ਸੁਜਾਨਪੁਰ ਹਸਪਤਾਲ ''ਚ ਡਾਕਟਰਾਂ ਵਲੋਂ ਹੰਗਾਮਾ, ਜਾਣੋ ਪੂਰਾ ਮਾਮਲਾ

Saturday, Oct 19, 2019 - 02:01 PM (IST)

ਸੁਜਾਨਪੁਰ ਹਸਪਤਾਲ ''ਚ ਡਾਕਟਰਾਂ ਵਲੋਂ ਹੰਗਾਮਾ, ਜਾਣੋ ਪੂਰਾ ਮਾਮਲਾ

ਸੁਜਾਨਪੁਰ (ਧਰਮਿੰਦਰ ਠਾਕੁਰ) : ਸੁਜਾਨਪੁਰ ਦੇ ਸਰਕਾਰੀ ਹਸਪਤਾਲ 'ਚ ਪਿਛਲੇ ਕੁਝ ਦਿਨਾਂ ਤੋਂ ਸਟਾਫ 'ਚ ਚੱਲ ਰਹੇ ਵਿਵਾਦ ਦਾ ਮਾਮਲਾ ਗਰਮਾ ਗਿਆ ਹੈ। ਇਸ ਦੇ ਚੱਲਦਿਆਂ ਹਸਪਤਾਲ ਦੇ ਡਾਕਟਰਾਂ ਨੇ ਹੁਣ ਆਪਣੇ ਹੀ ਐੱਸ. ਐੱਮ. ਓ. ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਡਾਕਟਰਾਂ ਵਲੋਂ ਹਸਪਤਾਲ 'ਚ ਪ੍ਰਦਰਸ਼ਨ ਕਰਦਿਆਂ ਐੱਸ.ਐੱਮ.ਓ. 'ਤੇ ਗੰਭੀਰ ਦੋਸ਼ ਲਗਾਏ ਗਏ। ਇਸ ਕਾਰਨ ਉਥੇ ਮੌਜੂਦ ਮਰੀਜ਼ਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਇਥੋ ਤੱਕ ਕਿ ਹਸਪਤਾਲ 'ਚ ਡਿਲਵਰੀ ਲਈ ਆਈ ਮਹਿਲਾ ਦੇ ਪਰਿਵਾਰਕ ਮੈਂਬਰਾਂ ਵਲੋਂ ਡਾਕਟਰਾਂ ਨੂੰ ਬੁਲਾਉਣ ਲਈ ਅਪੀਲ ਕੀਤੀ ਗਈ ਪਰ ਉਨ੍ਹਾਂ ਦੀ ਕਿਸੇ ਨੇ ਨਾ ਸੁਣੀ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਾਰਡ ਨੰਬਰ 11 ਦੇ ਐੱਸ.ਸੀ ਨੇ ਦੱਸਿਆ ਕਿ ਪਹਿਲਾ ਸੁਜਾਨਪੁਰ ਹਸਪਤਾਲ 'ਚ ਡਾਕਟਰਾਂ ਦੀ ਤਾਇਨਾਤੀ ਨਹੀਂ ਸੀ ਅਤੇ ਹੁਣ ਜਦੋਂ ਡਾਕਟਰ ਦੀ ਤਾਇਨਾਤੀ ਹੋ ਗਈ ਹੈ ਤਾਂ ਉਹ ਆਪਸ 'ਚ ਹੀ ਝਗੜ ਰਹੇ ਹਨ। ਉਨ੍ਹਾਂ ਨੇ ਸਿਹਤ ਵਿਭਾਗ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਸ ਸਾਰੇ ਮਾਮਲੇ ਦੀ ਜਾਂਚ ਕਰਵਾਈ ਜਾਵੇ ਤਾਂ ਜੋ ਸੱਚ ਸਾਹਮਣੇ ਆ ਸਕੇ। 

ਉਧਰ ਦੂਜੇ ਪਾਸੇ ਐੱਸ.ਐੱਮ.ਓ. ਨੇ ਕਿਹਾ ਕਿ ਡਾਕਟਰਾਂ ਵਲੋਂ ਆਪਮੀ ਡਿਊਟੀ ਸਹੀ ਤਰ੍ਹਾਂ ਨੀ ਕੀਤੀ ਜਾ ਰਹੀ, ਜਿਸ ਦੇ ਚੱਲਦੇ ਉਨ੍ਹਾਂ ਵਲੋਂ ਜਵਾਬ ਤਲਬ ਕੀਤਾ ਗਿਆ ਸੀ। ਇਸ ਨੂੰ ਲੈ ਕੇ ਡਾਕਟਰਾਂ ਵਲੋਂ ਹੰਗਾਮਾ ਕੀਤਾ ਗਿਆ ਹੈ। 


author

Baljeet Kaur

Content Editor

Related News