ਕਾਂਗਰਸ ਦੀ ਕਰਾਰੀ ਹਾਰ ਮਗਰੋਂ ਸਿੱਧੂ ’ਤੇ ਵਰ੍ਹੇ ਸੁਖਜਿੰਦਰ ਰੰਧਾਵਾ, ਕਿਹਾ-ਪਾਰਟੀ ਨੂੰ ਕੀਤਾ ਬਰਬਾਦ

Friday, Mar 11, 2022 - 07:33 PM (IST)

ਚੰਡੀਗੜ੍ਹ (ਬਿਊਰੋ)-ਬੀਤੇ ਦਿਨ ਪੰਜਾਬ ਵਿਧਾਨ ਚੋਣਾਂ ਦੇ ਆਏ ਨਤੀਜਿਆਂ ’ਚ ਕਾਂਗਰਸ ਪਾਰਟੀ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਆਮ ਆਦਮੀ ਪਾਰਟੀ ਨੂੰ ਪੰਜਾਬ ਵਾਸੀਆਂ ਨੇ ਜਿੱਤ ਦਾ ਵੱਡਾ ਫ਼ਤਵਾ ਦਿੱਤਾ। ਕਾਂਗਰਸ ਪਾਰਟੀ ਦੇ ਬਹੁਤ ਬੁਰੀ ਤਰ੍ਹਾਂ ਹਾਰਨ ਮਗਰੋਂ ਅੱਜ ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਨਵਜੋਤ ਸਿੱਧੂ ’ਤੇ ਵਰ੍ਹਦਿਆਂ ਕਿਹਾ ਕਿ ਉਨ੍ਹਾਂ ਨੇ ਕਾਂਗਰਸ ਨੂੰ ਪੂਰੀ ਤਰ੍ਹਾਂ ਬਰਬਾਦ ਕਰਕੇ ਰੱਖ ਦਿੱਤਾ। ਰੰਧਾਵਾ ਨੇ ਕਿਹਾ ਕਿ ਇਨ੍ਹਾਂ ਚੋਣਾਂ ਦੌਰਾਨ ਬਹੁਤ ਸਾਰੀਆਂ ਗੱਲਾਂ ਸਨ, ਜੋ ਕਾਂਗਰਸੀ ਵਰਕਰਾਂ ਨੂੰ ਹੀ ਚੰਗੀਆਂ ਨਹੀਂ ਲੱਗੀਆਂ।

ਇਹ ਵੀ ਪੜ੍ਹੋ : ‘ਆਪ’ ਦੀ ਜਿੱਤ ਨਾਲ ਸੱਟੇਬਾਜ਼ਾਂ ਨੂੰ ਹੋਇਆ ਕਰੋੜਾਂ ਦਾ ਫਾਇਦਾ, ਇੰਨੀ ਵੱਡੀ ਜਿੱਤ ਦੀ ਨਹੀਂ ਸੀ ਉਮੀਦ

ਉਨ੍ਹਾਂ ਗੱਲਾਂ ’ਚੋਂ ਇਕ ਗੱਲ ਅਨੁਸ਼ਾਸਨ ਨਾ ਹੋਣ ਦੀ ਵੀ ਸੀ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ’ਤੇ ਕਾਂਗਰਸ ਪਾਰਟੀ ਦਾ ਕਲਚਰ ਆਇਆ ਹੀ ਨਹੀਂ ਤੇ ਉਨ੍ਹਾਂ ਨੇ ਪਾਰਟੀ ਵਰਕਰ ਨੂੰ ਕਾਂਗਰਸ ਪਾਰਟੀ ਦਾ ਵਰਕਰ ਸਮਝਿਆ ਹੀ ਨਹੀਂ। ਸਿੱਧੂ ਨੇ ਜੋ ਵੀ ਕੰਮ ਕੀਤਾ, ਉਹ ਕਾਂਗਰਸ ਦੀ ਬਰਬਾਦੀ ਲਈ ਹੀ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਸਿੱਧੂ ਨੇ ਕਾਂਗਰਸੀ ਆਗੂਆਂ ਦੀ ਕਈ ਵਾਰ ਬੇਇੱਜ਼ਤੀ ਕੀਤੀ। ਰਾਹੁਲ ਗਾਂਧੀ ਤੇ ਹਾਈਕਮਾਨ ਨੂੰ ਸਿੱਧੂ ਦੇ ਅਨੁਸ਼ਾਸਨ ’ਚ ਨਾ ਰਹਿਣ ਕਾਰਨ ਤੁਰੰਤ ਹਰਕਤ ’ਚ ਆਉਣਾ ਚਾਹੀਦਾ ਸੀ, ਇਸ ਦਾ ਭਾਵੇਂ ਨੁਕਸਾਨ ਹੋ ਜਾਂਦਾ।

ਹਾਈਕਮਾਨ ਨੂੰ ਸਿੱਧੂ ਦੀ ਅਨੁਸ਼ਾਸਨਹੀਣਤਾ ’ਤੇ ਧਿਆਨ ਦੇਣਾ ਚਾਹੀਦਾ ਸੀ ਤੇ ਉਸ ਨੂੰ ਪਾਰਟੀ ’ਚੋਂ ਕੱਢ ਦੇਣਾ ਚਾਹੀਦਾ ਸੀ। ਇਸ ਦੌਰਾਨ ਉਨ੍ਹਾਂ ਕੈਪਟਨ ਬਾਰੇ ਬੋਲਦਿਆਂ ਕਿਹਾ ਕਿ ਕੈਪਟਨ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾ ਕੇ ਕਾਂਗਰਸ ਪਾਰਟੀ ਨੇ ਠੀਕ ਕੀਤਾ ਕਿਉਂਕਿ ਉਹ ਭਾਜਪਾ ਨਾਲ ਮਿਲ ਗਏ ਸਨ। ਜ਼ਿਕਰਯੋਗ ਹੈ ਕਿ ਭਾਵੇਂ ਕਾਂਗਰਸ ਦੇ ਵੱਡੇ-ਵੱਡੇ ਦਿੱਗਜ ਹਾਰ ਗਏ ਪਰ ਸੁਖਜਿੰਦਰ ਰੰਧਾਵਾ ਡੇਰਾ ਬਾਬਾ ਨਾਨਕ ਹਲਕੇ ’ਚ ਜਿੱਤ ਗਏ ਹਨ।


Manoj

Content Editor

Related News