'ਸੁਖਜਿੰਦਰ ਸਿੰਘ ਰੰਧਾਵਾ' ਨੂੰ ਟਰਾਂਸਪੋਰਟ ਵਿਭਾਗ ਵੱਲੋਂ ਨੋਟਿਸ ਜਾਰੀ, 'ਮੰਤਰੀ ਵਾਲੀ ਗੱਡੀ ਵਾਪਸ ਕਰਨ ਦੀ ਖੇਚਲ ਕਰੋ'

Wednesday, Apr 27, 2022 - 02:56 PM (IST)

ਚੰਡੀਗੜ੍ਹ (ਰਮਨਜੀਤ) : ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਟਰਾਂਸਪੋਰਟ ਵਿਭਾਗ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਨੋਟਿਸ 'ਚ ਰੰਧਾਵਾ ਨੂੰ ਕੈਬਨਿਟ ਰੈਂਕ ਵਾਲੀ ਇਨੋਵਾ ਕ੍ਰਿਸਟਾ ਗੱਡੀ ਵਾਪਸ ਕਰਨ ਲਈ ਕਿਹਾ ਗਿਆ ਹੈ। ਟਰਾਂਸਪੋਰਟ ਵਿਭਾਗ ਵੱਲੋਂ ਇਕ ਪੱਤਰ ਜਾਰੀ ਕੀਤਾ ਗਿਆ ਹੈ, ਜਿਸ 'ਚ ਕਿਹਾ ਗਿਆ ਹੈ ਕਿ ਇਹ ਗੱਡੀ ਸਿਰਫ ਕੈਬਨਿਟ ਰੈਂਕ ਲਈ ਮਿਲਦੀ ਹੈ।

ਇਹ ਵੀ ਪੜ੍ਹੋ : ਕਲਯੁਗੀ ਚਾਚੇ ਦੀ ਸ਼ਰਮਨਾਕ ਹਰਕਤ, ਘਰ 'ਚ ਇਕੱਲਾ ਦੇਖ ਸਕੇ ਭਤੀਜੇ ਨਾਲ ਕੀਤੀ ਬਦਫ਼ੈਲੀ

ਇਸ ਲਈ ਸੁਖਜਿੰਦਰ ਰੰਧਾਵਾ ਇਸ ਗੱਡੀ ਨੂੰ ਵਾਪਸ ਕਰਨ ਦੀ ਖੇਚਲ ਕਰਨ। ਵਧੀਕ ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ ਵੱਲੋਂ ਜਾਰੀ ਕੀਤੇ ਗਏ ਪੱਤਰ 'ਚ ਲਿਖਿਆ ਗਿਆ ਹੈ ਕਿ ਤੁਹਾਡੇ ਧਿਆਨ 'ਚ ਲਿਆਇਆ ਜਾਂਦਾ ਹੈ ਕਿ ਮੰਤਰੀ ਕਾਰ ਸ਼ਾਖਾ ਦੀ ਗੱਡੀ ਤੁਹਾਡੇ ਨਾਲ ਚੱਲ ਰਹੀ ਹੈ, ਜਦੋਂ ਕਿ ਮੋਟਰ ਗੱਡੀ ਬੋਰਡ ਦੀਆਂ ਹਦਾਇਤਾਂ ਮੁਤਾਬਕ ਸਿਰਫ ਕੈਬਨਿਟ ਮੰਤਰੀਆਂ ਲਈ ਹੈ।

ਇਹ ਵੀ ਪੜ੍ਹੋ : ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਣੇ ਮਜੀਠੀਆ ਹੱਥੋਂ ਖੁੱਸੇ ਚੰਡੀਗੜ੍ਹ ਦੇ ਫਲੈਟ, 'ਆਪ' ਵਿਧਾਇਕਾਂ ਨੂੰ ਕੀਤੇ ਗਏ ਅਲਾਟ

ਇਸ ਲਈ ਤੁਹਾਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਹ ਗੱਡੀ ਮੰਤਰੀ ਕਾਰ ਸ਼ਾਖਾ ਪੰਜਾਬ 'ਚ ਜਮ੍ਹਾਂ ਕਰਵਾਉਣ ਦੀ ਖੇਚਲ ਕਰੋ। ਦੱਸਣਯੋਗ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਨੂੰ ਇਹ ਗੱਡੀ ਕਾਂਗਰਸ ਸਰਕਾਰ ਵੇਲੇ ਕੈਬਨਿਟ ਮੰਤਰੀ ਵੱਜੋਂ ਦਿੱਤੀ ਗਈ ਸੀ।

PunjabKesari

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 


Babita

Content Editor

Related News