ਸੁਖਪਾਲ ਖਹਿਰਾ ਨੇ ਕੀਤਾ ''ਸ਼ਹੀਦਾਂ'' ਦਾ ਅਪਮਾਨ, ਲਾਏ ਗੰਭੀਰ ਦੋਸ਼

02/16/2019 2:02:39 PM

ਚੰਡੀਗੜ੍ਹ : ਜਿੱਥੇ ਪੂਰਾ ਦੇਸ਼ ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਰਿਹਾ ਹੈ ਅਤੇ ਪਾਕਿਸਤਾਨ ਖਿਲਾਫ ਆਪਣਾ ਗੁੱਸਾ ਦਿਖਾ ਰਿਹਾ ਹੈ, ਉੱਥੇ ਹੀ 'ਪੰਜਾਬੀ ਏਕਤਾ ਪਾਰਟੀ' ਦੇ ਮੁਖੀ ਸੁਖਪਾਲ ਸਿੰਘ ਖਹਿਰਾ ਸ਼ਹੀਦਾਂ ਦਾ ਅਪਮਾਨ ਕਰਨ 'ਚ ਲੱਗੇ ਹੋਏ ਹਨ। ਸੁਖਪਾਲ ਖਹਿਰਾ ਦਾ ਕਹਿਣਾ ਹੈ ਕਿ ਤਾੜੀ ਇਕ ਹੱਥ ਨਾਲ ਕਦੇ ਨਹੀਂ ਵੱਜਦੀ ਹੁੰਦੀ। ਉਨ੍ਹਾਂ ਕਿਹਾ ਕਿ ਭਾਰਤੀ ਫੌਜ 'ਤੇ ਵੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਗੰਭੀਰ ਦੋਸ਼ ਲੱਗ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕਸ਼ਮੀਰ 'ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ, ਜਿਨ੍ਹਾਂ 'ਚ ਔਰਤਾਂ ਦੇ ਬਲਾਤਕਾਰ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ।

ਸੁਖਪਾਲ ਖਹਿਰਾ ਨੇ ਕਿਹਾ ਕਿ ਕਸ਼ਮੀਰ 'ਚ ਲੱਖਾਂ ਦੀ ਫੌਜ ਤੋਂ ਇਲਾਵਾ ਬਹੁਤ ਸਾਰੀਆਂ ਸੁਰੱਖਿਆ ਏਜੰਸੀਆਂ ਵੀ ਲੱਗੀਆਂ ਹੋਈਆਂ ਹਨ ਅਤੇ ਉਨ੍ਹਾਂ ਕੋਲੋਂ ਵੀ ਜ਼ਿਆਦਤੀਆਂ ਹੁੰਦੀਆਂ ਹਨ। ਹੈਰਾਨੀ ਵਾਲੀ ਗੱਲ ਹੈ ਕਿ ਜਿੱਥੇ ਅੱਜ ਦੇਸ਼ ਲਈ ਸ਼ਹਾਦਤ ਪਾ ਗਏ ਸ਼ਹੀਦਾਂ ਦੀ ਆਵਾਜ਼ ਬਣ ਕੇ ਪੂਰਾ ਮੁਲਕ ਪਾਕਿਸਤਾਨ ਖਿਲਾਫ ਖੜ੍ਹਾ ਹੈ, ਉੱਥੇ ਕੁਝ ਸਿਆਸੀ ਆਗੂ ਆਪਣੀਆਂ ਹੀ ਸਿਆਸੀ ਰੋਟੀਆਂ ਸੇਕਣ 'ਚ ਲੱਗੇ ਹੋਏ ਹਨ ਅਤੇ ਆਪਣੀ ਹੀ ਫੌਜ ਨੂੰ ਗਲਤ ਠਹਿਰਾ ਰਹੇ ਹਨ। 
 


Babita

Content Editor

Related News