ਆਸ਼ੂ ਦੇ ਪੱਖ ''ਚ ਬੋਲੇ ਮੰਤਰੀ ਰੰਧਾਵਾ, ਦਿੱਤੀ ਅਫਸਰ ਨੂੰ ਨਸੀਹਤ

Wednesday, Feb 27, 2019 - 11:04 AM (IST)

ਆਸ਼ੂ ਦੇ ਪੱਖ ''ਚ ਬੋਲੇ ਮੰਤਰੀ ਰੰਧਾਵਾ, ਦਿੱਤੀ ਅਫਸਰ ਨੂੰ ਨਸੀਹਤ

ਜਲੰਧਰ (ਚੋਪੜਾ)— ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਡੀ. ਐੈੱਸ. ਪੀ. ਪੱਧਰ ਦੇ ਅਧਿਕਾਰੀ ਨੂੰ ਧਮਕਾਏ ਜਾਣ ਦੀ ਵਾਇਰਲ ਹੋਈ ਆਡੀਓ 'ਤੇ ਵਿਰੋਧੀ ਧਿਰ ਵੱਲੋਂ ਆਸ਼ੂ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਪੁੱਛੇ ਗਏ ਸਵਾਲ 'ਤੇ ਸਹਿਕਾਰਤਾ ਅਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਸ਼ੂ ਦਾ ਪੱਖ ਲੈਂਦੇ ਕਿਹਾ ਕਿ ਜੇਕਰ ਮੰਤਰੀ ਅਤੇ ਅਧਿਕਾਰੀ ਦਰਮਿਆਨ ਕੋਈ ਵਿਵਾਦ ਹੋਇਆ ਸੀ ਤਾਂ ਉਕਤ ਅਧਿਕਾਰੀ ਨੂੰ ਨਿੱਜੀ ਗੱਲਬਾਤ ਵਾਇਰਲ ਕਰਨ ਦੀ ਬਜਾਏ ਇਸ ਮਾਮਲੇ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਨੂੰ ਕਰਨੀ ਚਾਹੀਦੀ ਸੀ।

ਅਧਿਕਾਰੀ ਆਪਣੇ ਡੀ. ਜੀ. ਪੀ. ਕੋਲ ਇਸ ਸਬੰਧ 'ਚ ਸ਼ਿਕਾਇਤ ਕਰਨ ਅਤੇ ਡੀ. ਜੀ. ਪੀ. ਖੁਦ ਇਸ ਮਾਮਲੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲ ਕਰਦੇ। ਜੇਕਰ ਅਧਿਕਾਰੀ ਦੀ ਸ਼ਿਕਾਇਤ ਦੀ ਸੁਣਵਾਈ ਨਾ ਹੁੰਦੀ ਤਾਂ ਅਜਿਹੀ ਹਰਕਤ ਕਰਦੇ। ਰੰਧਾਵਾ ਨੇ ਕਿਹਾ ਕਿ ਮੰਤਰੀ ਦੀ ਆਡੀਓ ਜਨਤਕ ਤੌਰ 'ਤੇ ਵਾਇਰਲ ਕਰਕੇ ਅਧਿਕਾਰੀ ਨੇ ਸਰਵਿਸ ਰੂਲਜ਼ ਕੰਡਕਟ ਦੇ ਅਗੇਂਸਟ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਸਪੀਕਰ ਹਾਊਸ ਕਮੇਟੀ ਬਣਾਉਣ ਦਾ ਫੈਸਲਾ ਲੈਂਦੇ ਹਨ ਤਾਂ ਆਸ਼ੂ ਅਤੇ ਅਧਿਕਾਰੀ ਖੁਦ-ਬ-ਖੁਦ ਆਪਣਾ ਪੱਖ ਕਮੇਟੀ ਵਿਚ ਰੱਖਣਗੇ।


author

shivani attri

Content Editor

Related News