ਫੀਸ ਦੇ ਪੈਸੇ ਨਾ ਦੇਣ ''ਤੇ ਕਿਸਾਨ ਦੇ ਪੁੱਤਰ ਨੇ ਕੀਤੀ ਆਤਮ-ਹੱਤਿਆ
Wednesday, Dec 06, 2017 - 03:40 PM (IST)

ਜੈਤੋਂ - ਪਿੰਡ ਰਾਮੂਵਾਲਾ 'ਚ ਕਾਲਜ ਦੀ ਦਾਖਲਾ ਫੀਸ ਜਮ੍ਹਾਂ ਨਾ ਕਰਵਾਉਣ 'ਤੇ ਪ੍ਰੇਸ਼ਾਨ ਹੋਏ ਕਿਸਾਨ ਕੌਰ ਸਿੰੰਘ ਦੇ ਪੁੱਤਰ ਗੁਰਪ੍ਰੀਤ ਸਿੰਘ ਨੇ ਆਤਮ-ਹੱਤਿਆ ਕਰ ਲਈ। ਜਾਣਕਾਰੀ ਦਿੰਦਿਆਂ ਡੇਢ ਕਰੋੜ ਦੇ ਮਾਲਕ ਕੌਰ ਸਿੰਘ ਨੇ ਪੁਲਸ ਨੂੰ ਕਿਹਾ ਕਿ ਉਨ੍ਹਾਂ ਦੇ ਸਿਰ 'ਤੇ ਬੈਂਕ ਦਾ ਕਰੀਬ 2 ਲੱਖ ਰੁਪਏ ਦਾ ਕਰਜ਼ਾ ਹੈ। ਉਨ੍ਹਾਂ ਦਾ ਪੁੱਤਰ ਬੀ.ਏ. ਭਾਗ ਦੂਜੇ 'ਚ ਪੜ੍ਹਦਾ ਸੀ ਅਤੇ ਉਸ ਨੂੰ ਕਾਲਜ 'ਚ ਦਾਖਲਾ ਲੈਣ ਲਈ ਪੈਸੇ ਦੀ ਲੋੜ ਸੀ ਪਰ ਕਈ ਕੋਸ਼ਿਸ਼ਾਂ ਕਰਨ ਦੇ ਬਾਵਜ਼ੂਦ ਉਨ੍ਹਾਂ ਨੂੰ ਪੈਸਾ ਨਹੀਂ ਸੀ ਮਿਲ ਰਿਹਾ। ਜਿਸ ਕਾਰਨ ਗੁਰਪ੍ਰੀਤ ਹਮੇਸ਼ਾ ਪ੍ਰੇਸ਼ਾਨ ਅਤੇ ਦੁੱਖੀ ਰਹਿਦਾ ਸੀ। ਮੰਗਲਵਾਰ ਨੂੰ ਉਹ ਘਰ ਇਹ ਕਹਿ ਕੇ ਗਿਆ ਸੀ ਕਿ ਉਹ ਖੇਤ ਜਾ ਰਿਹਾ ਹੈ ਪਰ 2 ਘੰਟੇ ਬਾਅਦ ਉਨ੍ਹਾਂ ਨੂੰ ਕਿਸੇ ਨੇ ਆ ਕੇ ਦੱਸਿਆ ਕਿ ਉਸਦੀ ਲਾਸ਼ ਪੇੜ ਨਾਲ ਲਟਕ ਰਹੀ ਹੈ। ਉਸ ਦੀ ਮੌਤ ਨਾਲ ਪੂਰਾ ਪਰਿਵਾਰ ਸੋਗ ਦੀ ਲਹਿਰ 'ਚ ਹੈ।