ਫਰੀਦਕੋਟ ''ਚ ਵੱਡੀ ਘਟਨਾ : 2 ਬੱਚਿਆਂ ਨੂੰ ਮਾਰਨ ਉਪਰੰਤ ਪਿਓ ਨੇ ਕੀਤੀ ਖ਼ੁਦਕੁਸ਼ੀ

Wednesday, Jun 30, 2021 - 06:09 PM (IST)

ਫਰੀਦਕੋਟ ''ਚ ਵੱਡੀ ਘਟਨਾ : 2 ਬੱਚਿਆਂ ਨੂੰ ਮਾਰਨ ਉਪਰੰਤ ਪਿਓ ਨੇ ਕੀਤੀ ਖ਼ੁਦਕੁਸ਼ੀ

ਫਰੀਦਕੋਟ (ਜਗਤਾਰ): ਸਥਾਨਕ ਫ਼ੌਜ ਖ਼ੇਤਰ ’ਚ ਮੰਗਲਵਾਰ ਨੂੰ ਰੋਂਗਟੇ ਖੜ੍ਹੇ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ।ਜਿੱਥੇ ਇਕ 35 ਸਾਲਾ ਮਜ਼ਦੂਰ ਨੇ ਆਪਣੇ 2 ਛੋਟਿਆਂ ਬੱਚਿਆਂ ਨੂੰ ਫੰਦੇ ਨਾਲ ਲਟਕਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਤੇ ਬਾਅਦ ’ਚ ਖ਼ੁਦ ਫੰਦਾ ਲਗਾ ਕੇ ਆਪਣੀ ਜਾਨ ਦੇ ਦਿੱਤੀ। ਮ੍ਰਿਤਕਾਂ ਦੀ ਪਛਾਣ ਮੂਲ ਰੂਪ ਤੋਂ ਉਤਰ ਦੀਨਾਜੈਪੁਰ (ਪੱਛਮੀ ਬੰਗਾਲ) ਦੇ ਪਿੰਡ ਪਲਾਈਬਾਰੀ ਨਿਵਾਸੀ ਮੰਗਲੂ ਸ਼ੇਖ (35) ਪੁੱਤਰ ਸਲੀਮ ਸ਼ੇਖ, ਉਸ ਦੇ ਪੁੱਤਰ ਅਲੀ (9) ਅਤੇ ਸੋਹੇਲ (5) ਦੇ ਰੂਪ ’ਚ ਹੋਈਆ ਹੈ।

ਇਹ ਵੀ ਪੜ੍ਹੋ: ਜਾਣੋ ਵਿਧਾਇਕ ਫਤਿਹਜੰਗ ਬਾਜਵਾ ਦੀ ਨਿੱਜੀ ਜ਼ਿੰਦਗੀ ਦੇ ਰੌਚਕ ਕਿੱਸੇ (ਵੀਡੀਓ)

ਜਾਂਚ ’ਚ ਸਾਹਮਣੇ ਆਇਆ ਹੈ ਕਿ 2 ਦਿਨ ਪਹਿਲਾਂ ਮੰਗਲੂ ਦੀ ਪਤਨੀ ਕਿਸੇ ਦੇ ਨਾਲ ਚਲੀ ਗਈ ਸੀ ਅਤੇ ਆਪਣੀ ਬਦਨਾਮੀ ਤੋਂ ਤੰਗ ਆ ਕੇ ਉਸ ਨੇ ਇਹ ਖ਼ੌਫ਼ਨਾਕ ਕਦਮ ਚੁੱਕਿਆ ਹੈ।ਘਟਨਾ ਦੇ ਸਮੇਂ ਉਸ ਦੀ 10 ਸਾਲਾ ਧੀ ਅਦਾਰੀ ਨੇ ਘਰ ’ਚੋਂ ਭੱਜ ਕੇ ਆਪਣੀ ਜਾਨ ਬਚਾਈ। ਸੂਚਨਾ ਮਿਲਣ ਦੇ ਬਾਅਦ ਫੌਜ ਅਧਿਕਾਰੀ ਸਣੇ ਥਾਣਾ ਕੋਤਵਾਲੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਤਿੰਨਾਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਉਨ੍ਹਾਂ ਨੂੰ ਪੋਸਟਮਾਰਟਮ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਭੇਜ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ:  ਅੱਧੀ ਰਾਤ ਨੂੰ ਪਾਣੀ ਪੀਣ ਉੱਠੀ 12 ਸਾਲਾ ਬੱਚੀ ਨੂੰ ਲੜਿਆ ਸੱਪ, ਝਾੜ ਫੂਕ ਦੇ ਚੱਕਰਾਂ 'ਚ ਗਈ ਜਾਨ


author

Shyna

Content Editor

Related News