ਫਰੀਦਕੋਟ : ਜੇਲ ''ਚ ਕੈਦੀ ਵਲੋਂ ਆਤਮ ਹੱਤਿਆ ਕਰਨ ਦੀ ਕੋਸ਼ਿਸ਼

Tuesday, Jul 24, 2018 - 03:22 PM (IST)

ਫਰੀਦਕੋਟ : ਜੇਲ ''ਚ ਕੈਦੀ ਵਲੋਂ ਆਤਮ ਹੱਤਿਆ ਕਰਨ ਦੀ ਕੋਸ਼ਿਸ਼

ਫਰੀਦਕੋਟ (ਜਗਤਾਰ) : ਇੱਥੋਂ ਦੀ ਕੇਂਦਰੀ ਮਾਡਰਨ ਜੇਲ 'ਚ ਬੰਦ ਕੈਦੀ ਵਲੋਂ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਗੰਭੀਰ ਹਾਲਤ 'ਚ ਉਕਤ ਕੈਦੀ ਨੂੰ ਜੀ. ਜੀ. ਐੱਸ. ਮੈਡੀਕਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਆਤਮ ਹੱਤਿਆ ਦੀ ਕੋਸ਼ਿਸ਼ ਕਰਨ ਵਾਲੇ ਕੈਦੀ ਦੀ ਪਛਾਣ ਦਾਰਾ ਸਿੰਘ ਪੁੱਤਰ ਮਦਨ ਸਿੰਘ ਵਾਸੀ ਬਲਵੀਰ ਬਸਤੀ ਫਰੀਦਕੋਟ ਵਜੋਂ ਹੋਈ ਹੈ। ਸੂਤਰਾਂ ਅਨੁਸਾਰ ਦਾਰਾ ਸਿੰਘ ਨੂੰ 19 ਜੁਲਾਈ ਨੂੰ ਐਨ. ਡੀ. ਪੀ. ਐੱਸ. ਐਕਟ ਦੇ ਅਧੀਨ 10 ਸਾਲ ਦੀ ਸਜ਼ਾ ਹੋਈ ਸੀ।

PunjabKesari


Related News