ਹੋਸਟਲ 'ਚ ਰਹਿੰਦੇ ਮੁੰਡੇ ਨੇ ਚੁੱਕ ਲਿਆ ਖੌਫ਼ਨਾਕ ਕਦਮ, ਦਰਵਾਜ਼ਾ ਖੋਲ੍ਹਿਆ ਤਾਂ ਉੱਡ ਗਏ ਸਾਰਿਆਂ ਦੇ ਹੋਸ਼

Monday, Dec 11, 2023 - 10:30 PM (IST)

ਹੋਸਟਲ 'ਚ ਰਹਿੰਦੇ ਮੁੰਡੇ ਨੇ ਚੁੱਕ ਲਿਆ ਖੌਫ਼ਨਾਕ ਕਦਮ, ਦਰਵਾਜ਼ਾ ਖੋਲ੍ਹਿਆ ਤਾਂ ਉੱਡ ਗਏ ਸਾਰਿਆਂ ਦੇ ਹੋਸ਼

ਹੁਸ਼ਿਆਰਪੁਰ (ਅਮਰੀਕ) : ਅੱਜ ਊਨਾ ਰੋਡ 'ਤੇ ਪੈਂਦੇ ਇਕ ਕਾਲਜ ਦੇ ਵਿਦਿਆਰਥੀ ਵੱਲੋਂ ਹੋਸਟਲ ਦੇ ਕਮਰੇ 'ਚ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਹੋਸਟਲ ਦੇ ਸਕਿਓਰਿਟੀ ਗਾਰਡ ਨੇ ਦੱਸਿਆ ਕਿ ਦੁਪਹਿਰ ਵੇਲੇ ਇਕ ਵਿਦਿਆਰਥੀ ਨੇ ਆ ਕੇ ਦੱਸਿਆ ਕਿ ਅਦਿੱਤਿਆ ਨਾਂ ਦਾ ਵਿਦਿਆਰਥੀ ਆਪਣਾ ਕਮਰਾ ਨਹੀਂ ਖੋਲ੍ਹ ਰਿਹਾ, ਜਦੋਂ ਉਨ੍ਹਾਂ ਜਾ ਕੇ ਦੇਖਿਆ ਤਾਂ ਅਦਿੱਤਿਆ ਨੇ ਖੁਦ ਨੂੰ ਪੱਖੇ ਨਾਲ ਟੰਗ ਕੇ ਆਤਮ-ਹੱਤਿਆ ਕਰ ਲਈ ਸੀ।

ਇਹ ਵੀ ਪੜ੍ਹੋ : ਫਤਿਹਗੜ੍ਹ ਸਾਹਿਬ 'ਚ ASI ਲਾਪਤਾ, ਭਾਖੜਾ ਨਹਿਰ ਦੇ ਕੰਢੇ ਮਿਲੀ ਕਾਰ ਤੇ ਸੁਸਾਈਡ ਨੋਟ

ਸਕਿਓਰਿਟੀ ਗਾਰਡ ਨੇ ਦੱਸਿਆ ਕਿ ਇਸ ਸਬੰਧੀ ਤੁਰੰਤ ਸਦਰ ਪੁਲਸ ਨੂੰ ਇਤਲਾਹ ਦਿੱਤੀ ਗਈ ਅਤੇ ਮੌਕੇ 'ਤੇ ਪਹੁੰਚ ਕੇ ਸਦਰ ਪੁਲਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦਾ ਮੋਬਾਇਲ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਉਸ ਦੇ ਪਰਿਵਾਰ ਨੂੰ ਇਤਲਾਹ ਦੇ ਦਿੱਤੀ ਗਈ ਹੈ, ਜੋ ਕਿ ਚੰਡੀਗੜ੍ਹ 'ਚ ਰਹਿੰਦੇ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News