ਮਾਨਸਿਕ ਤੌਰ ’ਤੇ ਪ੍ਰੇਸ਼ਾਨ ਵਿਅਕਤੀ ਵਲੋਂ ਖੁਦਕੁਸ਼ੀ

07/10/2018 4:35:12 AM

ਖੰਨਾ(ਸੁਨੀਲ)-ਪਿੰਡ ਧਨੂੰਰ ਵਿਖੇ  ਇਕ ਵਿਅਕਤੀ ਨੇ ਬੀਤੀ ਰਾਤ  ਫਾਹ  ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਸਬੰਧੀ ਜਾਣਕਾਰੀ ਦਿੰਦਿਅਾਂ  ਏ. ਐੱਸ. ਆਈ. ਮਾਨ ਸਿੰਘ ਨੇ ਦੱਸਿਆ ਕਿ ਬਲਿਹਾਰ ਸਿੰਘ  (38) ਪੁੱਤਰ ਬੁੱਧ ਸਿੰਘ, ਜਿਹਡ਼ਾ ਕਿ ਕੁਝ ਸਮੇਂ ਤੋਂ  ਮਾਨਸਿਕ ਤੌਰ ’ਤੇ ਪ੍ਰੇਸ਼ਾਨ ਦੱਸਿਆ ਜਾਂਦਾ ਸੀ, ਨੇ ਬੀਤੀ ਰਾਤ ਇਹ ਦੁਖਦਾਈ ਘਟਨਾ ਨੂੰ ਅੰਜ਼ਾਮ ਦਿੱਤਾ। ਮ੍ਰਿਤਕ ਆਪਣੇ ਤਿੰਨ ਬੱਚਿਅਾਂ ਜਿਨ੍ਹਾਂ ’ਚੋਂ ਇਕ ਲਡ਼ਕੀ  2 ਲਡ਼ਕੇ ਅਤੇ ਪਤਨੀ ਛੱਡ ਗਿਆ ਹੈ। ਮ੍ਰਿਤਕ ਨੇ ਇਹ ਘਟਨਾ ਨੂੰ ਅੰਜਾਮ ਆਪਣੇ ਘਰ ਸਾਹਮਣੇ ਹੀ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਦੇ ਗੇਟ ਨੂੰ ਰੱਸਾ ਪਾ ਕੇ ਦਿੱਤਾ। ਇਸ ਘਟਨਾ  ਬਾਰੇ  ਲੋਕਾਂ  ਨੂੰ ਸਵੇਰੇ ਪਤਾ ਲੱਗਾ। ਮਾਛੀਵਾਡ਼ਾ ਪੁਲਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਾਧਾਰ ’ਤੇ 174 ਦੀ ਕਾਰਵਾਈ ਕਰਦਿਅਾਂ ਲਾਸ਼ ਨੂੰ ਸਮਰਾਲਾ ’ਚ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿੱਤਾ ਹੈ। ਪਿੰਡ ਵਾਸੀਅਾਂ ਅਨੁਸਾਰ ਮ੍ਰਿਤਕ ਆਰਥਿਕ ਤੌਰ ’ਤੇ ਕਮਜ਼ੋਰ ਤੇ  ਬੇ-ਜ਼ਮੀਨੇ ਪਰਿਵਾਰ ਦੇ ਨਾਲ ਸਬੰਧਤ ਸੀ।
 


Related News