ਸੁਖਪਾਲ ਖਹਿਰਾ ਦੇ ਵਿਰੋਧੀ ਧਿਰ ਦੇ ਨੇਤਾ ਬਣਨ ਨਾਲ ''ਆਪ'' ਹੋਵੇਗੀ ਮਜ਼ਬੂਤ: ਆਗੂ

07/24/2017 7:03:56 PM

ਬੇਗੋਵਾਲ(ਰਜਿੰਦਰ)— ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਹਲਕਾ ਭੁਲੱਥ ਤੋਂ ਐੱਮ. ਐੱਲ. ਏ. ਸੁਖਪਾਲ ਸਿੰਘ ਖਹਿਰਾ ਨੂੰ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦਾ ਨੇਤਾ ਬਣਾਏ ਜਾਣ ਨਾਲ ਆਮ ਆਦਮੀ ਪਾਰਟੀ ਪੰਜਾਬ 'ਚ ਹੋਰ ਮਜ਼ਬੂਤ ਹੋਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੌਂਸਲਰ ਜੋਗਿੰਦਰ ਸਿੰਘ ਅਤੇ ਹਰਜੀਤ ਸਿੰਘ ਯੂ. ਐੱਸ. ਏ. ਨੇ ਬੇਗੋਵਾਲ ਵਿਖੇ ਵਰਕਰਾਂ ਦੇ ਇਕੱਠ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਦੀ ਸਰਕਾਰ ਭਾਵੇਂ ਪੰਜਾਬ 'ਚ ਨਹੀਂ ਬਣ ਸਕੀ ਪਰ ਕਾਂਗਰਸ ਤੋਂ ਬਾਅਦ ਆਮ ਆਦਮੀ ਪਾਰਟੀ ਹੀ ਅਜਿਹੀ ਪਾਰਟੀ ਸੀ, ਜਿਸ ਨੇ ਸੂਬੇ 'ਚ ਵੱਧ ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ ਸੀ। ਜਿਸ ਕਾਰਨ 'ਆਪ' ਨੂੰ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਵਜੋਂ ਬੈਠਣ ਦਾ ਮੌਕਾ ਪ੍ਰਾਪਤ ਹੋਇਆ ਸੀ ਅਤੇ ਬੀਤੇ ਦਿਨ ਪਾਰਟੀ ਹਾਈਕਮਾਨ ਨੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦਾ ਨੇਤਾ ਐਲਾਨਣ ਦਾ ਜੋ ਫੈਸਲਾ ਲਿਆ ਹੈ, ਉਹ ਸ਼ਲਾਘਾਯੋਗ ਹੈ। ਇਸ ਮੌਕੇ ਵਰਕਰਾਂ ਨੇ ਸ਼ਹਿਰ ਵਿਚ ਲੱਡੂ ਵੰਡੇ। ਇਸ ਮੌਕੇ ਸਮਸ਼ੇਰ ਸਿੰਘ ਸ਼ੇਰਾ, ਕਮਲਜੀਤ ਸਿੰਘ ਬੇਗੋਵਾਲ, ਕੁਲਦੀਪ ਕੁਮਾਰ ਬੱਬੂ, ਗੁਰਬਚਨ ਸਿੰਘ ਭੁੱਲਰ, ਅਮਰਜੀਤ ਸਿੰਘ ਨੌਰੰਗਪੁਰ, ਕੁਲਵਿੰਦਰ ਸਿੰਘ ਭੁੱਲਰ, ਸੁਰਿੰਦਰ ਸੇਠੀ, ਮਹਿੰਦਰ ਪਾਲ, ਪ੍ਰਦੀਪ ਕੁਮਾਰ ਬਿੱਲੂ ਅਤੇ ਕੁਲਵੰਤ ਸਿੰਘ ਆਦਿ ਹਾਜ਼ਰ ਸਨ।


Related News