ਇਕ ਵਾਰ ਸਾਡੀ ਸਰਕਾਰ ਲਿਆ ਦਿਓ, ਨਜ਼ਾਰਾ ਲਿਆ ਦਿਆਂਗੇ: ਸੁਖਬੀਰ

Monday, Jan 21, 2019 - 05:36 PM (IST)

ਇਕ ਵਾਰ ਸਾਡੀ ਸਰਕਾਰ ਲਿਆ ਦਿਓ, ਨਜ਼ਾਰਾ ਲਿਆ ਦਿਆਂਗੇ: ਸੁਖਬੀਰ

ਗੁਰੂ ਕਾ ਬਾਗ (ਭੱਟੀ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸੂਬੇ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਿਧਾਨ ਸਭਾ ਹਲਕਾ ਅਜਨਾਲਾ ਗਏ ਹੋਏ ਹਨ, ਜਿੱਥੇ ਉਨ੍ਹਾਂ ਨੇ ਅਕਾਲੀ ਵਰਕਰਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਨੇ ਵਰਕਰਾਂ ਨੂੰ ਆ ਰਹੀਆਂ ਮੁਸ਼ਕਲਾਂ ਸੁਣੀਆਂ ਅਤੇ ਉਨ੍ਹਾਂ ਨੂੰ ਲੋਕ ਸਭਾ ਚੋਣਾਂ ਲਈ ਲਾਮਬੰਦ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਕੈਬਨਿਟ ਮੰਤਰੀ ਮਜੀਠਿਆ ਵੀ ਮੌਜੂਦ ਹਨ। 

PunjabKesari

ਸੁਖਬੀਰ ਸਿੰਘ ਬਾਦਲ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਦਲ ਲੋਕਾਂ ਦੀ ਪਾਰਟੀ ਹੈ। ਤੁਸੀਂ ਇਹ ਨਾ ਸਮਝ ਲੈਣਾ ਕਿ ਮੈਂ ਪਿੱਛੇ ਹਟ ਜਾਵਾਂਗਾ ਅਤੇ ਪਾਰਟੀ ਖਤਮ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਆਗੂ ਨਾਲ ਧੱਕਾ ਹੁੰਦਾ ਹੈ ਤਾਂ ਆਪਣੇ ਇਲਾਕੇ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਇਸਦੇ ਬਾਰੇ ਜ਼ਰੂਰ ਦੱਸੋ, ਜੇਕਰ ਇਨ੍ਹਾਂ ਕੋਲੋਂ ਕੋਈ ਇਲਾਜ਼ ਨਾ ਹੋਇਆ ਤਾਂ ਮੈਂ ਵੱਡਾ ਡਾਕਟਰ ਬੈਠਾ ਹੀ ਹਾਂ। ਉਨ੍ਹਾਂ ਕਿਹਾ ਕਿ ਇਕ ਵਾਰ ਸਾਡੀ ਸਰਕਾਰ ਲਿਆ ਦਿਓ, ਨਜ਼ਾਰਾ ਲਿਆ ਦਿਆਂਗੇ ਅਤੇ ਤੁਹਾਨੂੰ ਕਿਸੇ ਚੀਜ਼ ਦੀ ਕੋਈ ਕਸਰ ਨਹੀਂ ਹੋਵੇਗੀ। ਉਨ੍ਹਾਂ ਭਗਵੰਤ ਮਾਨ ਦੇ ਸ਼ਰਾਬ ਛੱਡਣ ਦੇ ਲਏ ਫੈਸਲੇ ਦੇ ਬਾਰੇ ਕਿਹਾ ਕਿ ਉਹ ਕਈ ਵਾਰ ਸ਼ਰਾਬ ਛੱਡ ਚੁੱਕੇ ਹਨ ਅਤੇ ਕਈ ਕਸਮਾਂ ਖਾਂ ਚੁੱਕੇ ਹਨ। ਇਸ ਮੌਕੇ ਸੁਖਪਾਲ ਖਹਿਰਾ ਵਲੋਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨਾਲ ਮਹਾਂਗਠਬੰਧਨ ਬਾਰੇ ਸੁਖਬੀਰ ਬਾਦਲ ਨੇ ਕਿਹਾ ਕਿ ਹਰ ਕਿਸੇ ਨੂੰ ਹੱਕ ਹੈ ਕਿ ਉਹ ਗਠਜੋੜ ਕਰੇ ਪਰ ਸੂਬੇ 'ਚ ਲੜਾਈ ਕਾਂਗਰਸ ਤੇ ਅਕਾਲੀ ਦਲ ਵਿਚਾਲੇ ਹੀ ਹੈ।


author

rajwinder kaur

Content Editor

Related News