ਪ੍ਰੇਮ ਸਬੰਧਾਂ ਦੇ ਚੱਲਦਿਆਂ ਕੁੜੀ-ਮੁੰਡੇ ਨੇ ਇਕੱਠਿਆਂ ਕੀਤੀ ਖ਼ੁਦਕੁਸ਼ੀ, ਖੇਤਾਂ ’ਚੋਂ ਮਿਲੀਆਂ ਲਾਸ਼ਾਂ

Wednesday, Sep 15, 2021 - 06:23 PM (IST)

ਪ੍ਰੇਮ ਸਬੰਧਾਂ ਦੇ ਚੱਲਦਿਆਂ ਕੁੜੀ-ਮੁੰਡੇ ਨੇ ਇਕੱਠਿਆਂ ਕੀਤੀ ਖ਼ੁਦਕੁਸ਼ੀ, ਖੇਤਾਂ ’ਚੋਂ ਮਿਲੀਆਂ ਲਾਸ਼ਾਂ

ਗਿੱਦੜਬਾਹਾ (ਚਾਵਲਾ): ਹਲਕੇ ਦੇ ਪਿੰਡ ਭੂੰਦੜ ਦੇ ਨਜ਼ਦੀਕ ਮਲੋਟ-ਸ੍ਰੀ ਮੁਕਤਸਰ ਸਾਹਿਬ ਸੜਕ ਤੇ ਖੇਤਾਂ ’ਚ ਇਕ ਨੌਜਵਾਨ ਮੁੰਡਾ-ਕੁੜੀ ਦੀਆਂ ਭੇਤਭਰੀ ਹਾਲਾਤ ’ਚ ਲਾਸ਼ਾਂ ਮਿਲਣ ਦਾ ਸਮਾਚਾਰ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਪਿੰਡ ਦੇ ਸਰਪੰਚ ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ ਪਿੰਡ ਦੇ ਇਕ ਵਿਅਕਤੀ ਦਾ ਫ਼ੋਨ ਆਇਆ ਕਿ ਉਨ੍ਹਾਂ ਦੇ ਖੇਤਾਂ ’ਚ ਇਕ ਨੌਜਵਾਨ ਕੁੜੀ-ਮੁੰਡੇ ਦੀ ਲਾਸ਼ ਪਈ ਹੈ ਅਤੇ ਕੋਲ ਕੀਟਨਾਸ਼ਕ ਦਵਾਈ ਦੀ ਬੋਤਲ ਪਈ ਹੈ, ਜਿਸ ਤੇ ਉਨ੍ਹਾਂ ਨੇ ਇਸ ਦੀ ਸੂਚਨਾ ਤੁਰੰਤ ਥਾਣਾ ਕੋਟਭਾਈ ਨੂੰ ਦਿੱਤੀ।

ਇਹ ਵੀ ਪੜ੍ਹੋ : ਨਸ਼ੇ ਖ਼ਿਲਾਫ਼ ਚੱਲ ਰਹੀ ਮੁਹਿੰਮ ‘ਚ ਆਪਸ ’ਚ ਲੜੇ ਪਿੰਡ ਵਾਸੀ, ਕੁੱਟ-ਕੁੱਟ ਕੀਤਾ ਬੁਰਾ ਹਾਲ (ਵੀਡੀਓ)

PunjabKesari

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਮਾਮਲਾ ਪ੍ਰੇਮ ਸਬੰਧਾਂ ਦਾ ਜਾਪਦਾ ਹੈ, ਬਾਕੀ ਪੁਲਸ ਦੀ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ। ਮੌਕੇ ਤੇ ਪੁੱਜੇ ਡੀ.ਐੱਸ.ਪੀ. ਗਿੱਦੜਬਾਹਾ ਨਰਿੰਦਰ ਸਿੰਘ ਅਤੇ ਐੱਸ.ਐੱਚ.ਓ. ਕੋਟਭਾਈ ਨਵਪ੍ਰੀਤ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਸ.ਐੱਚ.ਓ. ਕੋਟਭਾਈ ਨੇ ਦੱਸਿਆ ਕਿ ਉਨ੍ਹਾਂ ਨੂੰ ਲਾਸ਼ ਦੇ ਨਜ਼ਦੀਕ ਇਕ ਮੋਟਰਸਾਈਕਲ ਵੀ ਬਰਾਮਦ ਹੋਇਆ ਹੈ। ਮੁੱਢਲੀ ਜਾਂਚ ਤੋਂ ਮੁੰਡੇ ਦੀ ਪਛਾਣ ਲੰਗੇਆਣਾ ਜ਼ਿਲ੍ਹਾ ਮੋਗਾ ਦੇ ਸੁਖਪ੍ਰੀਤ ਸਿੰਘ ਵਜੋਂ ਹੋਈ ਹੈ, ਜਦਕਿ ਕੁੜੀ ਦੀ ਫ਼ਿਲਹਾਲ ਪਛਾਣ ਨਹੀਂ ਹੋ ਸਕੀ।ਇਹ ਵੀ ਦੱਸਿਆ ਗਿਆ ਹੈ ਕਿ ਕੁੜੀ ਵਿਆਹੀ ਹੋਈ ਸੀ ਅਤੇ ਮੁੰਡੇ ਕੁਆਰਾ ਸੀ। ਉਨ੍ਹਾਂ ਕਿਹਾ ਕਿ ਮੁੰਡੇ ਦੇ ਪਰਿਵਾਰ ਨੂੰ ਸੂਚਨਾ ਦਿੱਤੀ ਗਈ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ।  

ਇਹ ਵੀ ਪੜ੍ਹੋ :  ਆਰਥਿਕ ਤੰਗੀ ਦੇ ਚੱਲਦਿਆਂ 22 ਸਾਲਾ ਨੌਜਵਾਨ ਨੂੰ ਨਹੀਂ ਮਿਲਿਆ ਨਸ਼ਾ, ਖਾਧਾ ਜ਼ਹਿਰ


author

Shyna

Content Editor

Related News