ਸੁਖਬੀਰ ਦੀ ਜੇਲ ਜਾਣ ਦੀ ਇੱਛਾ ਜਲਦ ਪੂਰੀ ਕਰਾਂਗੇ : ਰੰਧਾਵਾ (ਵੀਡੀਓ)

Saturday, Jul 01, 2017 - 06:27 PM (IST)

ਜਲੰਧਰ (ਰਮਨਦੀਪ ਸੋਢੀ) : ਪਿਛਲੀ ਸਰਕਾਰ ਦੇ ਕਾਰਜਕਾਲ ਦੌਰਾਨ ਅਨੇਕਾਂ ਘਪਲੇ ਹੋਏ ਹਨ ਜਿਨ੍ਹਾਂ ਦਾ ਜਲਦ ਪਰਦਾਫਾਸ਼ ਕਰਕੇ ਜਨਤਾ ਦੇ ਸਾਹਮਣੇ ਸੱਚ ਲਿਆਂਦਾ ਜਾਵੇਗਾ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦਾ ਜੇਲ ਜਾਣ ਦਾ ਸੁਪਨਾ ਵੀ ਪੂਰਾ ਕੀਤਾ ਜਾਵੇਗਾ। ਇਹ ਕਹਿਣਾ ਹੈ ਕਿ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਦਾ।
'ਜਗ ਬਾਣੀ' ਨਾਲ ਖਾਸ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਸਾਡੇ ਸਾਹਮਣੇ ਇਹ ਵੀ ਚੁਣੌਤੀ ਹੈ ਕਿ ਅਸੀਂ ਪਿਛਲੀ ਸਰਕਾਰ ਦੌਰਾਨ ਹੋਏ ਘਪਲਿਆਂ ਦੀ ਪੋਲ ਖੋਲ੍ਹਣੀ ਹੈ ਅਤੇ ਅਸੀਂ ਇਸ ਚੁਣੌਤੀ 'ਤੇ ਜ਼ਰੂਰ ਪੂਰੇ ਉਤਰਾਂਗੇ ਪਰ ਇਨ੍ਹਾਂ ਨੂੰ ਰਾਤੋ-ਰਾਤ ਗ੍ਰਿਫਤਾਰ ਕਰਨ ਦਾ ਫਾਇਦਾ ਨਹੀਂ ਕਿਉਂਕਿ ਅਜਿਹਾ ਕੀਤਾ ਗਿਆ ਤਾਂ ਇਹ ਲੋਕ ਹਮਦਰਦੀ ਦੀ ਸਿਆਸਤ ਕਰਨਗੇ।


Related News