ਝੂਠੀ ਸਹੁੰ ਖਾ ਕੇ ਮੁੱਕਰਿਆਂ ਨੂੰ ਗੁਰੂ ਕਦੇ ਵੀ ਮੁਆਫ਼ ਨਹੀਂ ਕਰਦਾ : ਰੰਧਾਵਾ

12/03/2021 4:43:28 PM

ਜ਼ੀਰਾ (ਰਾਜੇਸ਼ ਢੰਡ) : ਲੋਕਾਂ ਨਾਲ ਕੀਤੇ ਗਏ ਵਾਅਦੇ ਪੂਰੇ ਕਰਨ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਕਾਂਗਰਸ ਪਾਰਟੀ ਵੱਲੋਂ ਕਰਵਾਏ ਗਏ ਵਿਕਾਸ ਕਾਰਜਾਂ ਬਾਰੇ ਵਿਰੋਧੀਆਂ ਨੂੰ ਦੱਸਣ ਦੀ ਲੋੜ ਨਹੀਂ, ਸਗੋਂ ਪੰਜਾਬ ਵਾਸੀ ਭਲੀਭਾਂਤ ਜਾਣਦੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਸੀ.ਐੱਮ ਸੁਖਜਿੰਦਰ ਸਿੰਘ ਰੰਧਾਵਾ ਨੇ ਪਿੰਡ ਮਨਸੂਰਵਾਲ ਕਲਾ ਵਿਖੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਜ਼ਿਕਰਯੋਗ ਹੈ ਕਿ ਐੱਮ.ਐੱਲ.ਏ ਕੁਲਬੀਰ ਸਿੰਘ ਜ਼ੀਰਾ ਦੇ ਸੱਦੇ ’ਤੇ ਡਿਪਟੀ ਸੀ.ਐੱਮ ਸੁਖਜਿੰਦਰ ਸਿੰਘ ਰੰਧਾਵਾ ਜ਼ੀਰਾ ਬਲਾਕ ਦੇ ਪਿੰਡ ਝਤਰਾ, ਮਨਸੂਰਵਾਲ ਕਲਾਂ ਅਤੇ ਭੜਾਣਾ ਵਿਖੇ ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਕਰਵਾਏ ਗਏ ਪੰਚਾਇਤਾਂ ਘਰਾਂ ਦੇ ਉਦਘਾਟਨ ਕਰਨ ਲਈ ਜ਼ੀਰਾ ਪੁੱਜੇ ਸਨ।

ਇਸ ਮੌਕੇ ਉਨ੍ਹਾਂ ਨਾਲ ਦਵਿੰਦਰ ਸਿੰਘ ਡੀ.ਸੀ ਫਿਰੋਜ਼ਪੁਰ, ਇੰਦਰਬੀਰ ਸਿੰਘ ਡੀ.ਆਈ.ਜੀ, ਹਰਮਨਦੀਪ ਸਿੰਘ ਹੰਸ ਐੱਸ.ਐੱਸ.ਪੀ ਫ਼ਿਰੋਜ਼ਪੁਰ, ਮਨਮਿੰਦਰ ਸਿੰਘ ਐੱਸ.ਪੀ ਡੀ., ਸਰਬਜੀਤ ਸਿੰਘ ਵਾਲੀਆ ਏ.ਡੀ.ਸੀ (ਡੀ), ਸੂਬਾ ਸਿੰਘ ਐੱਸ.ਡੀ.ਐਮ ਜ਼ੀਰਾ, ਅਤੁਲ ਸੋਨੀ ਡੀ.ਐੱਸ.ਪੀ ਜ਼ੀਰਾ, ਗੁਰਮੀਤ ਸਿੰਘ ਤਹਿਸੀਲਦਾਰ ਜ਼ੀਰਾ, ਹਰਜਿੰਦਰ ਸਿੰਘ ਡੀ.ਡੀ.ਪੀ.ਓ ਫ਼ਿਰੋਜ਼ਪੁਰ, ਬਲਜੀਤ ਸਿੰਘ ਬੀ.ਡੀ.ਪੀ.ਓ. ਜ਼ੀਰਾ, ਗੁਰਪ੍ਰੀਤ ਸਿੰਘ ਢਿੱਲੋਂ ਬਲਾਕ ਪੰਚਾਇਤ ਅਫ਼ਸਰ, ਜਸਵੰਤ ਸਿੰਘ ਐੱਸ.ਡੀ.ਓ ਤੋਂ ਇਲਾਵਾ ਕੁਲਬੀਰ ਸਿੰਘ ਟਿੰਮੀ ਚੇਅਰਮੈਨ ਮਾਰਕੀਟ ਕਮੇਟੀ, ਮਹਿੰਦਰਜੀਤ ਸਿੰਘ ਸਿੱਧੂ ਚੇਅਰਮੈਨ ਬਲਾਕ ਸੰਮਤੀ, ਪ੍ਰਭਜੀਤ ਸਿੰਘ ਜ਼ੀਰਾ ਯੂਥ ਆਗੂ, ਬਲਵਿੰਦਰ ਸਿੰਘ ਬੁੱਟਰ ਉੱਪ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਜਸਪਾਲ ਸਿੰਘ ਪੰਨੂੰ ਪ੍ਰਧਾਨ ਸਹਿਕਾਰੀ ਸਭਾ, ਸਰਪੰਚ ਗੁਰਮੇਲ ਸਿੰਘ ਮਨਸੂਰਵਾਲ ਆਦਿ ਹਾਜ਼ਰ ਸਨ।

ਇਸ ਮੌਕੇ ਪਿੰਡ ਮਨਸੂਰਵਾਲ ਕਲਾਂ ਵਿਖੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਡਿਪਟੀ ਸੀ.ਐੱਮ ਸੁਖਜਿੰਦਰ ਸਿੰਘ ਰੰਧਾਵਾ ਨੇ ਕੈਪਟਨ ਅਮਰਿੰਦਰ ਸਿੰਘ ਬਾਰੇ ਬੋਲਦਿਆਂ ਕਿਹਾ ਕਿ ਗੁਰੂ ਦੀ ਝੂਠੀ ਸਹੂੰ ਖਾ ਕੇ ਮੁੱਕਰਨ ਵਾਲਿਆਂ ਨੂੰ ਗੁਰੂ ਸਾਹਿਬ ਕਦੇ ਵੀ ਮੁਆਫ਼ ਨਹੀਂ ਕਰਦੇ ਅਤੇ ਅਜਿਹੇ ਲੋਕਾਂ ਦਾ ਹਸ਼ਰ ਬਹੁਤ ਬੁਰਾ ਹੁੰਦਾ ਹੈ। ਉਨ੍ਹਾਂ ਇਕੱਤਰ ਪਿੰਡਾਂ ਦੇ ਪੰਚਾਂ-ਸਰਪੰਚਾਂ ਹੋਰ ਮੋਹਤਬਾਰ ਆਗੂਆਂ ਅਤੇ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੁਲਬੀਰ ਸਿੰਘ ਜ਼ੀਰਾ ਨੇ ਹਮੇਸ਼ਾ ਲੋਕ ਹੱਕਾਂ ਲਈ ਆਵਾਜ਼ ਬੁਲੰਦ ਕੀਤੀ ਹੈ, ਜਿਸ ਕਰਕੇ ਜ਼ੀਰਾ ਵਾਸੀ ਇਕ ਵਾਰ ਫਿਰ ਕੁਲਬੀਰ ਸਿੰਘ ਜ਼ੀਰਾ ਨੂੰ ਜਿਤਾ ਕੇ ਵਿਧਾਨ ਸਭਾ ਭੇਜਣ ਕਿਉਂਕਿ ਇਸ ਨੇ ਬਹੁਤ ਤਰੱਕੀ ਕਰਨੀ ਹੈ। ਇਸ ਮੌਕੇ ਡਾ. ਰਸ਼ਪਾਲ ਸਿੰਘ ਗਿੱਲ ਪ੍ਰਧਾਨ ਨਗਰ ਕੌਸਲ ਜ਼ੀਰਾ, ਬਲਕਾਰ ਸਿੰਘ ਸਰਪੰਚ ਵਕੀਲਾਂ ਵਾਲਾ, ਪਰਮਿੰਦਰ ਸਿੰਘ ਲਾਡਾ ਪ੍ਰਧਾਨ ਯੂਥ ਕਾਂਗਰਸ, ਅਸ਼ਵਨੀ ਸੇਠੀ, ਗੁਰਪ੍ਰੇਮ ਸਿੰਘ ਬੱਬੂ ਸਰਪੰਚ ਸੇਖ਼ਵਾਂ, ਹਰਦੀਪ ਸਿੰਘ ਸਰਪੰਚ ਝਤਰਾ, ਗੁਰਭਗਤ ਸਿੰਘ ਗਿੱਲ ਕੌਸਲਰ, ਬਲਜਿੰਦਰ ਸਿੰਘ ਗਿੱਲ, ਗੁਰਤੇਜ ਸਿੰਘ, ਕਰਮਜੀਤ ਸਿੰਘ ਗਿੱਲ ਸਰਪੰਚ ਲੌਗੋਦੇਵਾ, ਜੋਗਿੰਦਰ ਸਿੰਘ ਸਰਪੰਚ ਬੂਈਆਂ ਵਾਲਾ, ਰੂਪ ਲਾਲ ਵੱਤਾ ਡਾਇਰੈਕਟਰ ਟਿਊਬਵੈੱਲ ਕਾਰਪੋਰੇਸ਼ਨ ਪੰਜਾਬ, ਰਾਕੇਸ਼ ਕੁਮਾਰ ਕਾਇਤ ਜਨਰਲ ਸੈਕਟਰੀ ਪੰਜਾਬ, ਤਰਸੇਮ ਵੱਤਾ ਪ੍ਰਧਾਨ ਪੈਸਟੀਸਾਈਡ ਯੂਨੀਅਨ ਤਲਵੰਡੀ ਭਾਈ, ਕਾਲਾ ਨੰਬਰਦਾਰ ਸੋਢੀਵਾਲਾ, ਗੁਰਪ੍ਰੀਤ ਸਿੰਘ ਗੋਪੀ ਜ਼ੀਰਾ ਆਦਿ ਹਾਜ਼ਰ ਸਨ।


Gurminder Singh

Content Editor

Related News