ਖਹਿਰਾ ਨੇ ਕਾਂਗਰਸ ਨੂੰ ਦੱਸਿਆ ''ਗੁਨਾਹਗਾਰ'', ਸਕਾਲਰਸ਼ਿਪ ''ਤੇ ਚੁੱਕੇ ਸਵਾਲ
Tuesday, Jun 26, 2018 - 01:06 PM (IST)

ਚੰਡੀਗੜ੍ਹ (ਮੀਤ, ਮਨਮੋਹਨ) : ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਆਗੂ ਤੇ 'ਆਪ' ਦੇ ਸੀਨੀਅਰ ਆਗੂ ਸੁਖਪਾਲ ਖਹਿਰਾ ਨੇ ਪੋਸਟ ਸਕਾਲਰਸ਼ਿਪ ਮਾਮਲੇ 'ਚ ਕਾਂਗਰਸ ਖਿਲਾਫ ਖੂਬ ਭੜਾਸ ਕੱਢੀ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ 'ਚ ਪੰਜਾਬ ਸਰਕਾਰ ਗੁਨਾਹਗਾਰ ਹੈ ਕਿਉਂਕਿ ਸਕੀਮ ਦੀ ਕੇਂਦਰ ਸਰਕਾਰ ਤੋਂ ਜਿਹੜੀ ਗ੍ਰਾਂਟ ਆਉਂਦੀ ਹੈ, ਉਸ ਦਾ ਇਸਤੇਮਾਲ ਦੂਜੀ ਜਗ੍ਹਾ ਕਰ ਦਿੱਤਾ ਜਾਂਦਾ ਹੈ ਅਤੇ ਇਹੀ ਕਾਰਨ ਹੈ ਕਿ ਕੇਂਦਰ ਬਾਅਦ 'ਚ ਗ੍ਰਾਂਟ ਜਾਰੀ ਨਹੀਂ ਕਰਦਾ।
ਸੁਖਪਾਲ ਖਹਿਰਾ ਨੇ ਕਿਹਾ ਕਿ 2 ਲੱਖ, 90 ਹਜ਼ਾਰ ਬੱਚਿਆਂ ਨੂੰ ਵਜ਼ੀਫੇ ਨਹੀਂ ਮਿਲੇ ਹਨ, ਜਿਸ ਕਾਰਨ ਉਨ੍ਹਾਂ ਨੂੰ ਸਕੂਲ ਛੱਡਣਾ ਪੈ ਰਿਹਾ ਹੈ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਬਲਦੇਵ ਸਿੰਘ ਵੀ ਮੌਜੂਦ ਸਨ। ਖਹਿਰਾ ਨੇ ਕਿਹਾ ਕਿ ਪੰਜਾਬ 'ਚ ਭ੍ਰਿਸ਼ਟਾਚਾਰ ਦਾ ਬੋਲਬਾਲ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੂਕ ਦਰਸ਼ਕ ਬਣੇ ਹੋਏ ਹਨ।
ਅੱਜ ਹੋ ਰਹੇ ਅਕਾਲੀ ਦਲ ਦੇ ਪ੍ਰਦਰਸ਼ਨ 'ਤੇ ਖਹਿਰਾ ਨੇ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਲਈ ਭਾਜਪਾ ਅਤੇ ਅਕਾਲੀ ਦੋਵੇਂ ਜ਼ਿੰਮੇਵਾਰ ਹਨ, ਜਦੋਂ ਕਿ ਪੰਜਾਬ 'ਚ ਸਰਕਾਰ ਵਲੋਂ ਜ਼ਿਆਦਾ ਵੈਟ ਲਾਉਣ ਤੋਂ ਬਾਅਦ ਸੁਨੀਲ ਜਾਖੜ ਪੈਟਰੋਲ ਅਤੇ ਡੀਜ਼ਲ 'ਤੇ ਪ੍ਰਦਰਸ਼ਨ ਕਰਕੇ ਡਰਾਮੇਬਾਜ਼ੀ ਕਰ ਰਹੇ ਹਨ।