ਮੋਗਾ : ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਮੌਤ ਨੂੰ ਲਗਾਇਆ ਗਲੇ
Saturday, Jan 13, 2018 - 04:09 PM (IST)
ਮੋਗਾ (ਪਵਨ ਗਰੋਵਰ, ਗੋਪੀ ) - ਬੇਸ਼ਕ ਪੰਜਾਬ ਅੰਦਰ ਮੌਜੂਦਾ ਕੈਪਟਨ ਸਰਕਾਰ ਵੱਲੋਂ ਕਰਜ਼ਾ ਮੁਆਫੀ ਦੇ ਕੇ ਕਿਸਾਨੀ ਸਕੰਟ 'ਚੋਂ ਬਾਹਰ ਕੱਢਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਸੂਬੇ ਅੰਦਰ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕਰਨ ਦਾ ਸਿਲਸਿਲਾ ਜਾਰੀ ਹੈ।
ਇਸੇ ਤਰ੍ਹਾਂ ਮੋਗਾ ਦੇ ਪਿੰਡ ਤਲਵੰਡੀ ਭਗੇਰਿਆ ਦੇ ਇਕ ਕਿਸਾਨ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਜ਼ਿੰਦਗੀ ਖਤਮ ਕਰ ਲਈ। ਜਾਣਕਾਰੀ ਅਨੁਸਾਰ ਪਿੰਡ ਦੇ ਗਰੀਬ ਕਿਸਾਨ ਖਜਾਨ ਸਿੰਘ ਜਿਸ ਦੀਆਂ 2 ਕੁੜੀਆਂ ਅਤੇ ਇਕ ਪੁੱਤਰ ਹੈ। ਜਿਸ ਦੇ ਕੋਲ ਇਕ ਦੋ ਕਨਾਲਾ ਜ਼ਮੀਨ ਸੀ। ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਖਜਾਨ ਸਿੰਘ ਨੇ ਠੇਕੇ 'ਤੇ ਜ਼ਮੀਨ ਲੈ ਕੇ ਵਾਹੀ ਦਾ ਧੰਦਾ ਸ਼ੁਰੂ ਕਰ ਦਿੱਤਾ ਪਰ ਕਿਸਾਨ ਦੇ ਪੱਲੇ ਕਰਜ਼ੇ ਦੀ ਪੰਡ ਤੋਂ ਬਿਨ੍ਹਾਂ ਕੁਝ ਨਹੀਂ ਪਿਆ। ਕਰੀਬ 6-7 ਲੱਖ ਰੁਪਏ ਦੇ ਕਰਜ਼ਾਈ ਕਿਸਾਨ ਨੇ ਬੀਤੀ ਦੇਰ ਸ਼ਾਮ ਸਲਫਾਸ ਦੀਆਂ ਗੋਲੀਆਂ ਖਾ ਕੇ ਆਤਮ-ਹੱਤਿਆ ਕਰ ਲਈ।
ਇਸ ਸਬੰਧੀ ਮਹਿਣਾ ਦੀ ਪੁਲਸ ਨੇ 174 ਦੀ ਕਾਰਵਾਈ ਕਰਕੇ ਲਾਸ਼ ਦਾ ਪੋਸਟ ਮਾਰਟਮ ਕਰਨ ਤੋਂ ਬਾਅਦ ਵਾਰਸਾ ਹਵਾਲੇ ਕਰ ਦਿੱਤੀ। ਪਤਾ ਲੱਗਾ ਹੈ ਕਿ ਉਕਤ ਕਿਸਾਨ ਦਾ ਘਰ ਕਿਸੇ ਵਿਅਕਤੀ ਕੋਲ ਗਿਰਵੀ ਪਿਆ ਹੈ।
