ਖਹਿਰਾ ਨਹੀਂ, ਸਨਕਦੀਪ ਹਨ ''ਪੰਜਾਬ ਏਕਤਾ ਪਾਰਟੀ'' ਦੇ ਪ੍ਰਧਾਨ

03/06/2019 6:54:49 PM

ਚੰਡੀਗੜ੍ਹ (ਵੈੱਬ ਡੈਸਕ) : ਪੰਜਾਬ ਵਿਚ ਨਵੀਂ ਬਣੀ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨਹੀਂ ਹਨ ਬਲਕਿ ਦਸਤਾਵੇਜ਼ਾਂ ਮੁਤਾਬਕ ਪਾਰਟੀ ਦੀ ਪ੍ਰਧਾਨਗੀ ਫਰੀਦਕੋਟ ਦੇ ਸਨਕਦੀਪ ਸਿੰਘ ਨੂੰ ਦਿੱਤੀ ਗਈ ਹੈ। ਫਰੀਦਕੋਟ ਦੇ ਹੀ ਜਸਵੰਤ ਸਿੰਘ ਪਾਰਟੀ ਦੇ ਜਨਰਲ ਸਕੱਤਰ ਹਨ ਅਤੇ ਫਰੀਦਕੋਟ ਦੇ ਹੀ ਕੁਲਦੀਪ ਸਿੰਘ ਨੂੰ ਪਾਰਟੀ ਦਾ ਖਜਾਨਚੀ ਬਣਾਇਆ ਗਿਆ ਹੈ। ਚੋਣ ਕਮਿਸ਼ਨ ਨੂੰ ਪਾਰਟੀ ਦੀ ਰਜਿਸਟਰੇਸ਼ਨ ਲਈ 16 ਫਰਵਰੀ ਵਾਲੇ ਦਿਨ 'ਦਿ ਹਿੰਦੂ' 'ਚ ਛਪੇ ਪਬਲਿਕ ਨੋਟਿਸ ਦੀ ਕਾਪੀ ਵਿਚ ਪਾਰਟੀ ਦੇ ਅਹੁਦਦੇਰਾਂ ਦੇ ਨਾਮ ਇਹੋ ਦੱਸੇ ਗਏ ਹਨ। 

PunjabKesari
ਚੋਣ ਕਮਿਸ਼ਨ ਨੇ ਪਾਰਟੀ ਵਲੋਂ ਦਿੱਤੀ ਗਏ ਬੇਨਤੀ ਪੱਤਰ ਦੀ ਅਰਜ਼ੀ ਦੀ ਕਾਪੀ ਆਪਣੀ ਵੈਬੱਟਸਾਈਟ 'ਤੇ ਅਪਲੋਡ ਕੀਤੀ ਹੈ ਅਤੇ ਇਸ ਪਬਲਿਕ ਨੋਟਿਸ 'ਤੇ 19 ਮਾਰਚ ਤਕ ਇਤਰਾਜ਼ ਮੰਗੇ ਗਏ ਹਨ। 19 ਮਾਰਚ ਤੋਂ ਬਾਅਦ ਹੀ ਚੋਣ ਕਮਿਸ਼ਨ ਪੰਜਾਬ ਏਕਤਾ ਪਾਰਟੀ ਨੂੰ ਰਜਿਸਟਰ ਕਰਨ ਸੰਬੰਧੀ ਕੋਈ ਫੈਸਲਾ ਲਵੇਗਾ। ਮੰਨਿਆ ਜਾ ਰਿਹਾ ਹੈ ਕਿ ਚੋਣਾਂ ਦਾ ਐਲਾਨ 9 ਜਾਂ 10 ਮਾਰਚ ਨੂੰ ਹੋਵੇਗਾ ਜਾਵੇਗਾ। ਇਸ ਦਾ ਮਤਲਬ ਹੈ ਕਿ ਪੰਜਾਬ ਏਕਤਾ ਪਾਰਟੀ ਦੀ ਰਜਿਸਟਰੇਸ਼ਨ ਚੋਣਾਂ ਦੇ ਐਲਾਨ ਤੋਂ ਦੋ ਹਫਤੇ ਬਾਅਦ ਹੋ ਸਕਦੀ ਹੈ ਅਤੇ ਉਸ ਤੋਂ ਬਾਅਦ ਹੀ ਪਾਰਟੀ ਨੂੰ ਕੋਈ ਚੋਣ ਨਿਸ਼ਾਨ ਜਾਰੀ ਹੋਵੇਗਾ। 

PunjabKesari
ਜ਼ਿਕਰਯੋਗ ਹੈ ਕਿ ਜਿਸ ਵੇਲੇ ਪਾਰਟੀ ਦੀ ਸਥਾਪਨਾ ਹੋਈ ਸੀ, ਉਸ ਵਲੇ ਸੁਖਪਾਲ ਖਹਿਰਾ ਨੂੰ ਪਾਰਟੀ ਦਾ ਮੁੱਖ ਚਿਹਰਾ ਦੱਸਿਆ ਗਿਆ ਸੀ ਪਰ ਕਾਗਜ਼ੀ ਕਾਰਵਾਈ ਵਿਚ ਅਧਿਕਾਰਕ ਤੌਰ 'ਤੇ ਸਨਕਦੀਪ ਸਿੰਘ ਨੂੰ ਪਾਰਟੀ ਦਾ ਪ੍ਰਧਾਨ ਦੱਸਿਆ ਗਿਆ ਹੈ। ਪੂਰੇ ਮਸਲੇ 'ਤੇ 'ਜਗ ਬਾਣੀ' ਵਲੋਂ ਜਦੋਂ ਸੁਖਪਾਲ ਖਹਿਰਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਸਨਕਦੀਪ ਦੇ ਪਾਰਟੀ ਪ੍ਰਧਾਨ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਫਿਲਹਾਲ ਉਹ ਕਾਨੂੰਨੀ ਤੌਰ 'ਤੇ ਪਾਰਟੀ ਦੇ ਪ੍ਰਧਾਨ ਨਹੀਂ ਹਨ।


Gurminder Singh

Content Editor

Related News