ਸੱਤਾ ਵਿਰੋਧੀ ਭਾਵਨਾ ਨੂੰ ਬੇਅਸਰ ਕਰਨ ਲਈ ਸੁਖਬੀਰ ਨੇ ਕੀਤੀ ਯੋਜਨਾਬੰਦੀ

Sunday, Jan 08, 2017 - 07:20 PM (IST)

ਸੱਤਾ ਵਿਰੋਧੀ ਭਾਵਨਾ ਨੂੰ ਬੇਅਸਰ ਕਰਨ ਲਈ ਸੁਖਬੀਰ ਨੇ ਕੀਤੀ ਯੋਜਨਾਬੰਦੀ

ਚੰਡੀਗੜ੍ਹ — ਭਾਰੀ ਸੱਤਾ ਵਿਰੋਧੀ ਭਾਵਨਾ ਦਾ ਸਾਹਮਣਾ ਕਰ ਰਹੇ ਅਕਾਲੀ ਦਲ ਨੇ ਫਰਵਰੀ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਲਗਾਤਾਰ ਤੀਸਰੀ ਵਾਰ ਜਿੱਤ ਦਰਜ ਕਰਕੇ ਜਿੱਤ ਦੀ ਹੈਟ੍ਰਿਕ ਲਗਾਉਣ ਲਈ ਅਜਿਹੀ ਚਤੁਰ ਰਣਨੀਤੀ ਨੂੰ ਅਮਲੀ ਜਾਮਾ ਪਹਿਨਾ ਦਿੱਤਾ ਹੈ, ਜਿਸ ਦੇ ਤਹਿਤ ਜਿੱਥੇ ਇਕ ਪਾਸੇ 26 ਹਲਕਿਆਂ ਵਿਚ ਨਵੇਂ ਚਿਹਰੇ ਪੇਸ਼ ਕੀਤੇ ਗਏ ਹਨ, ਉਥੇ ਹੀ ਦੂਸਰੇ ਪਾਸੇ ਟਿਕਟਾਂ ਦੀ ਵੰਡ ਨੂੰ ਲੈ ਕੇ ਵੀ ਨਾਰਾਜ਼ ਪਾਰਟੀ ਨੇਤਾਵਾਂ ਨੂੰ ਵੱਖ-ਵੱਖ ਕਾਰਪੋਰੇਸ਼ਨਾਂ ਤੇ ਬੋਰਡਾਂ ਵਿਚ ਅਡਜਸਟ ਕਰ ਲਿਆ ਗਿਆ ਹੈ। 
ਆਪਣੀ ਮਾਈਕ੍ਰੋਮੈਨੇਜਮੈਂਟ ਲਈ ਪ੍ਰਸਿੱਧ ਉਪ ਮੁੱਖ ਮੰਤਰੀ ਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਤਿਆਰ ਕੀਤੀ ਗਈ ਇਸ ਯੋਜਨਾ ਦੇ ਤਹਿਤ 15 ਮੌਜੂਦਾ ਅਕਾਲੀ ਵਿਧਾਇਕਾਂ ਨੂੰ ਰਿਟਾਇਰ ਕਰ ਦਿੱਤਾ ਗਿਆ ਹੈ। ਇਹ ਵਿਧਾਇਕ ਜਾਂ ਤਾਂ ਆਪਣੀ ਲੋਕਪ੍ਰਿਯਤਾ ਗੁਆ ਬੈਠੇ ਸਨ ਜਾਂ ਉਹ ਆਪਣੇ ਹਲਕੇ ਦੀ ਠੀਕ ਢੰਗ ਨਾਲ ਦੇਖਭਾਲ ਨਹੀਂ ਕਰ ਸਕੇ। ਇਨ੍ਹਾਂ ਵਿਚੋਂ ਕੁੱਝ ਨੇਤਾ ਅਜਿਹੇ ਵੀ ਹਨ, ਜੋ ਪੂਰੀ ਤਰ੍ਹਾਂ ਨਕਾਰਾ ਹੋ ਚੁੱਕੇ ਹਨ। 
34 ਵਿਧਾਇਕ ਪੁਰਾਣੇ ਹਲਕਿਆਂ ''ਚ 
ਕੁੱਲ 60 ਅਕਾਲੀ ਵਿਧਾਇਕਾਂ ਵਲੋਂ 34 ਨੂੰ ਮੁੜ ਉਨ੍ਹਾਂ ਦੇ ਪੁਰਾਣੇ ਹਲਕਿਆਂ ਵਿਚ ਉਤਾਰਿਆ ਗਿਆ ਹੈ। 7 ਵਿਧਾਇਕਾਂ ਨੂੰ ਦੂਸਰੇ ਹਲਕਿਆਂ ਵਿਚ ਸ਼ਿਫਟ ਕੀਤਾ ਗਿਆ ਹੈ। ਇਕ ਦਰਜਨ ਦੇ ਕਰੀਬ ਉਮੀਦਵਾਰਾਂ ਨੂੰ ਮੁੜ ਉਨ੍ਹਾਂ ਹੀ ਹਲਕਿਆਂ ਵਿਚ ਖੜ੍ਹਾ ਕੀਤਾ ਗਿਆ ਹੈ, ਜਿਨ੍ਹਾਂ ਤੋਂ ਉਹ 2012 ਦੀਆਂ ਵਿਧਾਨ ਸਭਾ ਚੋਣਾਂ ਹਾਰ ਗਏ ਸਨ। ਅਕਾਲੀ ਦਲ ਵਲੋਂ ਚੋਣ ਦੰਗਲ ਵਿਚ ਉਤਾਰੇ ਗਏ ਉਮੀਦਵਾਰਾਂ ਵਿਚ 3 ਰਿਟਾਇਰਡ ਆਈ. ਏ. ਐੱਸ. ਅਧਿਕਾਰੀ ਹਨ, ਜਦਕਿ 2 ਉਮੀਦਵਾਰ ਸਾਬਕਾ ਤੇ ਮੌਜੂਦਾ ਸਰਕਾਰੀ ਅਧਿਕਾਰੀਆਂ ਦੇ ਰਿਸ਼ਤੇਦਾਰ ਹਨ। 
17 ਰਿਸ਼ਤੇਦਾਰ ਵੀ ਖੁਸ਼ 
ਪਾਰਟੀ ਨੇ 17 ਅਜਿਹੇ ਉਮੀਦਵਾਰਾਂ ਨੂੰ ਟਿਕਟਾਂ ਦੇ ਦਿੱਤੀਆਂ ਹਨ, ਜੋ ਕਿਸੇ ਨਾ ਕਿਸੇ ਅਕਾਲੀ ਨੇਤਾ ਦੇ ਰਿਸ਼ਤੇਦਾਰ ਹਨ। ਇਨ੍ਹਾਂ ਵਿਚ ਸੀਨੀਅਰ ਅਕਾਲੀ ਨੇਤਾ ਸੁਖਦੇਵ ਸਿੰਘ ਢੀਂਡਸਾ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਤੇ ਜਵਾਈ ਤੇਜਿੰਦਰਪਾਲ ਸਿੰਘ ਸਿੱਧੂ ਸ਼ਾਮਲ ਹਨ। ਢੀਂਡਸਾ ਦੇ ਕਈ ਸਮਰਥਕਾਂ ਤੇ ਨਜ਼ਦੀਕੀਆਂ ਨੂੰ ਵੀ ਸੰਗਰੂਰ ਤੇ ਇਸ ਦੇ ਆਸਪਾਸ ਦੇ ਇਲਾਕਿਆਂ ਵਿਚ 
ਡਜਸਟ ਕੀਤਾ ਗਿਆ ਹੈ। 
ਖੇਤੀ ਮੰਤਰੀ ਤੋਤਾ ਸਿੰਘ ਦੇ ਪੁੱਤਰ ਬਰਜਿੰਦਰ ''ਮੱਖਣ'' ਸਿੰਘ  ਤੋਂ ਇਲਾਵਾ ਉਨ੍ਹਾਂ ਦੇ ਦੋ ਸਮਰਥਕਾਂ ਨੂੰ ਵੀ ਟਿਕਟਾਂ ਦਿੱਤੀਆਂ ਗਈਆਂ ਹਨ। ਇਕ ਹੋਰ ਸੀਨੀਅਰ ਅਕਾਲੀ ਨੇਤਾ ਬਲਵਿੰਦਰ ਸਿੰਘ ਭੂੰਦੜ ਦੇ ਬੇਟੇ ਦਿਲਰਾਜ ਸਿੰਘ ਭੂੰਦੜ ਨੂੰ ਵੀ ਟਿਕਟ  ਦਿੱਤੀ ਗਈ ਹੈ। 
300 ਨੇਤਾ ਐਡਜਸਟ 
ਟਿਕਟ ਨਾ ਮਿਲਣ ਤੋਂ ਨਾਰਾਜ਼ ਪਾਰਟੀ ਨੇਤਾਵਾਂ ਨੂੰ ਕਈ ਅਜਿਹੇ ਕਮਿਸ਼ਨਾਂ ਵਿਚ ਐਡਜਸਟ ਕੀਤਾ ਗਿਆ ਹੈ, ਜਿਥੇ ਉਨ੍ਹਾਂ ਦਾ ਕਾਰਜਕਾਲ ਪੰਜ ਸਾਲ ਦਾ ਹੈ ਤੇ ਤਨਖਾਹ-ਭੱਤੇ ਵੀ ਮੋਟੇ ਹਨ। ਇੰਨਾ ਹੀ ਨਹੀਂ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਹੀ 300 ਛੋਟੋ-ਮੋਟੇ ਪਾਰਟੀ ਨੇਤਾਵਾਂ ਤੇ ਵਰਕਰਾਂ ਨੂੰ ਵੱਖ-ਵੱਖ ਕਾਰਪੋਰੇਸ਼ਨਾਂ ਤੇ ਬੋਰਡਾਂ ਵਿਚ ਫਿੱਟ ਕਰ ਦਿੱਤਾ ਗਿਆ ਹੈ।


Related News