ਖਹਿਰਾ ਦੀ ਪਾਰਟੀ ਨੂੰ ਅਜੇ ਤੱਕ ਨਹੀਂ ਮਿਲਿਆ ''ਚੋਣ ਨਿਸ਼ਾਨ''

04/27/2019 10:45:40 AM

ਚੰਡੀਗੜ੍ਹ : ਆਮ ਆਦਮੀ ਪਾਰਟੀ ਤੋਂ ਬਾਗੀ ਹੋਏ ਸੁਖਪਾਲ ਸਿੰਘ ਖਹਿਰਾ ਦੀ 'ਪੰਜਾਬ ਏਕਤਾ ਪਾਰਟੀ' ਨੂੰ ਅਜੇ ਤੱਕ ਚੋਣ ਕਮਿਸ਼ਨ ਵਲੋਂ ਚੋਣ ਨਿਸ਼ਾਨ ਅਲਾਟ ਨਹੀਂ ਕੀਤਾ ਗਿਆ ਹੈ, ਜਦੋਂ ਕਿ ਉਮੀਦਵਾਰ 29 ਅਪ੍ਰੈਲ ਤੱਕ ਆਪਣੇ ਨਾਮਜ਼ਦਗੀ ਦੇ ਕਾਗਜ਼ ਦਾਖਲ ਕਰ ਸਕਦੇ ਹਨ। ਪਾਰਟੀ ਦੇ ਬੁਲਾਰੇ ਨੇ ਦੱਸਿਆ ਕਿ ਇਹ ਮਾਮਲਾ ਹਾਈਕੋਰਟ 'ਚ ਪੈਂਡਿੰਗ ਹੈ ਅਤੇ ਸਬੰਧਿਤ ਕਾਨੂੰਨ ਤੇ ਨਿਯਮਾਂ ਮੁਤਾਬਕ ਚੋਣ ਨਿਸ਼ਾਨ ਕਾਗਜ਼ ਦਾਖਲ ਕਰਨ ਅਤੇ ਛਾਣਬੀਣ ਕਰਨ ਤੋਂ ਬਾਅਦ ਵੀ ਅਲਾਟ ਕੀਤਾ ਜਾ ਸਕਦਾ ਹੈ। ਇਹ ਕੰਮ ਸਬੰਧਿਤ ਰਿਟਰਨਿੰਗ ਅਫਸਰ 'ਤੇ ਨਿਰਭਰ ਕਰਦਾ ਹੈ ਪਰ ਪਾਰਟੀ ਵਲੋਂ ਉਮੀਦਵਾਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਇਨ੍ਹਾਂ ਤਿੰਨ ਨਿਸ਼ਾਨਾਂ 'ਚੋਂ ਕਿਸੇ ਇਕ ਦੀ ਮੰਗ ਕਰ ਸਕਦੇ ਹਨ।

'ਟਰੈਕਟਰ ਚਲਾਉਂਦਾ ਕਿਸਾਨ', 'ਬੈਟਰੀ ਅਤੇ ਬੱਲਾ'। ਅਤੀਤ 'ਚ ਇਹ ਆਮ ਪਰੰਪਰਾ ਰਹੀ ਹੈ ਕਿ ਚੋਣ ਅਧਿਕਾਰੀ ਕਾਗਜ਼ ਵਾਪਸ ਲੈਣ ਦੇ ਦਿਨ ਹੀ ਚੋਣ ਨਿਸ਼ਾਨ ਅਲਾਟ ਕਰਦਾ ਹੈ। ਇਸ ਸਬੰਧੀ ਚੋਣ ਕਮਿਸ਼ਨ ਦੇ ਬੁਲਾਰੇ ਮੁਤਾਬਕ ਪਾਰਟੀ ਉਮੀਦਵਾਰ ਆਪਣਾ ਚੋਣ ਨਿਸ਼ਾਨ ਕਾਗਜ਼ ਵਾਪਸ ਲੈਣ ਸਮੇਂ ਸਪੱਸ਼ਟ ਨਾ ਕਰ ਸਕੇ ਤਾਂ ਫਿਰ ਉਨ੍ਹਾਂ ਨੂੰ ਕੋਈ ਵੀ ਚੋਣ ਨਿਸ਼ਾਨ ਅਲਾਟ ਕੀਤਾ ਜਾ ਸਕਦਾ ਹੈ, ਜੋ ਕਿਸੇ ਹੋਰ ਪਾਰਟੀ ਦੇ ਉਮੀਦਵਾਰ ਨੇ ਨਾ ਮੰਗਿਆ ਹੋਵੇ, ਜੇਕਰ ਉਹ ਚੋਣ ਨਿਸ਼ਾਨ ਅਲਾਟ ਕੀਤੇ ਜਾ ਚੁੱਕੇ ਹੋਣ ਤੋਂ ਉਸ ਹਾਲਾਤ 'ਚ 'ਪੰਜਾਬ ਏਕਤਾ ਪਾਰਟੀ' ਦੇ ਉਮੀਵਦਾਰ ਆਜ਼ਾਦ ਉਮੀਦਵਾਰ ਸਮਝੇ ਜਾਣਗੇ।


Babita

Content Editor

Related News