ਦਰਜ਼ੀ ਨੇ ਪੱਖੇ ਨਾਲ ਫੰਦਾ ਲਾ ਕੇ ਕੀਤੀ ਜੀਵਨ ਲੀਲਾ ਖਤਮ

04/26/2018 1:43:50 AM

ਫਾਜ਼ਿਲਕਾ(ਨਾਗਪਾਲ, ਲੀਲਾਧਰ)—ਸਲੇਮਸ਼ਾਹ ਰੋਡ 'ਤੇ ਸਥਿਤ ਨਵੀਂ ਆਬਾਦੀ ਦੇ ਨੇੜੇ ਦਰਜ਼ੀ ਦਾ ਕੰਮ ਕਰਨ ਵਾਲੇ ਇਕ ਵਿਅਕਤੀ ਨੇ ਅੱਜ ਦੁਪਹਿਰ ਆਪਣੀ ਦੁਕਾਨ ਵਿਚ ਲੱਗੇ ਪੱਖੇ ਨਾਲ ਫੰਦਾ ਲਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਰੇਵਾੜੀਆ ਗਲੀ ਜੱਟੀਆ ਮੁਹੱਲਾ ਦੇ ਮਹਿੰਦਰ ਕੁਮਾਰ ਨੇ ਦੱਸਿਆ ਕਿ ਉਸ ਦਾ ਪਿਤਾ ਭਗਵਾਨ ਦਾਸ 30-35 ਵਰ੍ਹਿਆਂ ਤੋਂ ਨਵੀਂ ਆਬਾਦੀ ਦੇ ਰੇਲਵੇ ਫਾਟਕ ਨੇੜੇ ਦੁਕਾਨ ਕਿਰਾਏ 'ਤੇ ਲੈ ਕੇ ਦਰਜ਼ੀ ਦਾ ਕੰਮ ਕਰ ਰਿਹਾ ਸੀ। ਉਸ ਦਾ ਪਿਤਾ ਅੱਜ ਸਵੇਰੇ 8.30 ਵਜੇ ਆਪਣੀ ਦੁਕਾਨ 'ਤੇ ਗਿਆ ਸੀ ਅਤੇ ਦੁਪਹਿਰ 1 ਵਜੇ ਉਸ ਦੇ ਪਿਤਾ ਨੇ ਦੁਕਾਨ 'ਤੇ ਕੰਮ ਕਰਨ ਵਾਲੇ ਅਪੰਗ ਕਾਰੀਗਰ ਅੰਟੂ ਨੂੰ ਖਾਣਾ ਖਾਣ ਲਈ ਨਵੀਂ ਆਬਾਦੀ ਸਥਿਤ ਉੁਸ ਦੇ ਘਰ ਭੇਜ ਦਿੱਤਾ ਅਤੇ ਪੱਖੇ ਨਾਲ ਫੰਦਾ ਲਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। 
ਉਸ ਨੇ ਦੱਸਿਆ ਕਿ ਦੁਕਾਨ ਦਾ ਸ਼ਟਰ ਖੁੱਲ੍ਹਾ ਸੀ ਪਰ ਦੁਕਾਨ ਵਿਚ ਪਰਦੇ ਲੱਗੇ ਹੋਣ ਕਾਰਨ ਕਿਸੇ ਨੂੰ ਇਸ ਦਾ ਪਤਾ ਨਹੀਂ ਲੱਗਾ ਅਤੇ ਜਦੋਂ ਕੋਈ ਗਾਹਕ ਉਸ ਦੀ ਦੁਕਾਨ 'ਤੇ ਆਇਆ ਤਾਂ ਇਸ ਸਬੰਧੀ ਆਲੇ-ਦੁਆਲੇ ਦੇ ਲੋਕਾਂ ਨੂੰ ਪੱਤਾ ਲੱਗਾ। ਸੂਚਨਾ ਮਿਲਣ 'ਤੇ ਫਾਜ਼ਿਲਕਾ ਦੇ ਡੀ. ਐੱਸ. ਪੀ. ਨਰਿੰਦਰ ਸਿੰਘ, ਥਾਣਾ ਸਿਟੀ ਦੇ ਇੰਚਾਰਜ ਗੁਰਮੀਤ ਸਿੰਘ ਘਟਨਾ ਵਾਲੀ ਥਾਂ 'ਤੇ ਪਹੁੰਚ ਗਏ। ਥਾਣਾ ਸਿਟੀ ਦੇ ਇੰਚਾਰਜ ਨੇ ਦੱਸਿਆ ਕਿ ਇਸ ਸਬੰਧ ਵਿਚ ਕਾਰਵਾਈ ਕੀਤੀ ਜਾ ਰਹੀ ਹੈ। ਦਰਜ਼ੀ ਦੀ ਲਾਸ਼ ਨੂੰ ਪੱਖੇ ਤੋਂ ਉਤਾਰ ਕੇ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਲਈ ਲਿਆਂਦਾ ਗਿਆ। 


Related News