰਡੀਗੜ੍ਹ(ਭੁੱਲਰ)-ਯੂਨਾਈਟਿਡ ਸਿੱਖ ਮੂਵਮੈਂਟ ਨੇ ਵੀ ਆਮ ਆਦਮੀ ਪਾਰਟੀ ਵਲੋਂ ਪੰਜਾਬ ਦੀ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਹਟਾਏ ਗਏ ਸੁਖਪਾਲ ਸਿੰਘ ਖਹਿਰਾ ਦਾ ਸਮਰਥਨ ਕਰਦਿਆਂ ਇਸ ਕਾਰਵਾਈ ਦੀ ਨਿੰਦਾ ਕੀਤੀ ਹੈ। ਸਿੱਖ ਮੂਵਮੈਂਟ ਦੀ ਮੀਟਿੰਗ ਡਾ. ਭਗਵਾਨ ਸਿੰਘ ਦੀ ਪ੍ਰਧਾਨਗੀ ਹੇਠ ਚੰਡੀਗੜ੍ਹ ਵਿਚ ਹੋਈ, ਜਿਸ ਵਿਚ ਕੈਪਟਨ ਚੰਨਣ ਸਿੰਘ ਸਿੱਧੂ, ਗੁਰਨਾਮ ਸਿੰਘ ਸਿੱਧੂ, ਜਸਵਿੰਦਰ ਸਿੰਘ ਬਰਾੜ, ਜਤਿੰਦਰ ਸਿੰਘ ਈਸੜੂ, ਡਾ. ਗੁਰਚਰਨ ਸਿੰਘ, ਬਹਾਦਰ ਸਿੰਘ ਰਾਹੋਂ, ਬਾਬਾ ਪਾਲ ਸਿੰਘ ਪਾਂਧੀ, ਹਰਪ੍ਰੀਤ ਸਿੰਘ, ਅਮੀਰ ਸਿੰਘ ਵਿਰਕ ਅਤੇ ਬਲਜੀਤ ਸਿੰਘ ਖਾਲਸਾ ਸਮੇਤ ਸਾਰੇ ਪ੍ਰਮੁਖ ਆਗੂ ਸ਼ਾਮਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਖਹਿਰਾ ਦੀ ਹੁਣ ਤੱਕ ਦੀ ਵਿਰੋਧੀ ਧਿਰ ਦੇ ਨੇਤਾ ਵਜੋਂ ਕਾਰਗੁਜ਼ਾਰੀ ਪ੍ਰਸ਼ੰਸਾਯੋਗ ਰਹੀ ਹੈ। ਉਨ੍ਹਾਂ ਨੇ ਖਹਿਰਾ ਨੂੰੰ ਪੰਜਾਬ ਦੀ ਲੜਾਈ 'ਚ ਪੂਰਾ ਸਹਿਯੋਗ ਦੇਣ ਦਾ ਐਲਾਨ ਕੀਤਾ ਹੈ।
