ਅਗਲੇ ਮੁੱਖ ਮੰਤਰੀ ਨੂੰ ਲੈ ਕੇ ਸੁਖਜਿੰਦਰ ਸਿੰਘ ਰੰਧਾਵਾ ਦਾ ਵੱਡਾ ਬਿਆਨ

09/19/2021 6:46:09 PM

ਚੰਡੀਗੜ੍ਹ : ਮੁੱਖ ਮੰਤਰੀ ਬਣਨ ਦੀ ਰੇਸ ਵਿਚ ਚੱਲ ਰਹੇ ਸੁਖਜਿੰਦਰ ਸਿੰਘ ਰੰਧਾਵਾ ਨੇ ਆਖਿਆ ਹੈ ਕਿ ਨਵੇਂ ਮੁੱਖ ਮੰਤਰੀ ਦਾ ਐਲਾਨ ਅਗਲੇ ਦੋ-ਤਿੰਨ ਘੰਟਿਆਂ ਵਿਚ ਕਰ ਦਿੱਤਾ ਜਾਵੇਗਾ। ਚੰਡੀਗੜ੍ਹ ਵਿਚ ਮੀਡੀਆ ਸਾਹਮਣੇ ਆਏ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਮੇਰੇ ਲਈ ਮੁੱਖ ਮੰਤਰੀ ਦਾ ਅਹੁਦਾ ਮਾਇਨੇ ਨਹੀਂ ਰੱਖਦਾ ਹੈ। ਉਨ੍ਹਾਂ ਕਿਹਾ ਕਿ ਮੈਂ ਸਿਰਫ ਕਾਂਗਰਸ ਦਾ ਵਰਕਰ ਬਣ ਕੇ ਹੀ ਖੁਸ਼ ਹਾਂ। ਉਨ੍ਹਾਂ ਕਿਹਾ ਕਿ ਕਾਂਗਰਸ ਵਲੋਂ ਮੈਨੂੰ ਕੈਬਨਿਟ ਵਿਚ ਬਿਹਤਰੀਨ ਅਹੁਦਾ ਦਿੱਤਾ ਗਿਆ ਅਤੇ ਮੈਂ ਸਾਢੇ ਸਾਰ ਕੈਬਨਿਟ ਵਿਚ ਵਧੀਆ ਕੰਮ ਕੀਤਾ ਹੈ। ਉਹੀ ਮੇਰੇ ਲਈ ਕਾਫੀ ਹੈ ਅਤੇ ਮੈਨੂੰ ਹੋਰ ਕਿਸੇ ਵੀ ਅਹੁਦੇ ਦਾ ਲਾਲਚ ਨਹੀਂ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਨਵਜੋਤ ਸਿੱਧੂ ਨੇ ਠੋਕਿਆ ਮੁੱਖ ਮੰਤਰੀ ਬਣਨ ਦਾ ਦਾਅਵਾ

ਕੈਪਨਟ ਅਮਰਿੰਦਰ ਸਿੰਘ ਸੰਬੰਧੀ ਪੁੱਛੇ ਸਵਾਲ ’ਤੇ ਰੰਧਾਵਾ ਨੇ ਕਿਹਾ ਕਿ ਕਾਂਗਰਸ ਵਿਚ ਕੈਪਟਨ ਅਮਰਿੰਦਰ ਸਿੰਘ ਨੂੰ ਸਭ ਤੋਂ ਵੱਧ ਸਨਮਾਨ ਮਿਲਿਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਦੇ ਮੇਰੇ ਪਰਿਵਾਰ ਨਾਲ ਬਹੁਤ ਚੰਗੇ ਸੰਬੰਧ ਹਨ ਅਤੇ ਮੈਂ ਵੀ ਕੈਪਟਨ ਦਾ ਪੂਰਾ ਸਨਮਾਨ ਕਰਦਾ ਹਾਂ। ਮੈਂ ਜਦੋਂ ਤੋਂ ਪਾਰਟੀ ਵਿਚ ਹਾਂ ਉਦੋਂ ਤਕ ਕੈਪਟਨ ਦਾ ਵਫ਼ਾਦਾਰ ਬਣ ਕੇ ਰਿਹਾ ਪਰ ਜਦੋਂ ਕੈਪਟਨ ਨੇ ਮੇਰਾ ਦਿਲ ਦੁਖਾਇਆ ਤਾਂ ਮੈਂ ਪਿੱਛੇ ਹਟ ਗਿਆ। ਰੰਧਾਵਾ ਨੇ ਸਾਫ਼ ਕਿਹਾ ਕਿ ਮੁੱਖ ਮੰਤਰੀ ਉਹੀ ਹੋਣਾ ਚਾਹੀਦਾ ਹੈ ਜਿਸ ਨਾਲ ਸਾਰੀ ਪਾਰਟੀ ਹੋਵੇ।

ਇਹ ਵੀ ਪੜ੍ਹੋ : ਅਸਤੀਫ਼ਾ ਦੇਣ ਮਗਰੋਂ ਸਿੱਧੂ ’ਤੇ ਖੁੱਲ੍ਹ ਕੇ ਬੋਲੇ ਕੈਪਟਨ, ਜਿਸ ਕੋਲੋਂ ਮਹਿਕਮਾ ਨਹੀਂ ਸੰਭਲਿਆ ਉਹ ਪੰਜਾਬ ਕੀ ਸੰਭਾਲੇਗਾ


Gurminder Singh

Content Editor

Related News