ਖਹਿਰਾ ਦੇ ਅਸਤੀਫੇ 'ਤੇ 'ਆਪ' ਨੇ ਖੋਲ੍ਹੀਆਂ ਬੰਦੂਕਾਂ, ਵਿਰੋਧੀਆਂ ਨੇ ਮਾਰੇ ਤਿੱਖੇ ਤੀਰ

Tuesday, Oct 22, 2019 - 04:11 PM (IST)

ਖਹਿਰਾ ਦੇ ਅਸਤੀਫੇ 'ਤੇ 'ਆਪ' ਨੇ ਖੋਲ੍ਹੀਆਂ ਬੰਦੂਕਾਂ, ਵਿਰੋਧੀਆਂ ਨੇ ਮਾਰੇ ਤਿੱਖੇ ਤੀਰ

ਚੰਡੀਗੜ੍ਹ (ਜੱਸੋਵਾਲ) : ਪੰਜਾਬ 'ਚ ਜ਼ਿਮਨੀ ਚੋਣਾਂ ਖਤਮ ਹੁੰਦੇ ਹੀ ਸੁਖਪਾਲ ਖਹਿਰਾ ਵਲੋਂ ਵਿਧਾਨ ਸਭਾ ਸਪੀਕਰ ਰਾਣਾ ਕੇ. ਪੀ. ਸਿੰਘ ਨੂੰ ਮਿਲ ਕੇ ਆਪਣਾ ਅਸਤੀਫਾ ਵਾਪਸ ਲੈ ਲਿਆ ਗਿਆ ਹੈ। ਖਹਿਰਾ ਦੇ ਇਸ ਨਵੇਂ ਫੈਸਲੇ ਤੋਂ ਬਾਅਦ ਜਿੱਥੇ ਆਮ ਆਦਮੀ ਪਾਰਟੀ ਨੇ ਆਪਣੀਆਂ ਬੰਦੂਕਾਂ ਖੋਲ੍ਹ ਲਈਆਂ ਹਨ, ਉੱਥੇ ਹੀ ਵਿਰੋਧੀਆਂ ਵਲੋਂ ਵੀ ਖਹਿਰਾ 'ਤੇ ਤਿੱਖੇ ਤੀਰ ਮਾਰੇ ਜਾ ਰਹੇ ਹਨ। 'ਆਪ' ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਦਾ ਕਹਿਣਾ ਹੈ ਕਿ ਅਸਤੀਫਾ ਵਾਪਸ ਲੈਣ ਤੋਂ ਬਾਅਦ ਖਹਿਰਾ ਦਾ ਚਿਹਰਾ ਨੰਗਾ ਹੋ ਗਿਆ ਹੈ।

ਦੂਜੇ ਪਾਸੇ ਕਾਂਗਰਸ ਨੇ ਵੀ ਖਹਿਰਾ 'ਤੇ ਸ਼ਬਦੀ ਹਮਲੇ ਕੀਤੇ ਹਨ। ਕਾਂਗਰਸੀ ਵਿਧਾਇਕ ਫਤਿਹਜੰਗ ਬਾਜਵਾ ਦਾ ਕਹਿਣਾ ਹੈ ਕਿ ਜੇਕਰ ਖਹਿਰਾ ਕਾਂਗਰਸ 'ਚ ਵਾਪਸੀ ਦੀ ਕੋਸ਼ਿਸ਼ ਕਰਨ ਤਾਂ ਕੀ ਪਤਾ ਮੁੱਖ ਮੰਤਰੀ ਅਤੇ ਸੂਬਾ ਪ੍ਰਧਾਨ ਸੁਨੀਲ ਜਾਖੜ ਕੋਈ ਵਿਚਾਰ ਕਰ ਲੈਣ। ਇਸੇ ਤਰ੍ਹਾਂ ਅਕਾਲੀ ਦਲ ਵਲੋਂ ਚਰਨਜੀਤ ਬਰਾੜ ਨੇ ਅਸਤੀਫਿਆਂ ਦੇ ਮਾਮਲੇ 'ਚ ਵਿਧਾਨ ਸਭਾ ਸਪੀਕਰ ਰਾਣਾ ਕੇ. ਪੀ. ਦੀ ਭੂਮਿਕਾ 'ਤੇ ਸਵਾਲ ਚੁੱਕੇ ਹਨ। ਹਾਲਾਂਕਿ ਇਹੀ ਦੋਸ਼ ਆਮ ਆਦਮੀ ਪਾਰਟੀ ਵਲੋਂ ਵੀ ਲਾਇਆ ਜਾ ਰਿਹਾ ਹੈ। ਸੁਖਪਾਲ ਖਹਿਰਾ ਨੇ ਅਸਤੀਫਾ ਕਿਉਂ ਵਾਪਸ ਲਿਆ ਹੈ, ਇਸ ਨੂੰ ਲੈ ਕੇ ਉਨ੍ਹਾਂ ਨੇ ਅਜੇ ਕੋਈ ਸਥਿਤੀ ਸਪੱਸ਼ਟ ਨਹੀਂ ਕੀਤੀ ਹੈ। 'ਜਗਬਾਣੀ' ਨਾਲ ਫੋਨ 'ਤੇ ਗੱਲ ਕਰਦਿਆਂ ਉਨ੍ਹਾਂ ਨੇ ਸਿਰਫ ਅਸਤੀਫਾ ਵਾਪਸੀ ਦੀ ਗੱਲ 'ਤੇ ਹਾਮੀ ਭਰੀ ਹੈ।


author

Babita

Content Editor

Related News