ਬਾਬਾ ਗਿਆਨੀ ਨੇ ਰੇਕੀ ਕਰ ਕੇ ਸੁੱਖਾ ਗੈਂਗਸਟਰ ਨੂੰ ਦਿੱਤੀ ਸੀ ਕਾਰੋਬਾਰੀ ਬਾਰੇ ਜਾਣਕਾਰੀ, ਇੰਝ ਹੋਇਆ ਖੁਲਾਸਾ

Saturday, Jul 02, 2022 - 06:25 PM (IST)

ਲੁਧਿਆਣਾ (ਰਾਜ) : ਕਾਰੋਬਾਰੀ ਸੁਭਾਸ਼ ਅਰੋੜਾ ਤੋਂ 3 ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ’ਚ ਫੜੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ’ਚ ਹੋਰ ਵੀ ਕਈ ਅਹਿਮ ਖੁਲਾਸੇ ਹੋਏ ਹਨ। ਪੁੱਛਗਿੱਛ ’ਚ ਪਤਾ ਲੱਗਾ ਹੈ ਕਿ ਲੁਧਿਆਣਾ ਦੇ ਰਹਿਣ ਵਾਲੇ ਬਾਬਾ ਗਿਆਨੀ ਨੇ ਕਾਰੋਬਾਰੀ ਸੁਭਾਸ਼ ਅਰੋੜਾ ਦੀ ਰੇਕੀ ਕੀਤੀ ਸੀ। ਉਸ ਸਬੰਧੀ ਜਾਣਕਾਰੀ ਇਕੱਠੀ ਕਰ ਕੇ ਬਾਬਾ ਗਿਆਨੀ ਨੇ ਗੈਂਗਸਟਰ ਸੁੱਖਾ ਦੁਨੇਕੇ ਨੂੰ ਦਿੱਤੀ ਸੀ। ਬਾਬਾ ਗਿਆਨੀ ਨੇ ਕਾਰੋਬਾਰੀ ਦੇ ਰਿਹਾਇਸ਼, ਘਰੋਂ ਫੈਕਟਰੀ ਪੁੱਜਣ ਦਾ ਸਮਾਂ ਅਤੇ ਫੈਕਟਰੀ ਤੋਂ ਘਰ ਜਾਣ ਦੇ ਸਮੇਂ ਬਾਰੇ ਪਤਾ ਕੀਤਾ, ਜਿਸ ਤੋਂ ਬਅਦ ਸੁੱਖਾ ਦੁਨੇਕੇ ਨੇ ਮਲੇਸ਼ੀਆ ਬੈਠੇ ਆਪਣੇ ਸਾਥੀ ਮਨਦੀਪ ਸਿੰਘ ਨੂੰ ਕਹਿ ਕੇ ਸੁਭਾਸ਼ ਨੂੰ ਫਿਰੌਤੀ ਲਈ ਕਾਲ ਕਰਵਾਈ ਪਰ ਫਾਈਰਿੰਗ ਦੀ ਵਾਰਦਾਤ ਵਾਲੇ ਦਿਨ ਫੈਕਟਰੀ ਤੋਂ ਸੁਭਾਸ਼ ਨਹੀਂ, ਸਗੋਂ ਉਸ ਦਾ ਭਤੀਜਾ ਨਿਕਲਿਆ ਸੀ।

ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ ’ਚ ਮੁੜ ਧਮਾਕਾ ਕਰਨਗੇ ਕੈਪਟਨ ਅਮਰਿੰਦਰ ਸਿੰਘ, ਜਲਦ ਹੋ ਸਕਦੈ ਵੱਡਾ ਐਲਾਨ

ਉਸ ਦੇ ਭਤੀਜੇ ਕੋਲ ਵੀ ਕ੍ਰੇਟਾ ਕਾਰ ਹੀ ਸੀ। ਇਸ ਲਈ ਬਾਬਾ ਗਿਆਨੀ ਨੂੰ ਇਹ ਲੱਗਾ ਕਿ ਸੁਭਾਸ਼ ਹੁਣ ਫੈਕਟਰੀ ਤੋਂ ਨਿਕਲ ਗਿਆ। ਉਸ ਦੀ ਸੂਚਨਾ ਤੋਂ ਬਾਅਦ ਬਾਈਕ ਸਵਾਰ ਤਿੰਨੋਂ ਸ਼ੂਟਰ ਕਾਰ ਦਾ ਪਿੱਛਾ ਕਰਨ ਲੱਗ ਗਏ ਅਤੇ ਚੰਡੀਗੜ੍ਹ ਰੋਡ ’ਤੇ ਜਾ ਕੇ ਉਨ੍ਹਾਂ ਨੇ ਕਾਰ ’ਤੇ ਫਾਇਰਿੰਗ ਕਰ ਦਿੱਤੀ। 7 ਮੁਲਜ਼ਮਾਂ ਨੂੰ ਫੜਨ ਤੋਂ ਬਾਅਦ ਹੁਣ ਪੁਲਸ ਗਿਆਨੀ ਦੀ ਭਾਲ ’ਚ ਲੱਗੀ ਹੋਈ ਹੈ। ਛਾਪੇਮਾਰੀ ਤੋਂ ਪਹਿਲਾਂ ਮੁਲਜ਼ਮ ਫਰਾਰ ਹੋ ਗਿਆ ਸੀ ਪਰ ਪੁਲਸ ਦਾ ਕਹਿਣਾ ਹੈ ਕਿ ਉਸ ਨੂੰ ਵੀ ਜਲਦ ਫੜ ਲਿਆ ਜਾਵੇਗਾ।

ਇਹ ਵੀ ਪੜ੍ਹੋ : ਇੰਟਰਨੈਸ਼ਨਲ ਨੰਬਰਾਂ ਤੋਂ ਫਿਰੌਤੀ ਮੰਗਣ ਦਾ ਮਾਮਲਾ : ਸਿਰਦਰਦੀ ਬਣਿਆ ‘ਗਾਮਾ’, ਏਜੰਸੀਆਂ ਵੀ ਭਾਲ ’ਚ

ਬੰਬੀਹਾ ਗਰੁੱਪ ਦਾ ਗੈਂਗਸਟਰ ਹੈ ਸੁੱਖਾ ਦੁਨੇਕੇ
ਪੁਲਸ ਨੇ ਦੱਸਿਆ ਕਿ ਮੁਲਜ਼ਮ ਦਾ ਪੂਰਾ ਨਾਂ ਸੁਖਦੁਲ ਸਿੰਘ ਉਰਫ ਸੁਖਵਿੰਦਰ ਸਿੰਘ ਉਰਫ ਸੁੱਖਾ ਹੈ, ਜੋ ਮੋਗਾ ਦੇ ਪਿੰਡ ਦੁਨੇਕੇ ਦਾ ਰਹਿਣ ਵਾਲਾ ਹੈ ਅਤੇ ਬੰਬੀਹਾ ਗਰੁੱਪ ਨਾਲ ਜੁੜਿਆ ਹੋਇਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸੁੱਖਾ ਦੁਨੇਕੇ ਦੀ ਮੋਗਾ ’ਚ ਬਹੁਤ ਦਹਿਸ਼ਤ ਸੀ। ਉਸ ਖਿਲਾਫ ਮੋਗਾ ’ਚ ਕਤਲ ਦੇ ਯਤਨ ਅਤੇ ਕੁੱਟਮਾਰ ਦੇ ਦਰਜਨ ਤੋਂ ਵੱਧ ਕੇਸ ਦਰਜ ਹਨ, ਜਿਸ ਵਿਚ ਕਈ ਮਾਮਲਿਆਂ ’ਚ ਉਹ ਭਗੌੜਾ ਵੀ ਹੈ।

ਇਹ ਵੀ ਪੜ੍ਹੋ : ਮੈਚ ਤੋਂ ਬਾਅਦ ਇੰਟਰਨੈਸ਼ਨਲ ਕਬੱਡੀ ਖਿਡਾਰੀ ਨੂੰ ਗੋਲ਼ੀ ਮਾਰਣ ਵਾਲੇ ਦੀ ਨਸ਼ੇ ਦੀ ਓਵਰਡੋਜ਼ ਕਾਰਣ ਮੌਤ

ਸੁੱਖਾ ਦੀ ਪਾਸਪੋਰਟ ਇਨਕੁਆਰੀ ਕਰਨ ਵਾਲੇ ਪੁਲਸ ਮੁਲਾਜ਼ਮ ਹੋਏ ਸਨ ਸਸਪੈਂਡ
ਮੁਲਜ਼ਮ ਗੈਂਗਸਟਰ ਸੁਖਦੁਲ ਸਿੰਘ ਉਰਫ ਸੁਖਵਿੰਦਰ ਸਿੰਘ ਉਰਫ ਸੁੱਖਾ ਦੁਨੇਕੇ ਇਸ ਸਮੇਂ ਵਿਦੇਸ਼ ’ਚ ਬੈਠਾ ਹੈ। ਸੁੱਖਾ ਦੁਨੇਕੇ ਖ਼ਿਲਾਫ ਪਹਿਲਾ ਕੇਸ 2005 ਵਿਚ ਕੁੱਟਮਾਰ ਦਾ ਦਰਜ ਹੋਇਆ ਸੀ। ਉਸ ਤੋਂ ਬਾਅਦ 2009, 2011, 2013, 2015, 2016, 2019 ਵਿਚ ਲਗਾਤਾਰ ਉਸ ਦੇ ਖਿਲਾਫ ਕੇਸ ਦਰਜ ਹੁੰਦੇ ਗਏ। ਇਸ ਤੋਂ ਬਾਅਦ ਸੁੱਖਾ ਨੇ ਕੁਝ ਪੁਲਸ ਵਾਲਿਆਂ ਦੇ ਨਾਲ ਮਿਲ ਕੇ ਆਪਣਾ ਪਾਸਪੋਰਟ ਬਣਾ ਲਿਆ ਸੀ। ਪੁਲਸ ਵਾਲਿਆਂ ਨੇ ਰਿਸ਼ਵਤ ਲੈ ਕੇ ਉਨ੍ਹਾਂ ਦੇ ਪਾਸਪੋਰਟ ਦੀ ਇਨਕੁਆਰੀ ਕਰ ਦਿੱਤੀ ਸੀ, ਜਦੋਂਕਿ ਉਹ ਕਈ ਕੇਸਾਂ ’ਚ ਪੁਲਸ ਅਤੇ ਅਦਾਲਤ ਤੋਂ ਭਗੌੜਾ ਚੱਲ ਰਿਹਾ ਸੀ। ਉਸ ਪਾਸਪੋਰਟ ਜ਼ਰੀਏ ਮੁਲਜ਼ਮ ਸੁੱਖਾ ਵਿਦੇਸ਼ ਭੱਜ ਗਿਆ ਸੀ। ਜਦੋਂ ਇਸ ਗੱਲ ਦਾ ਖੁਲਾਸਾ ਹੋਇਆ ਤਾਂ ਪੁਲਸ ਅਧਿਕਾਰੀਆਂ ਨੇ ਉਨ੍ਹਾਂ ਪੁਲਸ ਵਾਲਿਆਂ ਨੂੰ ਸਸਪੈਂਡ ਕਰ ਦਿੱਤਾ ਸੀ।

ਇਹ ਵੀ ਪੜ੍ਹੋ : ਮੈਂ ਲਾਰੈਂਸ ਬਿਸ਼ਨੋਈ ਗਰੁੱਪ ਦਾ ਸ਼ੂਟਰ ਬੋਲ ਰਿਹਾ ਹਾਂ, 5 ਲੱਖ ਦੇ, ਨਹੀਂ ਤਾਂ ਜਾਵੇਗੀ ਜਾਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News