ਪਤੀ ਦੀਆਂ ਕਰਤੂਤਾਂ ਤੋਂ ਤੰਗ ਆ ਕੇ ਵਿਆਹੁਤਾ ਨੇ ਕੁਝ ਇਸ ਤਰ੍ਹਾਂ ਲਗਾਇਆ ਮੌਤ ਨੂੰ ਗਲੇ (ਤਸਵੀਰਾਂ)

Saturday, Aug 12, 2017 - 09:28 PM (IST)

ਪਤੀ ਦੀਆਂ ਕਰਤੂਤਾਂ ਤੋਂ ਤੰਗ ਆ ਕੇ ਵਿਆਹੁਤਾ ਨੇ ਕੁਝ ਇਸ ਤਰ੍ਹਾਂ ਲਗਾਇਆ ਮੌਤ ਨੂੰ ਗਲੇ (ਤਸਵੀਰਾਂ)

ਬਠਿੰਡਾ (ਮੁਨੀਸ਼) — ਸਬਡਿਵੀਜ਼ਨ ਮੋਡ ਮੰਡੀ ਦੇ ਪਿੰਡ ਰਾਇਖਾਨਾ 'ਚ ਇਕ ਔਰਤ ਨੇ ਆਪਣੇ ਪਤੀ ਦੇ ਨਸ਼ੇ ਦੀ ਆਦਤ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਗਈ, ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਤਲਵੰਡੀ ਸਾਬੋ ਸਿਵਲ ਹਸਪਤਾਲ 'ਚ ਭੇਜ ਦਿੱਤਾ ਗਿਆ ਹੈ, ਜਿਥੇ ਮ੍ਰਿਤਕਾ ਦੇ ਪਰਿਵਾਰ ਨੇ ਪੁਲਸ ਨੂੰ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

PunjabKesari
ਜਾਣਕਾਰੀ ਮੁਤਾਬਕ ਮ੍ਰਿਤਕਾ ਬੇਅੰਤ ਕੌਰ ਦਾ ਵਿਆਹ 10 ਸਾਲ ਪਹਿਲਾਂ ਮੋਡ ਮੰਡੀ ਦੇ ਪਿੰਡ ਰਾਇਖਆਨਾ ਦੇ ਕੇਵਲ ਸਿੰਘ ਨਾਲ ਹੋਇਆ ਸੀ, ਮ੍ਰਿਤਕਾ ਦੇ ਪਰਿਵਾਰ ਨੇ ਆਪਣੀ ਹੈਸੀਅਤ ਦੇ ਮੁਤਾਬਕ ਵਿਆਹ ਦਾ ਪੂਰਾ ਖਰਚ ਕੀਤਾ ਸੀ, ਵਿਆਹ ਤੋਂ ਬਾਅਦ ਉਨ੍ਹਾਂ ਘਰ ਦੋ ਪੁੱਤਰ ਵੀ ਹੋਏ, ਜਿਸ ਤੋਂ ਬਾਅਦ ਮ੍ਰਿਤਕਾ ਦਾ ਪਤੀ ਨਸ਼ੇ ਦਾ ਆਦੀ ਹੋ ਗਿਆ ਤੇ ਨਸ਼ਾ ਕਰਨ ਤੋਂ ਬਾਅਦ ਮ੍ਰਿਤਕਾ ਨੂੰ ਤੰਗ ਪਰੇਸ਼ਾਨ ਕਰਨ ਲੱਗਾ, ਜਿਸ ਤੋਂ ਦੁਖੀ ਹੋ ਕੇ ਬੇਅੰਤ ਕੌਰ ਆਪਣੇ ਪੇਕੇ ਘਰ ਚਲੀ ਗਈ ਸੀ ਪਰ ਉਸ ਤੋਂ ਬਾਅਦ ਪੰਚਾਇਤ 'ਚ ਰਾਜੀਨਾਮਾ ਕਰਵਾ ਦਿੱਤਾ ਗਿਆ, ਬੀਤੇ ਦਿਨ ਵੀ ਦੋਸ਼ੀ ਨੇ ਮ੍ਰਿਤਕਾ ਨੂੰ ਨਸ਼ੇ ਦੀ ਹਾਲਤ 'ਚ ਕੁੱਟ ਦਿੱਤਾ, ਜਿਸ ਤੋਂ ਤੰਗ ਹੋ ਕੇ ਮ੍ਰਿਤਕਾ ਨੇ ਫੰਦਾ ਲੈ ਕੇ ਖੁਦਕੁਸ਼ੀ ਕਰ ਲਈ, ਹੁਣ ਮ੍ਰਿਤਕਾ ਦੇ ਵਾਰਸ ਦੋਸ਼ੀ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਹੇ ਹਨ।

PunjabKesari
ਉਧਰ ਮੋੜ ਮੰਡੀ ਪੁਲਸ ਨੇ ਮ੍ਰਿਤਕਾ ਦੀ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ 'ਚ ਪੋਸਟਮਾਰਟ ਲਈ ਭੇਜ ਦਿੱਤਾ ਹੈ ਪੁਲਸ ਨੇ ਕਥਿਤ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


Related News