ਪੰਜਾਬ ਦੀ ਸਿਆਸਤ 'ਚ 'ਗੁੱਡਾ-ਗੁੱਡੀ' ਵਾਲੀ ਪੋਸਟ ਨੇ ਮਚਾਈ ਹਲਚਲ! ਛਿੜੀ ਨਵੀਂ ਚਰਚਾ

Monday, Oct 05, 2026 - 10:49 AM (IST)

ਪੰਜਾਬ ਦੀ ਸਿਆਸਤ 'ਚ 'ਗੁੱਡਾ-ਗੁੱਡੀ' ਵਾਲੀ ਪੋਸਟ ਨੇ ਮਚਾਈ ਹਲਚਲ! ਛਿੜੀ ਨਵੀਂ ਚਰਚਾ

ਚੰਡੀਗੜ੍ਹ (ਅੰਕੁਰ) : ਪੰਜਾਬ ਕਾਂਗਰਸ ਦੀ ਪ੍ਰਧਾਨਗੀ ਬਦਲਣ ਤੋਂ ਬਾਅਦ ਸਿਆਸੀ ਹਲਚਲ ਲਗਾਤਾਰ ਜਾਰੀ ਹੈ। ਇਸ ਫ਼ੈਸਲੇ ਤੋਂ ਬਾਅਦ ਕਾਂਗਰਸ ਅੰਦਰੋਂ ਨਵੇਂ ਪ੍ਰਧਾਨ ਦੇ ਹੱਕ ’ਚ ਪ੍ਰਤੀਕਿਰਿਆਵਾਂ ਵੀ ਸਾਹਮਣੇ ਆ ਰਹੀਆਂ ਹਨ ਪਰ ਇਸ ਸਾਰੇ ਘਟਨਾਕ੍ਰਮ ਵਿਚਾਲੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪਰਿਵਾਰ ਵੱਲੋਂ ਕੀਤੀ ਗਈ ਇਕ ਸੋਸ਼ਲ ਮੀਡੀਆ ਪੋਸਟ ਨੇ ਪੰਜਾਬ ਕਾਂਗਰਸ ਦੀ ਅੰਦਰੂਨੀ ਸਿਆਸਤ ਨੂੰ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ। ਚਰਚਾ ਦਾ ਕੇਂਦਰ ਬਣੀ ਹੈ, ਚਰਨਜੀਤ ਸਿੰਘ ਚੰਨੀ ਦੇ ਪੁੱਤਰ ਰਿਧਮਜੀਤ ਸਿੰਘ ਦੀ ਸੋਸ਼ਲ ਮੀਡੀਆ ਪੋਸਟ। ਉਨ੍ਹਾਂ ਵੱਲੋਂ ਚਰਨਜੀਤ ਸਿੰਘ ਚੰਨੀ ਦੀ ਤਸਵੀਰ ਸਾਂਝੀ ਕੀਤੀ ਗਈ ਅਤੇ ਇਸ ਦੇ ਨਾਲ ਲਿਖਿਆ ਗਿਆ, ‘ਗੁੱਡਾ-ਗੁੱਡੀ ਔਹ ਜਾਂਦੇ ਈ’। ਜਾਣਕਾਰੀ ਮੁਤਾਬਕ ਇਹ ਪੋਸਟ 3 ਅਕਤੂਬਰ ਨੂੰ ਕੀਤੀ ਗਈ ਸੀ ਅਤੇ ਇਸ ਨੂੰ ਪੰਜਾਬ ਕਾਂਗਰਸ ’ਚ ਹਾਲ ਹੀ ਹੋਏ ਪ੍ਰਧਾਨਗੀ ਬਦਲਾਅ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ਪੁਲਸ 'ਚ 10,000 ਨਵੀਆਂ ਭਰਤੀਆਂ ਦਾ ਐਲਾਨ, ਚਾਹਵਾਨ ਕੁੜੀਆਂ-ਮੁੰਡੇ ਕਰ ਲੈਣ ਤਿਆਰੀ

ਇੱਥੇ ਸਭ ਤੋਂ ਵੱਡਾ ਸਿਆਸੀ ਐਂਗਲ ‘ਗੁੱਡਾ-ਗੁੱਡੀ’ ਵਾਲੇ ਸ਼ਬਦਾਂ ਦਾ ਹੈ। ਦਰਅਸਲ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਨੂੰ ਲੈ ਕੇ ਪਿਛਲੇ ਕੁੱਝ ਮਹੀਨਿਆਂ ਦੌਰਾਨ ਜਿਹੜੀ ਸਿਆਸੀ ਖਿੱਚੋਤਾਣ ਚੱਲੀ, ਉਸ ਦੌਰਾਨ ਕਾਂਗਰਸ ਦੇ ਤਤਕਾਲੀ ਪੰਜਾਬ ਇੰਚਾਰਜ ਭੂਪੇਸ਼ ਬਘੇਲ ਵੱਲੋਂ ਵੀ ‘ਗੁੱਡਾ-ਗੁੱਡੀ’ ਦਾ ਜ਼ਿਕਰ ਕੀਤਾ ਗਿਆ ਸੀ। ਉਸ ਵੇਲੇ ਵੜਿੰਗ ਨੂੰ ਹਟਾਉਣ ਦੀ ਮੰਗ ਅਤੇ ਪੰਜਾਬ ਕਾਂਗਰਸ ਦੀ ਲੀਡਰਸ਼ਿਪ ’ਚ ਤਬਦੀਲੀ ਨੂੰ ਲੈ ਕੇ ਸਵਾਲ ਉੱਠ ਰਹੇ ਸਨ। ਬਘੇਲ ਨੇ ਕਿਹਾ ਸੀ ਕਿ ਇਹ ‘ਗੁੱਡਾ-ਗੁੱਡੀ ਦੀ ਖੇਡ’ ਨਹੀਂ ਹੈ ਕਿ ਫ਼ੈਸਲੇ ਵਾਰ-ਵਾਰ ਬਦਲੇ ਜਾਣ। ਹੁਣ ਸਮਾਂ ਬਦਲ ਚੁੱਕਾ ਹੈ। ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਨਹੀਂ ਰਹੇ। ਉਨ੍ਹਾਂ ਨੇ ਰਾਹੁਲ ਗਾਂਧੀ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ ਅਤੇ ਇਸ ਤੋਂ ਬਾਅਦ ਪਰਗਟ ਸਿੰਘ ਨੂੰ ਨਵਾਂ ਸੂਬਾ ਪ੍ਰਧਾਨ ਬਣਾ ਦਿੱਤਾ ਗਿਆ। ਇਸੇ ਪਿਛੋਕੜ ’ਚ ਚੰਨੀ ਦੇ ਪੁੱਤਰ ਵੱਲੋਂ ‘ਗੁੱਡਾ-ਗੁੱਡੀ’ ਵਾਲੀ ਪੋਸਟ ਕੀਤੇ ਜਾਣ ਕਾਰਨ ਸਿਆਸੀ ਹਲਕਿਆਂ ’ਚ ਇਸ ਦੇ ਅਰਥ ਕੱਢੇ ਜਾ ਰਹੇ ਹਨ। ਪਾਰਟੀ ਦੇ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਖਡਿਆਲ ਨੇ ਇਸ ਮਾਮਲੇ ’ਤੇ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਵਿਰੋਧੀ ਧਿਰ ਨੂੰ ਪੰਜਾਬ ਦੇ ਅਸਲ ਮੁੱਦਿਆਂ ’ਤੇ ਧਿਆਨ ਦੇਣਾ ਚਾਹੀਦਾ ਹੈ, ਨਾ ਕਿ ਕਿਸੇ ਆਗੂ ਦੇ ਪੁੱਤਰ ਦੀ ਸੋਸ਼ਲ ਮੀਡੀਆ ਪੋਸਟ ਨੂੰ ਮੁੱਦਾ ਬਣਾਉਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਸਵਾਰੀਆਂ ਨਾਲ ਭਰੀ ਬੱਸ ਪੁਲ ਤੋਂ ਹੇਠਾਂ ਡਿੱਗੀ, ਕੰਡਕਟਰ ਸਣੇ 3 ਮੌਤਾਂ, ਮੰਜ਼ਰ ਨੇ ਖੜ੍ਹੇ ਕੀਤੇ ਰੌਂਗਟੇ

ਉਨ੍ਹਾਂ ਦਾ ਤਰਕ ਸੀ ਕਿ ਪੰਜਾਬ ’ਚ ਰੁਜ਼ਗਾਰ, ਨਸ਼ਾ ਅਤੇ ਨੌਜਵਾਨਾਂ ਨਾਲ ਜੁੜੇ ਮੁੱਦੇ ਵੱਡੇ ਹਨ ਅਤੇ ਇਨ੍ਹਾਂ ’ਤੇ ਸਿਆਸੀ ਚਰਚਾ ਹੋਣੀ ਚਾਹੀਦੀ ਹੈ। ਇਸੇ ਦੌਰਾਨ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਵੀ ਇਸ ਪੋਸਟ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇਹ ਪੋਸਟ ਦੇਖੀ ਹੈ। ਉਨ੍ਹਾਂ ਨੇ ਇਸ ਮਾਮਲੇ ਨੂੰ ਸਿੱਧੇ ਤੌਰ ’ਤੇ ਚਰਨਜੀਤ ਸਿੰਘ ਚੰਨੀ ਨਾਲ ਜੋੜਨ ਤੋਂ ਗੁਰੇਜ਼ ਕਰਦਿਆਂ ਕਿਹਾ ਕਿ ਪੋਸਟ ਉਨ੍ਹਾਂ ਦੇ ਪੁੱਤਰ ਵੱਲੋਂ ਕੀਤੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਚੰਨੀ ਇਕ ਸੀਨੀਅਰ ਆਗੂ ਹਨ ਅਤੇ ਜੇਕਰ ਉਨ੍ਹਾਂ ਨੂੰ ਲੱਗੇ ਕਿ ਬੱਚੇ ਵੱਲੋਂ ਕੋਈ ਗ਼ਲਤੀ ਹੋਈ ਹੈ ਤਾਂ ਉਹ ਉਸ ਨੂੰ ਸਮਝਾ ਸਕਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170

 


author

Babita

Content Editor

Related News