'ਸੁਖਨਾ ਝੀਲ' ਦਾ ਫਲੱਟ ਗੇਟ ਖੋਲ੍ਹਦੇ ਹੀ ਟ੍ਰੈਫਿਕ ਕੀਤਾ ਡਾਇਵਰਟ, ਕਈ ਜਗ੍ਹਾ ਪੁਲ ਉੱਪਰੋਂ ਲੰਘਿਆ ਪਾਣੀ (ਤਸਵੀਰਾਂ)

Monday, Jul 18, 2022 - 11:00 AM (IST)

'ਸੁਖਨਾ ਝੀਲ' ਦਾ ਫਲੱਟ ਗੇਟ ਖੋਲ੍ਹਦੇ ਹੀ ਟ੍ਰੈਫਿਕ ਕੀਤਾ ਡਾਇਵਰਟ, ਕਈ ਜਗ੍ਹਾ ਪੁਲ ਉੱਪਰੋਂ ਲੰਘਿਆ ਪਾਣੀ (ਤਸਵੀਰਾਂ)

ਚੰਡੀਗੜ੍ਹ (ਰਾਜਿੰਦਰ) : ਸੁਖ਼ਨਾ ਝੀਲ 'ਚ ਪਾਣੀ ਦਾ ਪੱਧਰ ਵੱਧਦਿਆਂ ਅਤੇ ਰੈਗੂਲੇਟਰੀ ਐਂਡ ਦਾ ਗੇਟ ਖੋਲ੍ਹਦਿਆਂ ਹੀ ਟ੍ਰੈਫਿਕ ਪੁਲਸ ਨੇ ਸਵੇਰੇ ਕਈ ਜਗ੍ਹਾ ’ਤੇ ਟ੍ਰੈਫਿਕ ਡਾਇਵਰਟ ਕੀਤਾ। ਕ੍ਰਿਸ਼ਨਗੜ੍ਹ ਦੇ ਕੋਲ ਵਾਲੇ ਬ੍ਰਿਜ ’ਤੇ ਪਾਣੀ ਭਰਨ ਦੀ ਸਥਿਤੀ ਬਣ ਗਈ। ਟ੍ਰੈਫਿਕ ਅਤੇ ਥਾਣਾ ਪੁਲਸ ਨੇ ਪੁਲ ਦੇ ਦੋਵੇਂ ਪਾਸੇ ਖੜ੍ਹੇ ਹੋ ਕੇ ਆਵਾਜਾਈ ਰੋਕੀ। ਉੱਥੇ ਹੀ ਇੰਡਸਟ੍ਰੀਅਲ ਏਰੀਆ ਫੇਜ਼-1 'ਚ ਸੀ. ਟੀ. ਯੂ. ਵਰਕਸ਼ਾਪ ਦੇ ਕੋਲ ਵੀ ਰੇਲਵੇ ਅੰਡਰਬ੍ਰਿਜ ’ਚ ਕਾਫ਼ੀ ਪਾਣੀ ਭਰ ਗਿਆ। ਇੰਡਸਟ੍ਰੀਅਲ ਏਰੀਆ ਫੇਜ਼-1 'ਚ ਕ੍ਰੀਮੇਸ਼ਨ ਗਰਾਊਂਡ ਕੋਲ ਵੀ ਸਵੇਰੇ ਇਸੇ ਤਰ੍ਹਾਂ ਦੇ ਹਾਲਾਤ ਬਣ ਗਏ ਸਨ। ਪਾਣੀ ਭਰਨ ਕਾਰਨ ਲੋਕਾਂ ਨੂੰ ਦਿੱਕਤਾਂ ਆਈਆਂ।

ਇਹ ਵੀ ਪੜ੍ਹੋ : ਪੰਜਾਬ ਦੇ ਵਿਧਾਇਕਾਂ ਲਈ ਰਿਹਾਇਸ਼ ਲੱਭਣਾ ਬਣਿਆ ਚੁਣੌਤੀ, ਨਵੇਂ ਫਲੈਟ ਖ਼ਰੀਦੇਗੀ ਸਰਕਾਰ

PunjabKesari

ਉੱਥੇ ਹੀ ਸਮਾਲ ਬ੍ਰਿਜ (ਸੁਖਨਾ ਚੋਅ), ਮੱਖਣ ਮਾਜਰਾ 'ਚ ਵੀ ਪਾਣੀ ਭਰਨ ਦੀ ਸਥਿਤੀ ਬਣਨ ਕਾਰਨ ਚੰਡੀਗੜ੍ਹ ਟ੍ਰੈਫਿਕ ਪੁਲਸ ਨੂੰ ਐਡਵਾਈਜ਼ਰੀ ਜਾਰੀ ਕਰਨੀ ਪਈ। ਇੰਡਸਟ੍ਰੀਅਲ ਏਰੀਆ ਫੇਜ਼-1 ਦੇ ਕ੍ਰੀਮੇਸ਼ਨ ਗਰਾਊਂਡ ਦੇ ਨਜ਼ਦੀਕ ਬਣੇ ਪੁਲ ’ਤੇ ਪਾਣੀ ਭਰਨ ਤੋਂ ਬਾਅਦ ਸੜਕ ’ਤੇ ਰੇਤਾ ਆ ਜਾਣ ਕਾਰਨ ਵਾਹਨਾਂ ਲਈ ਰਸਤਾ ਬੰਦ ਕਰ ਦਿੱਤਾ ਗਿਆ। ਇਸ ਕਾਰਨ ਟ੍ਰੈਫਿਕ ਪੁਲਸ ਨੇ ਸੜਕ ਦੇ ਦੋਵੇਂ ਪਾਸੇ ਬੈਰੀਕੇਡਿੰਗ ਕਰ ਦਿੱਤੀ। ਸੁਖ਼ਨਾ ਕੈਚਮੈਂਟ ਏਰੀਆ 'ਚ ਸ਼ਨੀਵਾਰ ਦੇਰ ਰਾਤ ਤੋਂ ਪੈ ਰਹੇ ਮੀਂਹ ਕਾਰਨ ਝੀਲ 'ਚ ਪਾਣੀ ਦਾ ਪੱਧਰ ਇਕ ਵਾਰ ਫਿਰ ਖਤਰਨਾਕ ਨਿਸ਼ਾਨ ’ਤੇ ਪਹੁੰਚ ਗਿਆ।

ਇਹ ਵੀ ਪੜ੍ਹੋ : ਚੰਡੀਗੜ੍ਹ ਵਾਲਿਓ ਸਾਵਧਾਨ! ਹੁਣ ਮੋਬਾਇਲਾਂ 'ਤੇ ਆਉਣਗੇ ਚਲਾਨ ਦੇ ਮੈਸਜ

PunjabKesari

ਇਸ ਕਾਰਨ ਪ੍ਰਸ਼ਾਸਨ ਨੂੰ ਸੁਖ਼ਨਾ ਦਾ ਫਲੱਡ ਗੇਟ ਖੋਲ੍ਹਣਾ ਪਿਆ। ਇਕ ਪ੍ਰਸ਼ਾਸਨਿਕ ਅਧਿਕਾਰੀ ਨੇ ਦੱਸਿਆ ਕਿ ਸੁਖ਼ਨਾ ਦੇ ਪਾਣੀ ਦਾ ਪੱਧਰ ਖ਼ਤਰਨਾਕ ਨਿਸ਼ਾਨ ਦੇ ਕਰੀਬ 1162.45 ਫੁੱਟ ’ਤੇ ਪਹੁੰਚ ਗਿਆ ਸੀ। ਇਸ ਤੋਂ ਬਾਅਦ ਹੀ ਸਾਵਧਾਨੀ ਵੱਜੋਂ ਉਨ੍ਹਾਂ ਨੂੰ ਇਕ ਫਲੱਡ ਗੇਟ ਖੋਲ੍ਹਣਾ ਪਿਆ। ਇਸ ਸਬੰਧੀ ਪ੍ਰਸ਼ਾਸਨ ਵੱਲੋਂ ਆਸ-ਪਾਸ ਦੇ ਏਰੀਆ ਨੂੰ ਅਲਰਟ ਵੀ ਜਾਰੀ ਕੀਤਾ ਗਿਆ ਹੈ। ਪ੍ਰਸ਼ਾਸਨ ਅਨੁਸਾਰ ਸ਼ਨੀਵਾਰ ਰਾਤ 1.15 ਵਜੇ ਇਕ ਫਲੱਡ ਗੇਟ ਖੋਲ੍ਹਿਆ ਗਿਆ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲਕਾਂਡ ਦੇ 5 ਮੁਲਜ਼ਮ ਗੋਇੰਦਵਾਲ ਜੇਲ੍ਹ 'ਚ ਤਬਦੀਲ

PunjabKesari

ਗੁਆਂਢੀ ਸੂਬਿਆਂ 'ਚ ਮੋਹਾਲੀ ਅਤੇ ਪਟਿਆਲਾ ਦੇ ਅਧਿਕਾਰੀਆਂ ਨੂੰ ਵੀ ਪਹਿਲਾਂ ਹੀ ਇਸ ਸਬੰਧੀ ਜਾਣਕਾਰੀ ਦੇ ਦਿੱਤੀ ਗਈ ਸੀ। ਦੱਸਣਯੋਗ ਹੈ ਕਿ ਪਿਛਲੇ ਦੋ ਹਫ਼ਤੇ ਸੁਖ਼ਨਾ ਦੇ ਪਾਣੀ ਦਾ ਪੱਧਰ 1162.25 ਫੁੱਟ ਸੀ ਪਰ ਸ਼ਹਿਰ ਦੇ ਕਈ ਇਲਾਕੇ ਅਤੇ ਸੁਖਨਾ ਕੈਚਮੈਂਟ ਏਰੀਆ 'ਚ ਮੀਂਹ ਤੋਂ ਬਾਅਦ ਹੀ ਇਹ 1162.45 ਫੁੱਟ ’ਤੇ ਪਹੁੰਚ ਗਿਆ, ਜਿਸ ਕਾਰਨ ਵਿਭਾਗ ਨੂੰ ਫਲੱਡ ਗੇਟ ਖੋਲ੍ਹਣਾ ਪਿਆ। ਇਸ ਦੌਰਾਨ ਮੌਕੇ ’ਤੇ ਇੰਜੀਨੀਅਰਿੰਗ ਵਿਭਾਗ ਦੇ ਅਧਿਕਾਰੀ ਮੌਜੂਦ ਸਨ।   
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News