''ਆਮ ਆਦਮੀ ਪਾਰਟੀ'' ਦਾ ਅੰਤਿਮ ਸੰਸਕਾਰ ਹੋ ਗਿਆ : ਸੁਖਬੀਰ ਬਾਦਲ

08/27/2016 2:34:16 PM

ਅੰਮ੍ਰਿਤਸਰ : ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸ਼ਨੀਵਾਰ ਨੂੰ ਸ਼੍ਰੀ ਦੁਰਗਿਆਣਾ ਮੰਦਰ ਪੁੱਜੇ ਅਤੇ ਸੁੰਦਰੀਕਰਨ ਦੇ ਕੰਮਾਂ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ''ਆਮ ਆਦਮੀ ਪਾਰਟੀ ''ਤੇ ਨਿਸ਼ਾਨਾ ਕੱਸਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ''ਆਮ ਆਦਮੀ ਪਾਰਟੀ'' ਦਾ ਅੰਤਿਮ ਸੰਸਕਾਰ ਹੋ ਗਿਆ ਹੈ। ਸੁੱਚਾ ਸਿੰਘ ਛੋਟੇਪੁਰ ''ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਛੋਟੇਪੁਰ ਨੂੰ ਲੋੜ ਨਹੀਂ ਹੈ। 
ਸੁਖਬੀਰ ਬਾਦਲ ਨਾਲ ਇਸ ਮੌਕੇ ਪੁੱਜੇ ਭਾਜਪਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਕਿਹਾ ਕਿ ਛੋਟੇਪੁਰ ਤੋਂ ਬਾਅਦ ਹੁਣ ਸੁਖਪਾਲ ਖਹਿਰਾ ਵੀ ਪਾਰਟੀ ''ਚ ਨਹੀਂ ਰਹਿਣਗੇ। ਜੋਸ਼ੀ ਦਾ ਤਰਕ ਹੈ ਕਿ ਬੁਲੰਦ ਆਵਾਜ਼ ਰੱਖਣ ਵਾਲਾ ਕੋਈ ਵੀ ਨੇਤਾ ਆਪ ''ਚ ਨਹੀਂ ਟਿਕੇਗਾ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਤੱਕ ''ਆਪ'' ਆਗੂਆਂ ਖਿਲਾਫ ਭੜਾਸ ਕੱਢਣ ਵਾਲੇ ਆਗੂਆਂ ਦੇ ਬਦਲਦੇ ਬਿਆਨ ਸਿਆਸਤ ਨੂੰ ਹੋਰ ਰੋਮਾਂਚਕ ਬਣਾ ਰਹੇ ਹਨ। 

Babita Marhas

News Editor

Related News