ਖਾਲਿਸਤਾਨ ਦੇ ਮੁੱਦੇ ''ਤੇ ਬੋਲੇ ਸੁਖਪਾਲ ਖਹਿਰਾ, ਜਥੇਦਾਰ ਦੀ ਕੀਤੀ ਹਮਾਇਤ

Thursday, Jun 11, 2020 - 07:00 PM (IST)

ਖਾਲਿਸਤਾਨ ਦੇ ਮੁੱਦੇ ''ਤੇ ਬੋਲੇ ਸੁਖਪਾਲ ਖਹਿਰਾ, ਜਥੇਦਾਰ ਦੀ ਕੀਤੀ ਹਮਾਇਤ

ਜਲੰਧਰ (ਵੈੱਬ ਡੈਸਕ) — ਖਾਲਿਸਤਾਨ ਦੇ ਮੁੱਦੇ 'ਤੇ ਭੁਲੱਥ ਹਲਕਾ ਤੋਂ ਵਿਧਾਇਕ ਅਤੇ ਪੰਜਾਬ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਸਿੰਘ ਖਹਿਰਾ ਖੁੱਲ੍ਹ ਕੇ ਬੋਲੇ ਹਨ। ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦਿੱਤੇ ਗਏ ਬਿਆਨ ਦੇ ਸਮਰਥਨ 'ਚ ਉਤਰੇ ਖਹਿਰਾ ਨੇ ਕਿਹਾ ਕਿ ਜੋ ਗਿਆਨੀ ਹਰਪ੍ਰੀਤ ਸਿੰਘ ਨੇ ਦਲੀਲ ਦਿੱਤੀ ਹੈ, ਉਹ ਇਕ ਵਿਤਕਰੇ ਦੀ ਦਾਸਤਾਨ ਸੁਣਾਈ ਹੈ ਕਿ ਕਿਸ ਤਰ੍ਹਾਂ ਸਿੱਖ ਪੰਜਾਬੀਆਂ ਨੇ ਸਭ ਤੋਂ ਵੱਡਾ ਖਾਮਿਆਜ਼ਾ ਭਾਰਤ ਅਤੇ ਪਾਕਿਸਤਾਨ ਦੀ ਵੰਡ ਸਮੇਂ ਭੁਗਤਿਆ ਹੈ।

ਹਰਪ੍ਰੀਤ ਸਿੰਘ ਦੀ ਹਮਾਇਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦਿੱਤੇ ਗਏ ਬਿਆਨ 'ਤੇ ਕਾਫ਼ੀ ਬਵਾਲ ਉੱਠਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਖਾਲਿਸਤਾਨ ਦਾ ਜ਼ਿਕਰ ਆਉਂਦਾ ਹੈ ਤਾਂ ਪੰਜਾਬ ਦੇ ਆਗੂ ਬੇਹੱਦ ਡਰਦੇ ਅਤੇ ਘਬਰਾਉਂਦੇ ਹਨ ਅਤੇ ਘਬਰਾਹਟ 'ਚ ਆ ਕੇ ਬੇਤੁਕੀਆਂ ਦਲੀਲਾਂ ਦੇ ਬਿਆਨ ਦਿੰਦੇ ਹਨ। ਜਦੋਂ ਤੁਸੀਂ ਮਨ ਤੋਂ ਸੱਚੀ ਗੱਲ ਨਾ ਕਹਿ ਕੇ ਬਨੌਟੀ ਗੱਲ ਕਹਿੰਦੇ ਹੋ ਤਾਂ ਕਿਤੇ ਨਾ ਕਿਤੇ ਧੋਖਾ ਖਾਂਦੇ ਹੋ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ 'ਚ ਸਭ ਤੋਂ ਵਧ ਫਾਂਸੀਆਂ ਦੇ ਰੱਸੇ ਸਿੱਖਾਂ ਅਤੇ ਪੰਜਾਬੀਆਂ ਨੇ ਝੂੰਮੇ ਹਨ। ਸਾਰੇ ਸੂਬਿਆਂ ਨੂੰ ਆਪਣੀ ਭਾਸ਼ਾ 'ਤੇ ਸੂਬੇ ਬਣਾਉਣ ਦਾ ਅਧਿਕਾਰ ਮਿਲਿਆ ਪਰ ਪੰਜਾਬ ਨੂੰ ਪੰਜਾਬੀ ਜ਼ੁਬਾਨ ਦੇ ਆਧਾਰ 'ਤੇ ਆਪਣਾ ਸੂਬਾ ਨਾ ਬਣਾਉਣ ਦਿੱਤਾ ਗਿਆ ਅਤੇ ਫਿਰ ਸਾਡੇ ਪੁਰਖਿਆਂ ਨੂੰ ਮੋਰਚਾ ਲਾਉਣਾ ਪਿਆ ਅਤੇ ਜਦੋਂ-ਜਹਿਦ ਤੋਂ ਬਾਅਦ 1966 'ਚ ਜੋ ਅੱਜ ਦਾ ਪੰਜਾਬ ਹੈ, ਉਹ ਸਾਨੂੰ ਮਿਲਿਆ। ਸਾਡੀ ਰਾਜਧਾਨੀ ਚੰਡੀਗੜ੍ਹ ਨੂੰ ਸਾਡੇ ਤੋਂ ਬਾਹਰ ਕਰ ਦਿੱਤਾ ਗਿਆ ਅਤੇ ਪੰਜਾਬੀ ਮੂਲ ਦੇ ਇਲਾਕੇ ਬਾਹਰ ਰਹਿ ਗਏ। ਉਨ੍ਹਾਂ ਕਿਹਾ ਕਿ ਸਿੱਖ ਅਤੇ ਬਹਾਦਰ ਪੰਜਾਬੀ ਕਦੇ ਵੀ ਪਿੱਛੇ ਨਹੀਂ ਹਟੇ ਹਨ, ਹਮੇਸ਼ਾ ਮੂਹਰੇ ਹੋ ਕੇ ਪੰਜਾਬੀਆਂ ਨੇ ਹਰ ਲੜਾਈ 'ਚ ਸਾਥ ਦਿੱਤਾ ਹੈ।

PunjabKesari

ਭਾਰਤ ਸਰਕਾਰ ਨੂੰ ਲੰਮੇਂ ਹੱਥੀਂ ਲੈਂਦੇ ਹੋਏ ਖਹਿਰਾ ਨੇ ਕਿਹਾ ਕਿ ਉਸ ਸਮੇਂ ਦੀ ਭਾਰਤ ਸਰਕਾਰ ਵੱਲੋਂ ਕੀਤੇ ਗਏ ਪਾਣੀਆਂ ਦੇ ਵਿਤਕਰੇ ਤੋਂ ਬਾਅਦ 1984 'ਚ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਗਿਆ ਸੀ। ਕਈ ਵਾਰ ਨਸਲਕੁਸ਼ੀ, ਘੱਲੂਘਾਰੇ ਹੋਏ। 1984 ਨਵੰਬਰ 'ਚ ਫਿਰ ਤੋਂ ਹਜ਼ਾਰਾਂ ਦੀ ਤਦਾਦ 'ਚ ਕਤਲੇਆਮ ਕੀਤਾ ਗਿਆ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਸੋਚਣ ਚਾਹੀਦਾ ਹੈ ਕਿ ਇਹ ਨੌਬਤ ਕਿਉਂ ਆ ਰਹੀ ਹੈ। ਜਦੋਂ ਸਾਰਾ ਦੇਸ਼ ਭੁੱਖਾ ਸੌਂਦਾ ਸੀ ਤਾਂ ਪੰਜਾਬ ਨੇ ਸਾਰੇ ਦੇਸ਼ ਦਾ ਢਿੱਡ ਭਰਿਆ ਹੈ। ਭਾਰਤ ਸਰਕਾਰ ਨੇ ਕਦੇ ਇਹ ਨਹੀਂ ਸੋਚਿਆ ਕਿ ਜਿਹੜੀ ਕੌਮ ਸਾਡੇ ਲਈ ਲੜਦੀ ਹੈ, ਉਨ੍ਹਾਂ ਨਾਲ ਕੋਈ ਜ਼ਿਆਦਤੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਉਸ ਸਮੇਂ ਦੀ ਲੀਡਰਸ਼ਿਪ ਨੂੰ ਇਹ ਭਰੋਸਾ ਦਿਵਾਇਆ ਗਿਆ ਸੀ ਕਿ ਆਰਥਿਕ ਤਰੱਕੀ ਦਾ ਧਿਆਨ ਰੱਖਾਂਗੇ ਪਰ ਫਿਰ ਵੀ ਵਿਤਕਰਾ ਕੀਤਾ ਗਿਆ।

PunjabKesari

ਬਲਜਿੰਦਰ ਕੌਰ ਨੇ ਆਪਣੇ ਹੀ ਪਰਿਵਾਰ ਨੂੰ ਦਿੱਤੀ ਤਿਲਾਂਜਲੀ
ਖਾਲਿਸਤਾਨ ਦੀ ਮੰਗ 'ਤੇ 'ਆਪ' ਵਿਧਾਇਕਾ ਬਲਜਿੰਦਰ ਕੌਰ ਵੱਲੋਂ ਦਿੱਤੇ ਗਏ ਬਿਆਨ 'ਤੇ ਖਹਿਰਾ ਨੇ ਕਿਹਾ ਕਿ ਬਲਜਿੰਦਰ ਕੌਰ ਨੇ ਤਾਂ ਘਬਰਾਹਟ 'ਚ ਆ ਕੇ ਕਿਸੇ ਘਰ 'ਚ ਪੈਦਾ ਹੋਣਾ ਮੇਰਾ ਕਸੂਰ ਨਹੀਂ ਵਾਲਾ ਬਿਆਨ ਦੇ ਕੇ ਆਪਣੇ ਹੀ ਪਰਿਵਾਰ ਨੂੰ ਤਿਲਾਂਜਲੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਪੈਦਾ ਹੋਣ 'ਤੇ ਵੀ ਪਸ਼ਚਾਤਾਪ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਖਾਲਿਸਤਾਨ ਕੋਈ ਗੱਲ ਕਰੇ ਤਾਂ ਇੰਨਾ ਵੱਡਾ ਵਿਵਾਦ ਹੁੰਦਾ ਹੈ। ਜਦੋਂ ਇਸ ਦੇਸ਼ 'ਚ ਜ਼ਿੰਮੇਵਾਰ ਪਾਰਟੀਆਂ ਭਾਜਪਾ, ਆਰ. ਐੱਸ. ਐੱਸ. ਜਦੋਂ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਹਨ ਤਾਂ ਕਿ ਉਹ ਵੱਖਵਾਦੀ ਏਜੰਡਾ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਂ ਆਪਣੇ ਵੀਰਾਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਸਾਰੇ ਇੰਨੇ ਡਰਦੇ ਕਿਉਂ ਹੋ। ਉਨ੍ਹਾਂ ਕਿਹਾ ਕਿ ਦਲੀਲਾਂ ਦੇਣ ਸਮੇਂ ਡਰ ਕੇ ਘਬਰਾਉਣਾ ਨਹੀਂ ਚਾਹੀਦਾ ਸਗੋਂ ਆਪਣੇ ਨਾਲ ਹੋਏ ਵਿਤਰਕੇ ਦਾ ਇਨਸਾਫ ਮੰਗਣਾ ਚਾਹੀਦਾ ਹੈ। ਜੋ ਗਿਆਨੀ ਹਰਪ੍ਰੀਤ ਸਿੰਘ ਨੇ ਗੱਲਾਂ ਗਿਣਾਈਆਂ, ਉਹ ਗਿਣਾਉਣ। ਮੈਨੂੰ ਅਕਾਲੀ ਦਲ 'ਤੇ ਵੀ ਥੋੜ੍ਹਾ ਅਫਸੋਸ ਹੈ ਕਿ ਸਿੱਖਾਂ ਦੀ ਜਮਾਤ ਹੋਣ ਦੇ ਬਾਵਜੂਦ ਅਕਾਲੀ ਡਰਦੇ ਹਨ। ਉਨ੍ਹਾਂ ਕਿਹਾ ਕਿ ਜਿਹੜੀ ਦਲੀਲ ਜਥੇਦਾਰ ਸਾਬ੍ਹ ਨੇ ਦਿੱਤੀ ਹੈ, ਉਹ ਵੀ ਸਮਝਾਉਣ ਕਿ ਸਾਡੇ ਨਾਲ ਵਿਤਕਰਾ ਹੋ ਰਿਹਾ ਹੈ ਤਾਂ ਹੀ ਇਹ ਬੇਚੈਨੀ ਵਧੀ ਹੈ।  


author

shivani attri

Content Editor

Related News