ਲੀਡਰਾਂ ਦੇ ਡੋਪ ਟੈਸਟ 'ਤੇ ਸੁਖਬੀਰ ਬਾਦਲ ਦਾ ਗੋਲ-ਮੋਲ ਜਵਾਬ (ਵੀਡੀਓ)

07/05/2018 7:08:25 PM

ਚੰਡੀਗੜ੍ਹ— ਨਸ਼ਿਆਂ ਦੀ ਦਲਦਲ 'ਚ ਫਸਣ ਕਾਰਨ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ 'ਤੇ ਮਚੇ ਸਿਆਸੀ ਘਮਾਸਾਨ ਵਿਚਕਾਰ ਪੰਜਾਬ ਸਰਕਾਰ ਵੱਲੋਂ ਪੁਲਸ ਕਰਮਚਾਰੀਆਂ ਸਮੇਤ ਸਾਰੇ ਸਰਕਾਰੀ ਕਰਮਚਾਰੀਆਂ ਦਾ ਡੋਪ ਟੈਸਟ ਲਾਜ਼ਮੀ ਕਰਨ ਦੇ ਆਦੇਸ਼ 'ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਗੋਲ-ਮੋਲ ਜਵਾਬ ਦਿੰਦੇ ਹੋਏ ਦਿਸੇ। ਉਨ੍ਹਾਂ ਨੇ ਕਿਹਾ ਨਸ਼ੇ 'ਤੇ ਕੋਈ ਵੀ ਸਿਆਸਤ ਨਹੀਂ ਹੋਣੀ ਚਾਹੀਦੀ ਅਤੇ ਡੋਪ ਟੈਸਟ ਕਰਵਾਉਣ ਦੇ ਨਾਲ ਕੁਝ ਨਹੀਂ ਹੋ ਸਕਦਾ। ਨਸ਼ਾ ਵੇਚਣ ਵਾਲੇ ਪੰਜਾਬ ਦੇ ਦੁਸ਼ਮਣ ਹਨ। ਉਥੇ ਹੀ ਦੂਜੇ ਪਾਸੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਡੋਪ ਟੈਸਟ ਕਰਵਾਉਣ ਨੂੰ ਲੈ ਕੇ ਹਾਮੀ ਭਰੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਰੇ ਨੇਤਾਵਾਂ ਨੂੰ ਵੀ ਡੋਪ ਟੈਸਟ ਕਰਵਾਉਣਾ ਚਾਹੀਦਾ ਹੈ। ਪਾਣੀ ਵਾਲੀ ਬੱਸ ਬੰਦ ਕਰਨ ਨੂੰ ਲੈ ਕੇ ਪੁੱਛੇ ਗਏ ਸਵਾਲ 'ਤੇ ਸੁਖਬੀਰ ਬਾਦਲ ਨੇ ਕਿਹਾ ਕਿ ਸਿੱਧੂ ਮੇਰੇ ਪ੍ਰਾਜੈਕਟਾਂ ਦੇ ਨਹੀਂ ਸਗੋਂ ਮੇਰੇ ਖਿਲਾਫ ਹੈ। ਅਸੀਂ ਟੂਰਿਜ਼ਮ ਲਈ ਸਭ ਕੁਝ ਕੀਤਾ, ਉਹ ਟੂਰਿਜ਼ਮ ਨੂੰ ਬਰਬਾਦ ਕਰ ਰਿਹਾ ਹੈ।
ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਅੱਜ ਮੋਹਾਲੀ ਦੇ ਸਰਕਾਰੀ ਹਸਪਤਾਲ 'ਚੋਂ ਡੋਪ ਟੈਸਟ ਕਰਵਾਇਆ। ਦੂਜੇ ਪਾਸੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਵੀ ਡੋਪ ਟੈਸਟ ਕਰਵਾਉਣ ਪਹੁੰਚੇ ਪਰ ਡਾਕਟਰਾਂ ਨੇ ਸਿਹਤ ਠੀਕ ਨਾ ਹੋਣ ਕਰਕੇ ਡੋਪ ਟੈਸਟ ਤੋਂ ਨਾਂਹ ਕਰ ਦਿੱਤੀ ਅਤੇ ਤਿੰਨ ਦਿਨਾਂ ਬਾਅਦ  ਡੋਪ ਟੈਸਟ ਕਰਵਾਉਣ ਨੂੰ ਕਿਹਾ।


Related News