ਸੁਖਬੀਰ ਬਾਦਲ ਦੇ ਪੈਰੀਂ ਹੱਥ ਲਾਉਣ ਵਾਲੇ ਡੀ. ਐੱਸ. ਪੀ. ''ਤੇ ਡਿੱਗੀ ਗਾਜ਼
Tuesday, Apr 09, 2019 - 06:36 PM (IST)

ਬਠਿੰਡਾ : ਡਿਊਟੀ ਦੌਰਾਨ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਦੇ ਪੈਰੀਂ ਹੱਥ ਲਾਉਣ ਵਾਲੇ ਡੀ. ਐੱਸ. ਪੀ. ਕਰਨ ਸ਼ੇਰ ਸਿੰਘ ਢਿੱਲੋਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਚੋਣ ਕਮਿਸ਼ਨ ਨੇ ਡੀ. ਐੱਸ. ਪੀ. ਕਰਨ ਸ਼ੇਰ ਸਿੰਘ ਢਿੱਲੋਂ ਨੂੰ (ਸਿਟੀ-2) ਬਠਿੰਡਾ ਤੋਂ ਤਬਦੀਲ ਕਰਕੇ ਜਲੰਧਰ ਪੀ. ਏ. ਪੀ. 'ਚ ਆਰਮਡ ਬਟਾਲੀਅਨ 'ਚ ਤਾਇਨਾਤ ਕਰਨ ਦੇ ਹੁਕਮ ਦਿੱਤੇ ਹਨ।
ਚੋਣ ਕਮਿਸ਼ਨ ਵੱਲੋਂ ਮੀਡੀਆ ਰਿਪੋਰਟ ਦੇ ਆਧਾਰ 'ਤੇ ਪੁਲਸ ਤੋਂ ਰਿਪੋਰਟ ਮੰਗੀ ਗਈ ਸੀ। ਡੀ. ਐੱਸ. ਪੀ. ਨੇ ਭਾਵੇਂ ਦੋਸ਼ਾਂ ਦਾ ਖੰਡਨ ਕਰਦਿਆਂ ਦਾਅਵਾ ਕੀਤਾ ਸੀ ਕਿ ਜਨਤਕ ਸਮਾਗਮ ਦੌਰਾਨ ਜਦੋਂ ਸੁਖਬੀਰ ਸਿੰਘ ਬਾਦਲ ਦੇ ਪੈਰ ਲੜਖੜਾ ਗਏ ਤਾਂ ਉਹ ਸਾਥੀ ਪੁਲਸ ਅਫ਼ਸਰਾਂ ਨੂੰ ਸਹਿਯੋਗ ਦੇ ਰਿਹਾ ਸੀ ਜਿਸ ਦੇ ਗਲਤ ਅਰਥ ਕੱਢ ਲਏ ਗਏ ਹਨ।