ਕਮਲ ਸ਼ਰਮਾ ਦੀ ਢੀਂਡਸਾ ਨਾਲ ਬੈਠਕ ਬਣੀ ਚਰਚਾ ਦਾ ਵਿਸ਼ਾ

Tuesday, Jan 29, 2019 - 09:35 AM (IST)

ਕਮਲ ਸ਼ਰਮਾ ਦੀ ਢੀਂਡਸਾ ਨਾਲ ਬੈਠਕ ਬਣੀ ਚਰਚਾ ਦਾ ਵਿਸ਼ਾ

ਚੰਡੀਗੜ੍ਹ : ਰਾਜ ਸਭਾ ਮੈਂਬਰ ਅਤੇ ਸੀਨੀਅਰ ਅਕਾਲੀ ਨੇਤਾ ਸੁਖਦੇਵ ਸਿੰਘ ਢੀਂਡਸਾ ਵਲੋਂ ਪਿਛਲੇ ਦਿਨੀਂ ਪਰਮਿੰਦਰ ਸਿੰਘ ਢੀਂਡਸਾ ਦੇ ਸੰਗਰੂਰ ਲੋਕ ਸਭਾ ਸੀਟ ਤੋਂ ਚੋਣ ਨਾ ਲੜਨ ਦੇ ਬਿਆਨ ਤੋਂ ਬਾਅਦ ਭਾਜਪਾ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਵਲੋਂ ਉਨ੍ਹਾਂ ਨਾਲ ਕੀਤੀ ਗਈ ਬੈਠਕ ਚਰਚਾ ਦਾ ਵਿਸ਼ਾ ਬਣ ਗਈ ਹੈ । ਢੀਂਡਸਾ ਨੇ ਇਹ ਵੀ ਕਿਹਾ ਸੀ ਲੋਕ ਅਕਾਲੀ ਦਲ ਦੇ ਖਿਲਾਫ ਨਹੀਂ ਬਲਕਿ ਅਕਾਲੀ ਦਲ 'ਤੇ ਜੋ ਕਾਬਜ਼ ਹਨ, ਉਨ੍ਹਾਂ ਦੇ ਖਿਲਾਫ ਹਨ । ਢੀਂਡਸਾ ਨੇ ਇਹ ਵੀ ਕਿਹਾ ਸੀ ਕਿ ਜੇ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਹੈ ਤਾਂ ਕਾਬਜ਼ ਲੋਕਾਂ ਨੂੰ ਪਿੱਛੇ ਹਟਣਾ ਪਵੇਗਾ ।
ਰਾਜਸਭਾ ਮੈਂਬਰ ਅਤੇ ਸੀਨੀਅਰ ਅਕਾਲੀ ਨੇਤਾ ਸੁਖਦੇਵ ਸਿੰਘ ਢੀਂਢਸਾ ਨੂੰ ਪਦਮਭੂਸ਼ਣ ਦਿੱਤੇ ਜਾਣ ਦੇ ਐਲਾਣ ਨਾਲ ਸਿੱਖ ਸਮਾਜ ਅਤੇ ਸਮੂਹ ਪੰਜਾਬੀਆਂ 'ਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਇਸ ਖੁਸ਼ੀ ਨੂੰ ਸਾਂਝਾ ਕਰਨ ਲਈ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਨੇ ਸੁਖਦੇਵ ਸਿੰਘ ਢੀਂਡਸਾ ਨਾਲ ਮੁਲਾਕਾਤ ਕੀਤੀ।
ਮੁਲਾਕਾਤ ਦੌਰਾਨ ਕਮਲ ਸ਼ਰਮਾ ਨੇ ਦੱਸਿਆ ਕਿ ਢੀਂਡਸਾ ਇਕ ਇਹੋ ਜਿਹੀ ਸ਼ਖਸ਼ੀਅਤ ਦੇ ਮਾਲਕ ਹਨ, ਜਿਨ੍ਹਾਂ ਨੇ ਕੇਵਲ ਰਾਜਨੀਤੀ ਹੀ ਨਹੀਂ ਬਲਕਿ ਸਮਾਜਿਕ, ਧਾਰਮਿਕ ਅਤੇ ਖੇਡ ਜਗਤ ਵਿਚ ਵੀ ਆਪਣੀ ਖਾਸ ਪਛਾਣ ਬਣਾਈ ਹੈ। ਪੰਜਾਬ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਢੀਂਡਸਾ ਨੇ ਆਪਣੇ ਅਨੁਭਵਾਂ ਦੀ ਉਨ੍ਹਾਂ ਹਰ ਖੇਤਰਾਂ ਵਿਚ ਵਰਤੋਂ ਕੀਤੀ ਹੈ, ਜੋ ਜ਼ਿਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ। ਕਮਲ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੇ ਇਨ੍ਹਾਂ ਅਨੁਭਵਾਂ ਅਤੇ ਕੰਮਾਂ ਪ੍ਰਤੀ ਨਿਸ਼ਠਾ ਨੂੰ ਧਿਆਨ ਵਿਚ ਰੱਖਦੇ ਹੋਏ ਮੋਦੀ ਸਰਕਾਰ ਨੇ ਢੀਂਡਸਾ ਨੂੰ ਪਦਮਭੂਸ਼ਣ ਲਈ ਚੁਣਿਆ ਹੈ।


author

Babita

Content Editor

Related News