ਨਾਜਾਇਜ਼ ਸੰਬੰਧਾਂ ਦੇ ਚਲਦਿਆਂ 4 ਬੱਚਿਆਂ ਦੇ ਪਿਤਾ ਨੇ ਕੀਤੀ ਖੁਦਕੁਸ਼ੀ
Friday, May 07, 2021 - 12:25 PM (IST)
ਫਾਜ਼ਿਲਕਾ (ਨਾਗਪਾਲ): ਫਾਜ਼ਿਲਕਾ ਦੇ ਡੇਰਾ ਸੱਚਾ ਸੋਦਾ ਕਾਲੋਨੀ ਵਾਸੀ ਇਕ ਵਿਆਹੁਤਾ ਵਿਅਕਤੀ ਨੇ ਅੱਜ ਸਵੇਰੇ ਆਪਣੇ ਘਰ ’ਚ ਫਾਹ ਲੈ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਬਾਤਕ ਕਾਲੋਨੀ ਵਾਸੀ ਕਰੀਬ 32 ਸਾਲਾ ਪਵਨ ਕੁਮਾਰ ਦਾ ਵਿਆਹ ਕਰੀਬ 13 ਸਾਲ ਪਹਿਲਾਂ ਹੋਇਆ ਸੀ। ਉਹ ਮਿਹਨਤ ਮਜ਼ਦੂਰੀ ਕਰਦਾ ਸੀ। ਉਸਦੇ 2 ਮੁੰਡੇ ਅਤੇ 2 ਕੁੜੀਆਂ ਸਨ।
ਇਹ ਵੀ ਪੜ੍ਹੋ: ਮਾਨਸਾ ’ਚ ਸਿਹਤ ਵਿਭਾਗ ਦਾ ਕਾਰਨਾਮਾ, ਨੌਜਵਾਨ ਨੂੰ ਬਣਾ ਦਿੱਤਾ ‘ਮਾਂ’, ਜਾਣੋ ਕੀ ਹੈ ਪੂਰਾ ਮਾਮਲਾ
ਦੱਸਿਆ ਜਾਂਦਾ ਹੈ ਕਿ ਉਸਦੇ ਸਥਾਨਕ ਬਿਜਲੀ ਘਰ ਨੇੜੇ ਰਹਿਣ ਵਾਲੀ ਇਕ ਜਨਾਨੀ ਨਾਲ ਸੰਬੰਧ ਸਨ। ਬੀਤੀ ਰਾਤ ਉਹ ਉਥੇ ਗਿਆ ਅਤੇ ਸਵੇਰੇ ਕਰੀਬ 4 ਵਜੇ ਘਰ ਵਾਪਸ ਆਇਆ ਸੀ। ਇਹ ਵੀ ਦੱਸਿਆ ਜਾਂਦਾ ਹੈ ਕਿ ਜਦੋਂ ਉਹ ਵਾਪਸ ਆਇਆ ਤਾਂ ਕੁਝ ਪ੍ਰੇਸ਼ਾਨ ਸੀ। ਸਵੇਰੇ ਕਰੀਬ 5.30 ਵਜੇ ਉਸਨੇ ਆਪਣੇ ਘਰ ਪੱਖੇ ਨਾਲ ਲਟਕ ਦੇ ਖੁਦਕੁਸ਼ੀ ਕਰ ਲਈ। ਕੁਝ ਸਮੇਂ ਮਗਰੋਂ ਘਰ ਵਾਲਿਆਂ ਨੂੰ ਇਸਦਾ ਪਤਾ ਲਗਾ। ਥਾਣਾ ਸਿਟੀ ਪੁਲਸ ਦੇ ਸਬ ਇੰਸਪੈਕਟਰ ਕ੍ਰਿਸ਼ਨ ਲਾਲ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨ ’ਤੇ ਧਾਰਾ 174 ਦੇ ਤਹਿਤ ਕਾਰਵਾਈ ਕੀਤੀ ਗਈ ਹੈ। ਮ੍ਰਿਤਕ ਦਾ ਸਥਾਨਕ ਸਿਵਲ ਹਸਪਤਾਲ ’ਚ ਪੋਸਟ ਮਾਰਟਮ ਕੀਤਾ ਗਿਆ।
ਇਹ ਵੀ ਪੜ੍ਹੋ: ਪੰਜਾਬ ’ਚ ਮਈ ਦੇ ਤੀਜੇ ਹਫ਼ਤੇ ਹੋਰ ਭਿਆਨਕ ਹੋਵੇਗਾ 'ਕੋਰੋਨਾ',ਰੋਜ਼ਾਨਾ 10 ਹਜ਼ਾਰ ਨਵੇਂ ਮਾਮਲੇ ਆਉਣ ਦਾ ਖ਼ਦਸ਼ਾ