ਅਦਾਲਤ ਨੇ ਪਤਨੀ, ਸੱਸ, ਦੋ ਸਾਲੇ ਤੇ ਪ੍ਰੇਮੀ ਦੀ ਜ਼ਮਾਨਤ ਪਟੀਸ਼ਨ ਖਾਰਜ

Saturday, Dec 09, 2017 - 12:56 AM (IST)

ਅਦਾਲਤ ਨੇ ਪਤਨੀ, ਸੱਸ, ਦੋ ਸਾਲੇ ਤੇ ਪ੍ਰੇਮੀ ਦੀ ਜ਼ਮਾਨਤ ਪਟੀਸ਼ਨ ਖਾਰਜ

ਮਾਮਲਾ ਪਤੀ ਨੂੰ ਆਤਮਹੱਤਿਆ ਲਈ ਮਜਬੂਰ ਕਰਨ ਦਾ
ਅਬੋਹਰ(ਸੁਨੀਲ)—ਅਡੀਸ਼ਨਲ ਜ਼ਿਲਾ ਸੈਸ਼ਨ ਜੱਜ ਲਛਮਣ ਸਿੰਘ ਦੀ ਅਦਾਲਤ ਨੇ ਸਰਕਾਰੀ ਵਕੀਲ ਤੇ ਰੇਲਵੇ ਥਾਣਾ ਮੁਖੀ ਚਰਨਜੀਤ ਸਿੰਘ ਦੀਆਂ ਦਲੀਲਾਂ ਸੁਣਨ ਬਾਅਦ ਪਤੀ ਨੂੰ ਆਤਮਹੱਤਿਆ ਲਈ ਮਜਬੂਰ ਕਰਨ ਵਾਲੀ ਪਤਨੀ, ਸੱਸ, ਦੋ ਸਾਲੇ ਤੇ ਪ੍ਰੇਮੀ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਬਾਅਦ ਸਾਰੇ ਦੋਸ਼ੀਆਂ ਦੀ ਜ਼ਮਾਨਤ ਨੂੰ ਖਾਰਜ ਕਰ ਦਿੱਤਾ ਹੈ। ਰੇਲਵੇ ਪੁਲਸ ਮੁਖੀ ਚਰਨਦੀਪ ਸਿੰਘ ਨੇ ਬਾਬੂ ਰਾਮ ਦੀ ਆਤਮਹੱਤਿਆ ਦੇ ਮਾਮਲੇ ਵਿਚ ਉਸਦੇ ਭਰਾ ਸੁਖਦੇਵ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਉਸਦੀ ਪਤਨੀ ਚਰਨਜੀਤ ਕੌਰ ਉਰਫ ਚੰਨੀ, ਸੱਸ ਪਰਮਜੀਤ ਕੌਰ ਉਰਫ ਰਾਣੀ ਪਤਨੀ ਜਸਵੰਤ ਸਿੰਘ, ਦੋ ਸਾਲੇ ਜਸਪਾਲ ਸਿੰਘ, ਜਗਦੀਸ਼ ਉਰਫ ਦੀਪੂ ਤੇ ਉਸ ਦੇ ਪ੍ਰੇਮੀ ਬਿੱਲੂ ਖਿਲਾਫ ਮਾਮਲਾ ਦਰਜ ਕੀਤਾ ਸੀ। ਰੇਲਵੇ ਪੁਲਸ ਮੁਖੀ ਨੇ ਪੰਜਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਮਾਣਯੋਗ ਜੱਜ ਮੈਡਮ ਸਤਵੀਰ ਕੌਰ ਦੀ ਅਦਾਲਤ ਵਿਚ ਪੇਸ਼ ਕੀਤਾ ਸੀ। ਪੰਜਾਂ ਦੋਸ਼ੀਆਂ ਦਾ ਅਦਾਲਤ 'ਚ ਚਲਾਨ ਪੇਸ਼ ਕੀਤਾ ਗਿਆ। ਉਕਤ ਦੋਸ਼ੀਆਂ ਨੇ ਆਪਣੀ ਜ਼ਮਾਨਤ ਪਟੀਸ਼ਨ ਅਡੀਸ਼ਨਲ ਜ਼ਿਲਾ ਸੈਸ਼ਨ ਜੱਜ ਲਛਮਣ ਸਿੰਘ ਦੀ ਅਦਾਲਤ 'ਚ ਦਾਇਰ ਕੀਤੀ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਬਾਅਦ ਉਨ੍ਹਾਂ ਦੋਸ਼ੀਆਂ ਦੀ ਜ਼ਮਾਨਤ ਨੂੰ ਖਾਰਜ ਕਰ ਦਿੱਤਾ। 


Related News