ਫਿਰ ਆਪਣੀ ਹੀ ਸਰਕਾਰ ''ਤੇ ਭੜਕੇ ਰੰਧਾਵਾ, ਜਾਣੋ ਕੀ ਦਿੱਤਾ ਬਿਆਨ
Monday, Jan 20, 2020 - 06:52 PM (IST)
ਮੋਗਾ (ਵਿਪਨ ਓਕਾਰਾ)— ਪੰਜਾਬ ਦਾ ਨੌਜਵਾਨ ਲਗਾਤਾਰ ਵਿਦੇਸ਼ਾਂ 'ਚ ਜਾ ਰਿਹਾ ਹੈ। ਸੂਬਾ ਖਾਲੀ ਹੁੰਦਾ ਜਾਪ ਰਿਹਾ ਹੈ। ਪੰਜਾਬ ਦੇ ਜੇਲ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਇਸ ਦਾ ਮਲਾਲ ਹੈ। ਰੰਧਾਵਾ ਇਸ ਲਈ ਸਰਕਾਰਾਂ ਨੂੰ ਜ਼ਿੰਮੇਵਾਰ ਮੰਨਦੇ ਹਨ। ਬਕੋਲ ਰੰਧਾਵਾ ਪੰਜਾਬ 'ਚ ਨੌਕਰੀਆਂ ਨਾ ਮਿਲਣ ਕਾਰਣ ਅਤੇ ਗੈਂਗਸਟਰਾਂ ਅਤੇ ਚਿੱਟੇ ਦੇ ਕਾਰਣ ਸੂਬੇ ਦੇ ਨੌਜਵਾਨਾਂ ਦਾ ਪੰਜਾਬ ਨਾਲ ਮੋਹ ਭੰਗ ਹੋ ਗਿਆ ਹੈ। ਮੋਗਾ ਪਹੁੰਚੇ ਸੁਖਜਿੰਦਰ ਸਿੰਘ ਰੰਧਾਵਾ ਕੋਲੋਂ ਜਦੋਂ ਬਾਜਵਾ ਅਤੇ ਕੈਪਟਨ ਵਿਚਾਲੇ ਚੱਲ ਰਹੇ ਵਿਵਾਦ ਸੰਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਕੋਈ ਵਿਵਾਦ ਨਹੀਂ ਚੱਲ ਰਿਹਾ ਹੈ। ਕੈਪਟਨ ਇਸ ਲਈ ਦਿੱਲੀ ਗਏ ਹਨ ਕਿਉਂਕਿ ਦਿੱਲੀ 'ਚ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਦਿੱਲੀ ਦੀਆਂ ਚੋਣਾਂ ਪ੍ਰਤਾਪ ਸਿੰਘ ਬਾਜਵਾ ਦੇ ਮਸਲੇ ਤੋਂ ਵੱਧ ਜ਼ਰੂਰੀ ਹਨ।
ਇਕ ਵਾਰ ਫਿਰ ਕੈਪਟਨ ਸਰਕਾਰ ਦੇ ਮੰਤਰੀ ਅਤੇ ਪੰਜਾਬ ਦੇ ਵੱਡੇ ਲੀਡਰ ਨੇ ਕੈਪਟਨ ਸਰਕਾਰ ਦੀ ਹੀ ਕਾਰਗੁਜ਼ਾਰੀ 'ਤੇ ਸਵਾਲ ਚੁੱਕੇ ਹਨ। ਰਾਜਾ ਵੜਿੰਗ ਤੋਂ ਸ਼ੁਰੂ ਹੋਈ ਬਿਆਨਬਾਜ਼ੀ ਵਿਚ ਆਏ ਦਿਨ ਕਿਸੇ ਨਾ ਕਿਸੇ ਨੇਤਾ ਦਾ ਨਾਂ ਜੁੜ ਰਿਹਾ ਹੈ। ਮੁੱਖ ਮੰਤਰੀ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ।