ਨਿਮਿਸ਼ਾ ਨੇ ਸਹਿਕਾਰਤਾ ਸਬੰਧੀ ਲੋਕਾਂ ਦੀਆਂ ਮੰਗਾਂ ਸੁਖਜਿੰਦਰ ਰੰਧਾਵਾ ਅੱਗੇ ਰੱਖੀਆਂ
Tuesday, Jun 16, 2020 - 04:27 PM (IST)
ਗੜ੍ਹਸ਼ੰਕਰ (ਨਿਮਿਸ਼ਾ)— ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਬੀਤੇ ਦਿਨ ਕਾਂਗਰਸ ਪਾਰਟੀ ਦੀ ਆਗੂ ਨਿਮਿਸ਼ਾ ਮਹਿਤਾ ਦੇ ਗੜ੍ਹਸ਼ੰਕਰ ਸ਼ਹਿਰ ਸਥਿਤ ਘਰ ਪਹੁੰਚੇ। ਇਸ ਦੌਰਾਨ ਇਥੇ ਨਿਮਿਸ਼ਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਪੰਜਾਬ ਦੇ ਕੈਬਨਿਟ ਮੰਤਰੀ ਰੰਧਾਵਾ ਦਾ ਭਰਵਾਂ ਸੁਆਗਤ ਕੀਤਾ। ਨਿਮਿਸ਼ਾ ਮਹਿਤਾ ਨੇ ਰੰਧਾਵਾ ਅੱਗੇ ਉਨ੍ਹਾਂ ਦੀ ਰਹਿਨੁਮਾਈ 'ਚ ਚੱਲ ਰਹੇ ਸਹਿਕਾਰਤਾ ਮਹਿਕਮੇ ਦੇ ਨਾਲ ਸੰਬੰਧਤ ਮਸਲਿਆਂ ਅਤੇ ਗੜ੍ਹਸ਼ੰਕਰ ਦੇ ਲੋਕਾਂ ਦੀਆਂ ਮੰਗਾਂ ਬਾਰੇ ਗੱਲਬਾਤ ਕੀਤੀ।
ਮੰਗਾਂ ਸੁਣਨ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਨੇ ਉਨ੍ਹਾਂ ਨੂੰ ਸਹਿਕਾਰਤਾ ਮਹਿਕਮੇ ਵੱਲੋਂ ਲੋਕਾਂ ਦੇ ਮਸਲੇ ਹੱਲ ਕਰਾਉਣ ਲਈ ਪੂਰਨ ਸਹਿਯੋਗ ਦੇਣ ਦੀ ਗੱਲ ਕੀਤੀ। ਇਸ ਮੌਕੇ ਕਾਂਗਰਸ ਪਾਰਟੀ ਦੇ ਕਾਰਕੁੰਨਾਂ ਨੇ ਗੜ੍ਹਸ਼ੰਕਰ ਹਲਕੇ ਦੇ ਜ਼ਮੀਨੀ ਹਾਲਾਤਾਂ ਬਾਰੇ ਜੇਲ੍ਹ ਮੰਤਰੀ ਨੂੰ ਜਾਣੂੰ ਕਰਵਾਇਆ। ਇਨ੍ਹਾਂ ਕਾਰਕੁੰਨਾਂ ਨੇ ਸਹਿਕਾਰਤਾ ਮਹਿਕਮੇ ਵੱਲੋਂ ਕਿਸਾਨੀ ਅਤੇ ਐੱਸ. ਸੀ. ਭਾਈਚਾਰੇ ਦੇ ਕਰਜ਼ੇ ਮੁਆਫ਼ ਕਰਨ ਦੇ ਕੰਮ ਦੀ ਵਡਿਆਈ ਕੀਤੀ ਅਤੇ ਕਿਹਾ ਕਿ ਰੰਧਾਵਾ ਦੁਆਰਾ ਚਲਾਏ ਜਾ ਰਹੇ ਮਹਿਕਮੇ ਵੱਲੋਂ ਕੀਤੀ ਜਾ ਰਹੀ ਕਰਜ਼ਾ ਮੁਆਫ਼ੀ ਨਾਲ ਹਜ਼ਾਰਾਂ ਲੋਕਾਂ ਨੂੰ ਰਾਹਤ ਮਿਲੀ ਹੈ।
ਜ਼ਿਕਰਯੋਗ ਹੈ ਕਿ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਿਮਿਸ਼ਾ ਮਹਿਤਾ ਦੇ ਘਰ ਕਰੀਬ ਇਕ ਘੰਟਾ ਰੁਕੇ। ਇਸ ਮੌਕੇ ਉਥੇ ਅਮਨਦੀਪ ਬੈਂਸ, ਰਜਿੰਦਰ ਸੋਨੀ, ਰੀਟਾ ਰਾਣੀ, ਸਤੀਸ਼ ਪੀਟਾ, ਬਿੰਦੂ, ਜਤਿੰਦਰ ਸੋਨੂੰ, ਰਣਜੀਤ ਸਰਪੰਚ ਬਲਬੀਰ ਬਿੰਜੂ, ਕੁਲਵਿੰਦਰ ਕੌਰ ਸਰਪੰਚ, ਧਰਮਿੰਦਰ ਸਿੰਘ ਭਰੋਵਾਲ, ਹਰਮੇਸ਼ ਸਰਪੰਚ, ਲੰਬੜਦਾਰ ਕਰਮਚੰਦ, ਸੁਭਾਸ਼ ਸਰਪੰਚ, ਸਤਵਿੰਦਰ ਜੀਤ ਸਿੰਘ ਸਰਪੰਚ, ਬਲਵਿੰਦਰ ਮਰਵਾਹਾ, ਕੁਲਦੀਪ ਬੱਬੂ, ਬਲਬੀਰ, ਰਾਜਿੰਦਰ ਅਤੇ ਹੋਰ ਕਈ ਆਗੂ ਵੀ ਸ਼ਾਮਲ ਸਨ।