ਸੁਖਨਾ ਸੈਂਚੂਰੀ ''ਚ ਹੁਣ ਈ-ਕਾਰਟ ''ਚ ਘੁੰਮ ਸਕਣਗੇ ਲੋਕ
Thursday, Jul 26, 2018 - 03:45 PM (IST)
ਚੰਡੀਗੜ੍ਹ (ਵਿਜੇ) : ਸੁਖਨਾ ਵਾਈਲਡ ਲਾਈਫ ਸੈਂਚੂਰੀ 'ਚ ਹੁਣ ਲੋਕ ਈ-ਕਾਰਟ ਨਾਲ ਵੀ ਘੁੰਮ ਸਕਣਗੇ। ਇਸ ਲਈ ਯੂ. ਟੀ. ਦੇ ਫਾਰੈਸਟ ਐਂਡ ਵਾਈਲਡ ਲਾਈਫ ਵਿਭਾਗ ਨੇ ਨੇਪਲੀ ਤੇ ਕਾਂਸਲ ਫਾਰੈਸਟ ਲਈ ਦੋ ਈ-ਕਾਰਟ ਖਰੀਦ ਲਈਆਂ ਹਨ। ਇਹ ਦੋਵੇਂ ਈ-ਕਾਰਟ ਸੈਂਚੂਰੀ ਦੇ ਵੱਖ-ਵੱਖ ਗੇਟਾਂ 'ਤੇ ਰੱਖੀਆਂ ਗਈਆਂ ਹਨ। ਇਨ੍ਹਾਂ 'ਚ ਬੈਠ ਕੇ ਲੋਕ ਸੈਂਚੂਰੀ 'ਚ ਘੁੰਮ ਸਕਦੇ ਹਨ। ਲੋਕਾਂ ਨੂੰ ਵਾਤਾਵਰਣ ਬਾਰੇ ਜਾਗਰੂਕ ਕਰਨ ਲਈ ਵਿਭਾਗ ਹਰ ਮਹੀਨੇ ਟ੍ਰੈਕਿੰਗ ਦਾ ਵੀ ਪ੍ਰਬੰਧ ਕਰਦਾ ਹੈ ਪਰ ਜਿਹੜੇ ਲੋਕ ਟ੍ਰੈਕਿੰਗ ਕਰ ਸਕਣ 'ਚ ਖੁਦ ਨੂੰ ਫਿਜ਼ੀਕਲੀ ਫਿੱਟ ਨਹੀਂ ਮੰਨਦੇ ਹਨ, ਉਨ੍ਹਾਂ ਲਈ ਹੁਣ ਵਿਭਾਗ ਈ-ਕਾਰਟ ਦੀ ਸਹੂਲਤ ਸ਼ੁਰੂ ਕਰਨ ਜਾ ਰਿਹਾ ਹੈ।
ਅਧਿਕਾਰੀਆਂ ਮੁਤਾਬਕ ਈ-ਕਾਰਟ ਨਾ ਤਾਂ ਕਿਸੇ ਤਰ੍ਹਾਂ ਦਾ ਰੌਲਾ ਹੋਵੇਗਾ ਤੇ ਨਾ ਹੀ ਕੋਈ ਪ੍ਰਦੂਸ਼ਣ। ਇਸ ਲਈ ਸੈਂਚੂਰੀ 'ਚ ਇਨ੍ਹਾਂ ਨੂੰ ਚਲਾਉਣ ਦਾ ਫੈਸਲਾ ਲਿਆ ਗਿਆ ਹੈ। ਵਿਭਾਗ ਨੇ ਇਹ ਈ-ਕਾਰਟ ਵਿਦੇਸ਼ ਤੋਂ ਖਰੀਦੀ ਹੈ। ਅਸਲ 'ਚ ਜਿਹੜੀ ਕੁਆਲਿਟੀ ਦੀ ਈ-ਕਾਰਟ ਵਿਭਾਗ ਨੂੰ ਚਾਹੀਦੀ ਸੀ, ਉਹ ਇੱਥੇ ਨਹੀਂ ਮਿਲ ਰਹੀ ਸੀ। ਸੈਂਚੂਰੀ ਦੇ ਨੇਪਲੀ ਤੇ ਕਾਂਸਲ ਫਾਰੈਸਟ 'ਚ ਈ-ਕਾਰਟ ਚਲਾਉਣ ਲਈ ਵਿਭਾਗ ਨੇ ਲੱਖਾਂ ਰੁਪਏ ਖਰਚ ਕੀਤੇ ਹਨ। ਵਿਭਾਗ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਠੀਕ ਸਮੇਂ 'ਤੇ ਈ-ਕਾਰਟ ਦੀ ਬੈਟਰੀ ਨੂੰ ਚਾਰਜ ਕਰਨ ਦੀ ਸੀ, ਜਿਸ ਲਈ ਫੈਸਲਾ ਲਿਆ ਗਿਆ ਹੈ ਕਿ ਦੋਵੇਂ ਫਾਰੈਸਟ ਏਰੀਆ ਦੀ ਐਂਟਰੀ 'ਚ ਹੀ ਚਾਰਜਿੰਗ ਪੁਆਇੰਟ ਲਾਏ ਜਾਣਗੇ, ਜਿਸ ਨਾਲ ਕਿ ਕਿਸੇ ਵੀ ਸਮੇਂ ਇਨ੍ਹਾਂ ਨੂੰ ਚਾਰਜ ਕੀਤਾ ਜਾ ਸਕੇ।
