ਸੁਖਬੀਰ ਦੀ ਗੱਡੀ ''ਤੇ ਜੁੱਤੀ ਸੁੱਟਣ ਵਾਲੇ ਆਏ ਜੇਲ ''ਚੋਂ ਬਾਹਰ

Wednesday, Dec 26, 2018 - 05:00 PM (IST)

ਸੁਖਬੀਰ ਦੀ ਗੱਡੀ ''ਤੇ ਜੁੱਤੀ ਸੁੱਟਣ ਵਾਲੇ ਆਏ ਜੇਲ ''ਚੋਂ ਬਾਹਰ

ਸੰਗਰੂਰ(ਪ੍ਰਿੰਸ)— ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਗੱਡੀ 'ਤੇ ਜੁੱਤੀ ਸੁੱਟਣ ਵਾਲੇ ਸਿੱਖ ਕਾਰਕੁਨਾਂ ਨੂੰ ਜ਼ਮਾਨਤ ਮਿਲ ਗਈ ਹੈ। ਉਹ ਪਿਛਲੇ ਕਰੀਬ ਢਾਈ ਮਹੀਨਿਆਂ ਤੋਂ ਜ਼ਿਲ੍ਹਾ ਜੇਲ 'ਚ ਬੰਦ ਸਨ। ਤੁਹਾਨੂੰ ਦੱਸ ਦੇਈਏ ਕਿ ਉਨ੍ਹਾਂ ਨੂੰ ਬੀਤੇ ਦਿਨ ਭਾਵ ਮੰਗਲਵਾਰ ਨੂੰ ਰਿਹਾਅ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਕਰੀਬ ਚਾਰ ਦਿਨ ਪਹਿਲਾਂ ਵਧੀਕ ਸੈਸ਼ਨ ਜੱਜ ਦੀ ਅਦਾਲਤ ਵੱਲੋਂ ਸਿੱਖ ਕਾਰਕੁਨਾਂ ਦੀ ਜ਼ਮਾਨਤ ਮਨਜ਼ੂਰ ਕਰ ਲਈ ਸੀ। ਇਸ ਤੋਂ ਬਾਅਦ ਮੰਗਲਵਾਰ ਉਨ੍ਹਾਂ ਨੂੰ ਰਿਹਾਅ ਕੀਤਾ ਗਿਆ। ਰਿਹਾਅ ਹੋਣ ਵਾਲਿਆਂ 'ਚ ਭਾਈ ਬਚਿੱਤਰ ਸਿੰਘ, ਮਨਜੀਤ ਸਿੰਘ ਅਕਾਲੀ ਵਾਸੀ ਸਾਰੋਂ, ਗੁਰਜੀਤ ਸਿੰਘ ਵਾਸੀ ਦੁੱਗਾਂ ਤੇ ਦਵਿੰਦਰ ਸਿੰਘ ਵਾਸੀ ਮੰਗਵਾਲ ਅਤੇ ਸੁਖਵਿੰਦਰ ਸਿੰਘ ਸ਼ਾਮਲ ਹਨ।


author

cherry

Content Editor

Related News