ਸੁਖਬੀਰ ਦੀ ਮੀਟਿੰਗ 'ਚ ਨੌਜਵਾਨ ਪਿਸਤੌਲ ਸਣੇ ਕਾਬੂ
Tuesday, Jan 22, 2019 - 11:59 AM (IST)

ਅਜਨਾਲਾ (ਵਰਿੰਦਰ)— ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਅਤੇ ਸੂਬੇ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਸੋਮਵਾਰ ਨੂੰ ਅਜਨਾਲਾ ਦੇ ਨਜ਼ਦੀਕ ਪੈਂਦੇ ਪਿੰਡ ਦਾਲਮ ਦੇ ਇਕ ਪੈਲੇਸ 'ਚ ਰੱਖੀ ਅਕਾਲੀ ਵਰਕਰਾਂ ਨਾਲ ਮੀਟਿੰਗ 'ਚ ਪੁਲਸ ਦੇ ਉਸ ਸਮੇਂ ਹੱਥ-ਪੈਰ ਫੁੱਲ ਗਏ ਜਦੋਂ ਚੈਕਿੰਗ ਦੌਰਾਨ ਪੁਲਸ ਨੇ ਇਕ ਨੌਜਵਾਨ ਕੋਲੋਂ ਉਸ ਦਾ ਲਾਇਸੈਂਸੀ ਪਿਸਤੌਲ ਬਰਾਮਦ ਕਰ ਲਿਆ। ਪੈਲੇਸ 'ਚ ਪੁਲਸ ਵੱਲੋਂ ਕੀਤੇ ਸੁਰੱਖਿਆ ਪ੍ਰਬੰਧਾਂ ਦੀ ਅਗਵਾਈ ਕਰ ਰਹੇ ਡੀ. ਐੱਸ. ਪੀ. ਦਿਨੇਸ਼ ਸਿੰਘ ਨੇ ਦੱਸਿਆ ਕਿ ਬਰਸਾਤ ਹੋਣ ਕਾਰਨ ਚੈਕਿੰਗ ਗੇਟ ਪੈਲੇਸ ਦੇ ਬਾਹਰ ਦੀ ਬਜਾਏ ਪੈਲੇਸ ਦੇ ਅੰਦਰ ਹੀ ਲਾਇਆ ਗਿਆ ਸੀ ਅਤੇ ਜਦ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪੈਲੇਸ ਅੰਦਰ ਆਏ ਤਾਂ ਉਸ ਸਮੇਂ ਐਂਟਰੀ ਵੇਲੇ ਲਈ ਜਾ ਰਹੀ ਤਲਾਸ਼ੀ ਦੌਰਾਨ ਇਕ ਨੌਜਵਾਨ ਨੂੰ ਪਿਸਤੌਲ ਸਮੇਤ ਕਾਬੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਨੌਜਵਾਨ ਦੀ ਪਛਾਣ ਗੁਰਪ੍ਰੀਤ ਸਿੰਘ ਵਾਸੀ ਸਹਿੰਸਰਾ ਵਜੋਂ ਹੋਈ ਹੈ।